ਪਿਸ਼ਾਵਰ : ਪਾਕਿਸਤਾਨ ਵਿਚ ਇੱਕ ਪੱਤਰਕਾਰ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਖਬਰ ਹੈ। ਇਹ ਵਾਰਦਾਤ ਖੈਬਰ ਪਖਤੂਨਖਵਾ ਸੂਬੇ ਵਿਚ ਹੋਈ। ਪੁਲਿਸ ਦੇ ਅਨੁਸਾਰ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੀ ਮਦੀਨਾ ਕਲੌਨੀ ਵਿਚ ਰਹਿਣ ਵਾਲਾ ਕਈਸ ਜਾਵੇਦ ਸਥਾਨਕ ਪੱਤਰਕਾਰ ਸੀ।
ਇਹ ਵੀ ਪੜ੍ਹੋ : ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਕਿਸਾਨਾਂ ਨੂੰ ਦੱਸਿਆ ਧਰਤੀ ਦੇ ਸਿਪਾਹੀ
ਦੋ ਮੋਟਰ ਸਾਇਕਲ ਸਵਾਰ ਹਮਲਾਵਰ ਉਸ ਦੇ ਘਰ ਵਿਚ ਆਏ ਅਤੇ ਜਾਵੇਦ ਨੂੰ ਦੇਖਦੇ ਹੀ ਉਸ 'ਤੇ ਤਾਬੜਤੋੜ ਗੋਲੀਆਂ ਚਲਾਉਂਦੇ ਹੋਏ ਹੱਤਿਆ ਕਰ ਦਿੱਤੀ। ਉਸ ਦੇ ਪੇਟ ਵਿਚ ਕਈ ਗੋਲੀਆਂ ਲੱਗੀਆਂ ਸੀ। ਪੁਲਿਸ ਨੇ ਇਸ ਮਾਮਲੇ ਵਿਚ ਕੋਈ ਵੀ ਗ੍ਰਿਫਤਾਰੀ ਨਹੀ ਕੀਤੀ ਹੈ।
ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਕਤਲ ਦਾ ਮੁਲਜ਼ਮ ਕਾਬੂ
ਸਤੰਬਰ ਮਹੀਨੇ ਵਿਚ ਇੱਕ ਸਰਕਾਰੀ ਟੀਵੀ ਦੀ ਮਹਿਲਾ ਐਂਕਰ ਅਤੇ ਪੱਤਰਕਾਰ ਦਾ ਕਤਲ ਕਰ ਦਿੱਤਾ ਸੀ। ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਮੀਡੀਆ ਅਤੇ ਪੱਤਰਕਾਰਾਂ ਦੇ ਕਵਰੇਜ ਦੇ ਲਿਹਾਜ਼ ਨਾਲ ਸਭ ਤੌਂ ਖਤਰਨਾਕ ਖੇਤਰ ਮੰਨਿਆ ਗਿਆ ਹੈ। ਇੱਥੇ ਪਿਛਲੇ ਸਾਲ ਹੀ 33 ਤੋਂ ਜ਼ਿਆਦਾ ਪੱਤਰਕਾਰਾਂ ਦੀ ਹੱਤਿਆ ਹੋਈ ਸੀ। ਦੱਸਦਯੋਗ ਹੈ ਕਿ 20 ਸਾਲਾਂ ਵਿਚ ਜਿੰਨੇ ਵੀ ਪੱਤਕਾਰਾਂ ਦੀ ਹੱਤਿਆ ਹੋਈ ਹੈ, ਉਨ੍ਹਾਂ ਵਿਚ ਕਿਸੇ ਵੀ ਸਜ਼ਾ ਨਹੀਂ ਹੋਈ।