Friday, November 22, 2024
 

ਚੰਡੀਗੜ੍ਹ / ਮੋਹਾਲੀ

ਤਿੰਨ ਖੇਤੀ ਐਕਟ ਤੁਰੰਤ ਰੱਦ ਕਰੋ : ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

December 08, 2020 10:24 AM
ਚੰਡੀਗੜ੍ਹ  : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਖਿਆ ਕਿ ਉਹ ਫਰਾਖ਼ਦਿਲੀ ਵਿਖਾਉਣ ਅਤੇ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਵਜੋਂ ਦੇਸ਼ ਨੂੰ ਦਰਪੇਸ਼ ਗੰਭੀਰ ਸੰਕਟ ਦੇ ਹੱਲ ਵੱਲ ਪਹਿਲਾ ਕਦਮ ਚੁੱਕਣ। ਉਹਨਾਂ ਕਿਹਾ ਕਿ ਪਹਿਲਾਂ ਹੀ ਮਿਲੇ ਜ਼ਖ਼ਮਾਂ ਦੇ ਦਾਗ ਠੀਕ ਹੋਣ ਵਿਚ ਲੰਬਾ ਸਮਾਂ ਲੱਗੇਗਾ।
 
 
ਸਾਬਕਾ ਮੁੱਖ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਦੀ ਜਿਣਸ ਦੀ 100 ਫੀਸਦੀ ਖਰੀਦ ਸਵਾਮੀਨਾਥਨ ਫਾਰਮੂਲੇ ਸੀ 2+50 ਦੇ ਅਨੁਸਾਰ ਐਮ ਐਸ ਪੀ 'ਤੇ ਕੀਤੀ ਜਾਵੇ ਤੇ ਇਸਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਇਆ ਜਾਵੇ। ਬਾਦਲ ਨੇ ਦੇਸ਼ ਨੂੰ ਦਰਪੇਸ਼ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ਉਦਾਰਵਾਦੀ, ਧਰਮ ਨਿਰਪੱਖ ਤੇ ਲੋਕਤੰਤਰੀ ਪਹੁੰਚ ਅਪਣਾਏ ਜਾਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਹਨਾਂ ਨੇ ਭਾਰਤ ਨੂੰ ਸਹੀ ਅਰਥਾਂ ਵਿਚ ਇਕ ਸੰਘਵਾਦੀ ਮੁਲਕ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਸੰਕਟ ਦੀਆਂ ਜੜ੍ਹਾਂ ਅਸਲ ਵਿਚ ਸਾਡੀ ਸੰਘਵਾਦੀ ਪਹੁੰਚ ਪ੍ਰਤੀ ਵਚਨਬੱਧਤਾ ਤੋਂ ਥਿੜਕਣ  ਵਿਚ ਹੀ ਹਨ।
 
  
ਬਾਦਲ ਨੇ ਕਿਹਾ ਕਿ ਕਿਸਾਨ ਸੰਕਟ ਹੀ ਇਕੱਲਾ ਅਜਿਹਾ ਮੌਕਾ ਨਹੀਂ ਹੈ ਜਦੋਂ ਦੇਸ਼ ਦੇ ਨਿਰਮਣ ਵਾਸਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਪਹੁੰਚ ਅਣਡਿੱਠ ਕੀਤੀ ਗਈ ਹੋਵੇ ਜਾਂ ਛੱਡ ਦਿੱਤੀ ਗਈ ਹੋਵੇ। ਦੇਸ਼ ਅਤੇ ਇਸਦੀ ਸਰਕਾਰ ਨੂੰ ਵਿਆਪਕ ਸਲਾਹ ਮਸ਼ਵਰੇ ਅਤੇ ਆਮ ਸਹਿਮਤੀ 'ਤੇ ਆਧਾਰਿਤ ਪਹੁੰਚ 'ਤੇ ਚੱਲਣ ਦੀ ਜ਼ਰੂਰਤ ਹੈ। ਪਿਛਲੇ ਸਮੇਂ ਦੌਰਾਨ ਵੰਡ ਪਾਊ ਤੇ ਅਸਰਿਥਤਾ ਪੈਦਾ ਕਰਨ ਵਾਲੇ ਪਲਾਂ ਵਿਚ ਸਾਡੀ ਅਸਫਲਤਾ ਦੇ ਧੱਕੇ ਠੀਕ ਹੋਣ ਨੂੰ ਲੰਬਾ ਸਮਾਂ ਲੱਗੇਗਾ।
 

Have something to say? Post your comment

Subscribe