Thursday, November 21, 2024
 

ਚੰਡੀਗੜ੍ਹ / ਮੋਹਾਲੀ

ਗੁਰੂ ਅੰਗਦ ਦੇਵ ਯੂਨੀਵਰਸਿਟੀ ਨੂੰ ICAR ਵੱਲੋਂ ਪਹਿਲਾ ਰੈਂਕ ਮਿਲਣ ਤੇ ਮੁੱਖ ਮੰਤਰੀ ਨੇ ਦਿੱਤੀ ਮੁਬਾਰਕਬਾਦ

December 06, 2020 11:03 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਨੂੰ ਸਾਲ 2019 ਲਈ ਦੇਸ ਦੀਆਂ ਸਟੇਟ ਵੈਟਰਨਰੀ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਨੰਬਰ ਉਤੇ ਆਉਣ ‘ਤੇ ਮੁਬਾਰਕਬਾਦ ਦਿੱਤੀ ਹੈ।
ਗੁਰੂ ਅੰਗਦ ਦੇਵ ਯੂਨੀਵਰਸਿਟੀ ਨੂੰ ਪਹਿਲਾ ਰੈਂਕ ਭਾਰਤੀ ਖੇਤੀਬਾੜੀ ਖੋਜ ਪ੍ਰੀਸਦ (ICAR), ਨਵੀਂ ਦਿੱਲੀ ਦੀ ਸਿੱਖਿਆ ਡਿਵੀਜਨ ਵੱਲੋਂ ਦਿੱਤਾ ਗਿਆ ਹੈ।
ਆਪਣੇ ਵਧਾਈ ਸੰਦੇਸ ਵਿਚ ਮੁੱਖ ਮੰਤਰੀ ਨੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਸਮਰਪਿਤ ਭਾਵਨਾ ਅਤੇ ਸਖਤ ਮਿਹਨਤ ਨਾਲ ਯੋਗਦਾਨ ਪਾਉਣ ਵਾਲੇ ਫੈਕਲਟੀ ਅਤੇ ਹੋਰ ਸਟਾਫ ਦੀ ਭਰਵੀਂ ਸਲਾਘਾ ਕੀਤੀ। ਉਨਾਂ ਇਸ ਸਨਮਾਨ ਪ੍ਰਾਪਤ ਕਰਨ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਦੇ ਯੋਗਦਾਨ ਦਾ ਵਿਸੇਸ ਤੌਰ ‘ਤੇ ਜਕਿਰ ਕੀਤਾ।ਮੁੱਖ ਮੰਤਰੀ ਨੇ ਇਸ ਸਨਮਾਨ ਨੂੰ ਭਰਪੂਰ ਸੰਤੁਸਟੀ ਅਤੇ ਮਾਣ ਵਾਲੀ ਗੱਲ ਕਰਾਰ ਦਿੰਦਿਆ ਕਿਹਾ ਕਿ ਯੂਨੀਵਰਸਿਟੀ ਨੇ ਵੈਟਰਨਰੀ, ਡੇਅਰੀ ਤੇ ਮੱਛੀ ਪਾਲਣ ਖੇਤਰ ਵਿੱਚ ਆਪਣੀ ਨਿਰੰਤਰ ਖੋਜ ਅਤੇ ਵਿਕਾਸ ਸਦਕਾ ਰੈਂਕਿੰਗ ਸਥਿਤੀ ਵਿੱਚ ਸੁਧਾਰ ਕੀਤਾ ਹੈ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਗੁਣਵੱਤਾ ਤੇ ਗਿਣਾਤਮਕਤਾ ਦੇ ਮਾਮਲੇ ਵਿੱਚ ਸੂਬੇ ਭਰ ਵਿੱਚ ਦੁੱਧ ਉਤਪਾਦਨ ਵਧਾਉਣ ਤੋਂ ਇਲਾਵਾ ਦੁਧਾਰੂ ਪਸੂਆਂ ਦੀ ਨਸਲ ਦੇ ਮਿਆਰ ਵਿੱਚ ਹੋਰ ਸੁਧਾਰ ਲਈ ਆਪਣੀ ਖੋਜ ਤੇ ਵਿਕਾਸ ਦਾ ਕੰਮ ਜਾਰੀ ਕਰੇਗੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਯੂਨੀਵਰਸਿਟੀ ਆਪਣੇ ਹੁਨਰ ਵਿਕਾਸ ਪ੍ਰੋਗਰਾਮਾਂ ਰਾਹੀਂ ਕਿਸਾਨਾਂ ਨੂੰ ਡੇਅਰੀ, ਮੁਰਗੀ ਪਾਲਣ, ਸੂਰ ਪਾਲਣ, ਮੱਛੀ ਪਾਲਣ ਅਤੇ ਸਹਿਦ ਦੀਆਂ ਮੱਖੀਆਂ ਪਾਲਣ ਜਿਹੇ ਸਹਾਇਕ ਖੇਤੀ ਧੰਦਿਆਂ ਲਈ ਸੂਬੇ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਮੋਹਰੀ ਰੋਲ ਨਿਭਾਏਗੀ ਤਾਂ ਕਿ ਕਿਸਾਨਾਂ ਦੀ ਆਮਦਨ ਵੱਧ ਸਕੇ ਕਿਉਂ ਜੋ ਰਵਾਇਤੀ ਖੇਤੀ ਦੀ ਪੈਦਾਵਾਰ ਦੀਆਂ ਕੀਮਤਾਂ ਲਾਹੇਵੰਦ ਨਾ ਹੋਣ ਕਾਰਨ ਕਿਸਾਨ ਪਹਿਲਾ ਹੀ ਗੰਭੀਰ ਖੇਤੀ ਸੰਕਟ ਨਾਲ ਜੂਝ ਰਹੇ ਹਨ।
ਇਹ ਜਕਿਰਯੋਗ ਹੈ ਕਿ ਸਾਰੀਆਂ 67 ਖੇਤੀਬਾੜੀ ਯੂਨੀਰਸਿਟੀਆਂ, ਵੈਟਰਨਰੀ ਯੂਨੀਵਰਸਿਟੀਆਂ ਅਤੇ  ਆਈ.ਸੀ.ਏ.ਆਰ. ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦਾ ਭਾਰਤ ਵਿੱਚ 7ਵਾਂ ਰੈਂਕ ਹੈ। ਇਹ ਰੈੰਕਿੰਗ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪ੍ਰੋਫਾਈਲ, ਵਿਦਿਆਰਥੀ ਲਈ ਨੌਕਰੀਆਂ, ਖੋਜ ਕਾਰਜ ਅਤੇ ਤਕਨਾਲੋਜੀ ਤਿਆਰ ਕਰਨ ਅਤੇ ਕਿਸਾਨਾਂ ਨੂੰ ਤਬਦੀਲ ਕਰਨ, ਵਸੀਲਿਆਂ ਦੀ ਪੈਦਾਵਾਰ ਅਤੇ ਲਿੰਕੇਜ ਸਮੇਤ ਵੱਖ ਵੱਖ ਮਾਪਦੰਡਾਂ ਉਤੇ ਆਧਾਰਿਤ ਹੈ।
ਇਹ ਵੀ ਦੱਸਣਯੋਗ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਸਾਲ 2019 ਲਈ ਆਈ.ਸੀ.ਏ.ਆਰ. ਵੱਲੋਂ ਖੇਤੀਬਾੜੀ ਯੂਨੀਰਸਿਟੀਆਂ ਵਿੱਚੋਂ ਦੂਜਾ ਸਥਾਨ ਹਾਸਲ ਹੋਇਆ ਹੈ।

 

Have something to say? Post your comment

Subscribe