ਨਵੀਂ ਦਿੱਲੀ : ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ 10ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਦੇ ਦਿੱਲੀ ਸਰਹੱਦਾਂ ਬੰਦ ਕਰਨ ਕਾਰਨ ਗੁਆਂਢੀ ਸੂਬਿਆਂ ਤੋਂ ਦਿੱਲੀ ਆਉਣ ਵਾਲੀ ਸਬਜ਼ੀਆਂ ਦੀ ਸਪਲਾਈ ਵਿੱਚ ਦਰਪੇਸ਼ ਦਿੱਕਤਾਂ ਆ ਰਹੀਆਂ ਹਨ।
ਸਬਜ਼ੀਆਂ ਦੇ ਟਰੱਕ ਰਾਜਧਾਨੀ ਨਹੀਂ ਪਹੁੰਚ ਪਾ ਰਹੇ ਹਨ। ਜਿਸ ਕਾਰਨ ਸਬਜ਼ੀਆਂ ਦੇ ਮੁੱਲ ਵਿੱਚ ਗਿਰਾਵਟ ਹੋਈ ਹੈ। ਮੁਰਾਦਾਬਾਦ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਕਾਰਨ ਟ੍ਰਾਂਸਪੋਰਟ 'ਤੇ ਜ਼ਿਆਦਾ ਸਟਾਕ ਹੋਣ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਮੰਦੀ ਹੈ।
ਇਹ ਵੀ ਪੜ੍ਹੋ : ਅਨਿਲ ਵਿਜ ਕੋਰੋਨਾ ਪੌਜ਼ਿਟਿਵ
ਇੱਕ ਸਥਾਨਕ ਵਿਕਰੇਤਾ ਦਾ ਕਹਿਣਾ ਹੈ ਕਿ ਫੁੱਲ ਗੋਭੀ ਦੀਆਂ ਕੀਮਤਾਂ ਲੱਗਭੱਗ 10 ਰੁਪਏ ਪ੍ਰਤੀ ਕਿੱਲੋਗ੍ਰਾਮ ਤੋਂ ਘੱਟ ਕੇ ਲੱਗਭਗ 4 ਰੁਪਏ ਹੋ ਗਈਆਂ ਹਨ। ਅਸੀ ਆਪਣੀ ਉਪਜ ਨੂੰ ਦਿੱਲੀ ਲਿਜਾਣ 'ਚ ਅਸਮਰਥ ਹਾਂ।