Friday, November 22, 2024
 

ਹਰਿਆਣਾ

ਸਕੂਲ ਕੋਰਸ ਵਿਚ ਯੋਗ ਨੂੰ ਇਕ ਵੱਖ ਵਿਸ਼ੇ ਵਜੋਂ ਸ਼ਾਮਿਲ ਕਰਨ ਲਈ ਪੂਰੀ ਤਰ੍ਹਾਂ ਤਿਆਰ : ਮੁੱਖ ਮੰਤਰੀ

December 03, 2020 06:44 PM

ਚੰਡੀਗੜ੍ਹ : ਹਰਿਆਣਾ ਸਰਕਾਰ ਸਾਰੇ ਸਰਕਾਰੀ ਸਕੂਲਾਂ ਵਿਚ ਅਪ੍ਰੈਲ, 2021 ਤੋਂ ਸ਼ੁਰੂ ਹੋਣ ਵਾਲੇ ਵਿਦਿਅਕ ਸ਼ੈਸ਼ਨ  ਵਿਚ ਸਕੂਲ ਕੋਰਸ ਵਿਚ ਯੋਗ ਨੂੰ ਇਕ ਵੱਖ ਵਿਸ਼ਾ ਵਜੋ  ਸ਼ਾਮਿਲ ਕਰਨ ਲਈ ਪੂਰੀ ਤਰ੍ਹਾ ਨਾਲ ਤਿਆਰ ਹਨਇਸ  ਫੈਸਲੇ ਦਾ ਉਦੇਸ਼ ਦਾ ਉਦੇਸ਼ ਵਿਦਿਆਰਥੀਆਂ ਨੂੰ ਘੱਟ ਉਮਰ ਤੋਂ ਹੀ ਯੋਗ ਕਰਨ ਦੀ ਆਦਤ ਨੂੱ ਅਪਨਾਉਣ ਲਈ ਪ੍ਰੋਤਸਾਹਿਤ ਕਰਨਾ ਹੈਯੋਗ ਨੂੰ ਸਕੂਲੀ ਕੋਬਸ ਦਾ ਹਿੱਸਾ ਬਨਾਉਣ ਵਾਲਾ ਹਰਿਆਣਾ ਸ਼ਾਇਦ ਦੇਸ਼ ਦਾ ਪਹਿਲਾ ਸੂਬਾ ਹੋਵੇਗਾ|

ਇਹ ਜਾਣਕਾਰੀ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਹਰਿਆਣਾ ਯੋਗ ਪਰਿਸ਼ਦ ਦੀ ਮੀਟਿੰਗ ਵਿਚ ਦਿੱਤੀ ਗਈਮੀਟਿੰਗ ਵਿਚ ਕਈ ਹੋਰ ਫੈਸਲੇ ਵੀ ਕੀਤੇ ਗਏਇਸ ਮੀਟਿੰਗ ਵਿਚ ਯੋਗ ਗੁਰੂ ਬਾਬਾ ਰਾਮ ਦੇਵ ਜੋ ਰਾਜ ਵਿਚ ਯੋਗ ਅਤੇ ਆਯੂਰਵੇਦ ਦੇ ਪ੍ਰਚਾਰ ਲਈ ਹਰਿਆਣਾ ਦੇ ਬ੍ਰਾਂਡ ਅੰਬੈਸਡਰ ਵੀ ਹਨ,  ਨੇ ਵੀ ਹਿੱਸਾ ਲਿਆ|
ਮੀਟਿੰਗ ਵਿਚ ਦਸਿਆ ਗਿਆ ਕਿ ਨੈਤਿਕ ਸਿਖਿਆ ਤੋਂ ਇਲਾਵਾ ਵਿਦਿਆਰਥੀਆਂ ਨੂੰ ਵਿਦਿਅਕ ਸ਼ੈਸ਼ਨ 2016-17 ਤੋਂ ਯੋਗ ਵੀ ਪੜਾਇਆ ਜਾ ਰਿਹਾ ਹੈਪਰ,  ਇਕ ਦਮ ਹੋਰ ਵਧਾਉਂਦੇ ਹੋਏ ਯੋਗ ਨੂੰ ਸਕੂਲੀ ਕੋਰਸ ਵਿਚ ਜਰੂਰੀ ਅਤੇ ਵੈਕਲਪਿਕ ਵਿਸ਼ਾ ਬਨਾਉਣ ਦਾ ਫੈਸਲਾ ਕੀਤਾ ਗਿਆ ਹੈਇਸ ਦੇ ਲਈ ਸਕੂਲ ਸਿਖਿਆ ਵਿਭਾਗ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ|ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਯੋਗ ਵਿਸ਼ਾ ਕੋਰਸ ਨੂੰ ਇਸ ਤਰ੍ਹਾ ਨਾਲ ਡਿਜਾਇਨ ਕੀਤਾ ਜਾਵੇਗਾ ਕਿ ਇਸ ਵਿਚ ਸ਼ਾਰੀਰਿਕ ਸਿਖਿਆ ਦੀ ਤਰਜ 'ਤੇ ਥਿਯੋਰੇਟੀਕਲ ਅਤੇ ਪ੍ਰੈਕਟਿਸ ਦੋਨੋਂ ਵਿਸ਼ਾ ਸਮੱਗਰੀ ਸ਼ਾਮਿਲ ਹੋਵੇਗੀ ਤਾਂ ਜੋ ਸਿਖਿਆ ਤੋਂ ਇਲਾਵਾ ਵਿਦਿਆਰਥੀਆਂ ਨੂੰ ਯੋਗ ਦੀ ਸਿਖਲਾਈ ਵੀ ਦਿੱਤੀ ਜਾ ਸਕੇ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਯੋਗ ਨੂੰ ਜਮੀਨੀ ਪੱਧਰ 'ਤੇ ਲੈ ਜਾਣਾ ਅਤੇ ਲੋਕਾਂ ਨੂੰ ਯੋਗ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਨਾਉਣ ਦੇ ਲਈ ਪ੍ਰੋਤਸਾਹਿਤ ਕਰਨਾ ਹੈਇਸ ਦੇ ਲਈ ਯੋਗ ਅਤੇ ਵਿਯਾਮਸ਼ਾਲਾਵਾਂ ਤੋਂ ਇਲਾਵਾ ਗ੍ਰਾਮੀਣ ਪੱਧਰ 'ਤੇ ਕਾਫੀ ਬੁਨਿਆਦੀ ਢਾਂਚਾ ਉਪਲਬਧ ਕਰਾਇਆ ਜਾ ਰਿਹਾ ਹੈਉਨ੍ਹਾਂ ਨੇ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਰਾਜ ਵਿਚ 1000 ਵੱਧ ਯੋਗਸ਼ਾਲਾਵਾਂ ਦੀ ਸਥਾਪਨਾ ਲਈ ਇਕ ਹਫਤੇ ਦੇ ਅੰਦਰ ਇਕ ਪ੍ਰਸਤਾਵ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ|
ਉਨ੍ਹਾਂ ਨੇ ਆਯੂਸ਼ ਵਿਭਾਗ ਨੂੰ ਰਾਜ ਸਰਕਾਰ ਦੀ ਯੋਜਨਾ ਦੇ ਤਹਿਤ ਯੋਗਸ਼ਾਲਾਵਾਂ ਵਿਚ ਵੈਲਨੈਸ ਕੇਂਦਰਾਂ ਦੀ ਸਥਾਪਨਾ ਲਈ ਪ੍ਰਾਥਮਿਕਤਾ ਆਧਾਰ 'ਤੇ ਕਾਰਜ ਕਰਨ ਅਤੇ ਇੰਨ੍ਹਾਂ ਕੇਂਦਰਾਂ ਵਿਚ ਕੀਤੀ ਜਾਣ ਵਾਲੀ ਗਤੀਵਿਧੀਆਂ ਨੂੰ ਜਲਦੀ ਤੋਂ ਜਲਦੀ ਆਖੀਰੀ ਰੂਪ ਦੇਣ ਦੇ ਨਿਰਦੇਸ਼ ਦਿੱਤੇਉਨ੍ਹਾਂ ਨੇ ਕਿਹਾ ਕਿ ਯੋਗ ਅਤੇ ਕੁਦਰਤੀ ਮੈਡੀਕਲ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਦਵਾਈਆਂ 'ਤੇ ਲੋਕਾਂ ਦੀ ਨਿਰਭਰਤਾ ਘੱਟ ਹੋ ਸਕੇ|
ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਨਾਉਣ ਦੇ ਲਈ ਪ੍ਰੋਤਸਾਹਿਤ ਤਹਿਤ ਹਰਿਆਣਾ ਯੋਗ ਪਰਿਸ਼ਦ ਦੇ ਤੱਤਵਾਧਾਨ ਵਿਚ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਯੋਗ ਸਿਖਲਾਈ ਦਿਵਸ ਦਾ ਆਯੋਜਨ ਕੀਤਾ ਜਾਵੇਗਾਇਸ ਦੇ ਤਹਿਤ ਜਿਲ੍ਹਾ,  ਬਲਾਕ ਅਤੇ ਤਹਿਸੀਲ ਪੱਧਰ 'ਤੇ ਯੋਗ ਸਿਖਲਾਈ ਪ੍ਰੋਗ੍ਰਾਮ ਆਯੋਜਿਤ ਕੀਤੇ ਜਾਣਗੇ,  ਜਿਸ ਵਿਚ ਸਿਖਿਅਤ ਸ਼ਰੀਰਿਕ ਸਿਖਲਾਈ ਟ੍ਰੇਨੀ (ਪੀਟੀਆਈ) ਅਤੇ ਸ਼ਰੀਰਿਕ ਸਿਖਿਆ ਵਿਚ ਡਿਗਰੀ ਧਾਰਕ (ਡੀਪੀਈ) ਲੋਕਾਂ ਨੂੰ ਯੋਗ ਸਿਖਲਾਈ ਪ੍ਰਦਾਨ ਕਰਣਗੇਮੀਟਿੰਗ ਵਿਚ ਕੁਦਰਤੀ ਮੈਡੀਕਲ ਕੇਂਦਰ ਦਾ ਨਾਂਅ ਬਦਲਕੇ  ਯੋਗ ਅਤੇ ਆਯੂਸ਼ ਕੇਂਦਰ ਕਰਨ ਦਾ ਵੀ ਕੀਤਾ ਗਿਆਇਸ ਤੋਂ ਇਲਾਵਾ,  ਇਹ ਵੀ ਫੈਸਲਾ ਕੀਤਾ ਗਿਆ ਕਿ ਗ੍ਰਾਮੀਣ ਖੇਤਰਾਂ ਦੇ ਇਲਾਵਾ ਸਾਰੇ ਜਿਲ੍ਹਾ ਮੁੱਖ ਦਫਤਰਾਂ 'ਤੇ ਯੋਗ ਅਤੇ ਆਯੂਸ਼ ਕੇਂਦਰ ਸਥਾਪਿਤ ਕੀਤੇ ਜਾਣਗੇ|
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸ੍ਰੀ ਕ੍ਰਿਸ਼ਣ ਆਯੂਸ਼ ਯੂਨੀਵਰਸਿਟੀ,  ਕੁਰੂਕਸ਼ੇਤਰ ਵਿਚ ਇਕ ਕੌਮਾਂਤਰੀ ਪੱਧਰ ਦਾ ਧਿਆਨ ਯੋਗ ਕੇਂਦਰ (ਮੈਡੀਟੇਸ਼ਨ ਯੋਗ ਸੈਂਟਰ) ਸਥਾਪਿਤ ਕੀਤਾ ਜਾਵੇਗਾ ਜੋ ਧਾਰਮਿਕ ਨਗਰੀ ਨੂੰ ਇਕ ਵੱਖ ਪਹਿਚਾਣ ਦੇਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਇਸ ਨੂੰ ਵਿਸ਼ਵ ਧਰੋਹਰ ਮਾਨਚਿੱਤਰ 'ਤੇ ਹੋਰ ਅੱਗੇ ਲੈ ਜਾਵੇਗਾਸ੍ਰੀ ਕ੍ਰਿਸ਼ਣ ਆਯੂਸ਼ ਯੂਨੀਵਰਸਿਟੀ,  ਕੁਰੂਕਸ਼ੇਤਰ ਪਤੰਜਲੀ ਯੋਗਾਪੀਠ,  ਹਰਿਆਣਾ ਦੇ ਨਾਲ ਧਿਆਨ ਯੋਗ ਕੇਂਦਰ ਚਲਾਉਣ ਲਈ ਇਕ ਸਮਝੌਤਾ ਮੈਮੋ 'ਤੇ ਹਸਤਾਖਰ ਕਰਨ ਦੀ ਸੰਭਾਵਨਾ ਤਲਾਸ਼ੇਗਾ|
ਮੀਟਿੰਗ ਵਿਚ ਦਸਿਆ ਗਿਆ ਕਿ 1000 ਆਯੂਸ਼ ਯੋਗ ਸਹਾਇਕਾਂ ਅਤੇ 22 ਆਯੂਸ਼ ਯੋਗ ਕੋਚਾਂ ਦੀ ਭਰਤੀ ਲਈ ਪ੍ਰਕ੍ਰਿਆ ਜਾਰੀ ਹੈ ਅਤੇ ਜਲਦੀ ਹੀ ਪੂਰੀ ਹੋ ਜਾਵੇਗੀਰਾਜ ਵਿਚ ਯੋਗ ਨੂੰ ਪ੍ਰਸਿੱਧ ਬਨਾਉਣ ਲਈ ਠੇਕੇ ਆਧਾਰ 'ਤੇ 1000 ਆਯੂ}ਸ਼ ਯੋਗ ਸਹਾਇਕਾਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈਹਿਸ ਤੋਂ ਇਲਾਵਾ,  ਪੂਰੇ ਰਾਜ ਵਿਚ ਵੱਖ-ਵੱਖ ਯੋਗਸ਼ਾਲਾਵਾਂ ਲਈ 22 ਆਯੂਸ਼ ਯੋਗ ਕੋਚਾਂ ਦੀ ਭਰਤੀ ਕੀਤੀ ਜਾਣੀ ਹੈਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਹਰਿਆਣਾ ਯੋਗ ਕਮਿਸ਼ਨ ਲਈ ਪ੍ਰਸਤਾਵਿਤ ਐਕਟ 'ਤੇ ਕੰਮ ਚੱਲ ਰਿਹਾ ਹੈ ਅਤੇ ਇਸ ਨੂੰ ਰਾਜ ਕੈਬੀਨਟ ਤੋਂ ਮੰਜਰੀ ਮਿਲਣ ਦੇ ਬਾਅਦ ਹਰਿਆਣਾ ਵਿਧਾਨਸਭਾ ਦੇ ਅਗਲੇ ਸ਼ੈਸ਼ਨ ਵਿਚ ਲਿਆਇਆ ਜਾਵੇਗਾ|
ਮੀਟਿੰਗ ਵਿਚ ਦਸਿਆ ਗਿਆ ਕਿ 250 ਨਵੀਂ ਯੋਗ ਅਤੇ ਵਿਯਾਮਸ਼ਾਲਾਵਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਅਤੇ ਇਹ ਉਦਘਾਟਨ ਦੇ ਲਈ ਤਿਆਰ ਹਨਗ੍ਰਾਮੀਣ ਖੇਤਰਾਂ ਵਿਚ ਖੇਡ ਦੇ ਬੁਨਿਆਦੀ ਢਾਂਚੇ ਨੂੰ ਪ੍ਰੋਤਸਾਹਨ ਦੇਣ ਅਤੇ ਪਹਿਲੇ ਪੜਾਅ ਵਿਚ ਰਾਜ ਵਿਚ  1000 ਪਾਰਕ-ਕਮ-ਵਿਯਾਮਸ਼ਾਲਾਵਾਂ ਦੀ ਸਥਾਪਨਾ ਦੇ ਵਾਦੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਹਾਲ ਹੀ ਵਿਚ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸੂਬੇ ਵਿਚ 110 ਯੋਗ ਅਤੇ ਵਿਯਾਮਸ਼ਾਲਾਵਾਂ ਦਾ ਉਦਘਾਟਨ ਕੀਤਾ ਹੈ|
ਿਸਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਹੋਰ ਵੱਧ ਯੋਗ ਅਤੇ ਵਿਯਾਮਸ਼ਾਲਾਵਾਂ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇੰਨ੍ਹਾਂ ਕੇਂਦਰ 'ਤੇ ਯੋਗ ਦਾ ਅਭਿਆਸ ਕਰਨ ਅਤੇ ਸਿਹਤਮੰਦ ਰਹਿਣ|
ਯੋਗ ਗੁਰੂ ਬਾਬਾ ਰਾਮ ਦੇਵ ਨੇ ਅਗਲੇ ਵਿਦਿਅਕ ਸ਼ੈਸ਼ਨ ਤੋਂ ਯੋਗ ਨੂੰ ਇਕ ਵੱਖ ਵਿਸ਼ਾ ਵਜੋ ਸਕੂਲ ਕੋਰਸ ਵਿਚ ਸ਼ਾਮਿਲ ਕਰਨ ਲਈ ਹਰਿਆਣਾ ਸਰਕਾਰ ਦੀ ਸ਼ਲਾਘਾ ਕੀਤੀਉਨ੍ਹਾਂ ਨੇ ਕਿਹਾ ਕਿ ਰਾਜ ਦੇ ਸਾਰੇ 6500 ਪਿੰਡਾਂ ਵਿਚ ਯੋਗ ਕਲਾਸਾਂ ਆਯੋਜਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਲੋਕਾਂ ਨੂੰ ਆਪਣੇ ਜੀਵਨ ਵਿਚ ਯੋਗ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ|
ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਯੋਗ ਗੁਰੂ ਬਾਬਾ ਰਾਮਦੇਵ ਦੇ ਨਾਲ ਸਮਾਰਿਕਾ ਅਤੇ ਹਰਿਆਣਾ ਯੋਗ ਪਰਿਸ਼ਦ ਦੀ ਇਕ ਕਿਤਾਬ ਦੀ ਘੁੰਡ ਚੁਕਾਈ ਕੀਤੀ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ,  ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ,  ਸ਼ਹਿਰੀ ਸਥਾਨਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਨ. ਰਾਏ,  ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਮਹਾਵੀਰ ਸਿੰਘ,  ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੋਧਰੀ,  ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ,  ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਅਮਿਤ ਅਗਰਵਾਲ,  ਮਹਾਨਿਦੇਸ਼ਕ ਪ੍ਰਾਥਮਿਕ ਸਿਖਿਆ ਨਿਤਿਨ ਯਾਦਵ, ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਨਿਦੇਸ਼ਕ ਐਸ.ਐਸ. ਫੁਲਿਆ,  ਮਹਾਨਿਦੇਸ਼ਕ,  ਆਯੂਸ਼ ਅਤੁਲ ਕੁਮਾਰ,  ਨਿਦੇਸ਼ਕ,  ਆਯੂਸ਼ ਸਤਪਾਲ ਬਹਿਮਨੀ,  ਸਟੇਟ ਆਯੂ  ਕਾਡੀਨੇਟਰ ਡਾ. ਨਸੀਰ,  ਹਰਿਆਣਾ ਯੋਗ ਪਰਿਸ਼ਦ ਦੇ ਚੇਅਰਮੈਨ ਜੈਦੀਪ ਆਰਿਆ ਅਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੋਜੂਦ ਸਨ|

 

Have something to say? Post your comment

 
 
 
 
 
Subscribe