ਲੰਡਨ : ਪੱਛਮੀ ਲੰਡਨ ਪ੍ਰੀਸ਼ਦ ਨੇ ਕਿਹਾ ਹੈ ਕਿ ਉਸਨੇ ਪੰਜਾਬੀ ਬਹੁਗਿਣਤੀ ਵਾਲੇ ਉਪਨਗਰ ਸਾਊਥਹਾਲ 'ਚ ਇਕ ਸੜਕ ਦਾ ਨਾਂ ਗੁਰੂ ਨਾਨਕ ਰੋਡ ਕਰਨ 'ਤੇ ਕਰਨ ਦਾ ਫੈਸਲਾ ਲਿਆ ਹੈ। ਸੋਮਵਾਰ ਨੂੰ ਪੂਰੀ ਦੁਨੀਆ ਵਿਚ ਗੁਰਪੁਰਬ ਦੇ ਰੂਪ 'ਚ ਮਨਾਏ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਹ ਐਲਾਨ ਕੀਤਾ ਗਿਆ ਹੈ। ਹੈਵਲਾਕ ਰੋਡ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਣ ਦੀ ਤਜਵੀਜ਼ ਲੰਡਨ ਦੇ ਮੇਅਰ ਸਾਦਿਕ ਖ਼ਾਨ ਦੇ ਨਵੇਂ ਕਮਿਸ਼ਨ ਨੇ ਕੀਤੀ ਹੈ।
ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦੇ ਹੱਕ 'ਚ ਸਾਹਮਣੇ ਆਏ ਕੈਨੇਡਾ ਤੇ ਇੰਗਲੈਂਡ ਦੇ ਸਾਂਸਦ
ਨਵੇਂ ਕਮਿਸ਼ਨ ਨੇ ਬਲੈਕ ਲੋਕਾਂ ਦੇ ਮੁਜ਼ਾਹਰਿਆਂ ਨੂੰ ਦੇਖਦਿਆਂ ਬਰਤਾਨੀਆ ਦੀ ਰਾਜਧਾਨੀ ਦੇ ਪ੍ਰਮੁੱਖ ਸਥਾਨਾਂ ਦੀ ਸਮੀਖਿਆ ਵਿਚ ਵੰਨ-ਸੁਵੰਨਤਾ ਲਿਆਉਣ ਦੀ ਤਜਵੀਜ਼ ਰੱਖੀ ਹੈ। ਮੁਜ਼ਾਹਰਿਆਂ ਦੌਰਾਨ ਬਲੈਕ ਲੋਕਾਂ ਦੇ ਨਿਸ਼ਾਨੇ 'ਤੇ ਦਾਸਤਾ ਤੇ ਉਪਨਿਵੇਸ਼ ਨਾਲ ਜੁੜੀਆਂ ਇਤਿਹਾਸਕ ਹਸਤੀਆਂ ਦੇ ਯਾਦਗਾਰ ਸਥਾਨ ਰਹੇ ਹਨ। ਹੈਵਲਾਕ ਰੋਡ ਦਾ ਨਾਂ ਮੇਜਰ ਜਨਰਲ ਸਰ ਹੈਨਰੀ ਹੈਵਲਾਕ ਦੇ ਨਾਂ 'ਤੇ ਹੈ।
ਇਹ ਵੀ ਪੜ੍ਹੋ : ਸੰਨੀ ਦਿਓਲ ਨੂੰ ਹੋਇਆ ਕੋਰੋਨਾ
ਇਸ ਬਰਤਾਨਵੀ ਜਨਰਲ ਨੂੰ 1857 ਵਿਚ ਈਸਟ ਇੰਡੀਆ ਕੰਪਨੀ ਸ਼ਾਸਨ ਖ਼ਿਲਾਫ਼ ਹੋਏ ਭਾਰਤ ਦੇ ਪਹਿਲੇ ਆਜ਼ਾਦੀ ਸੰਗਰਾਮ ਦੌਰਾਨ ਅਜ਼ਾਦੀ ਘੁਲਾਟੀਆਂ ਨੂੰ ਕੁਚਲਨ ਵਾਲੇ ਦੇ ਰੂਪ 'ਚ ਯਾਦ ਕੀਤਾ ਜਾਂਦਾ ਹੈ। ਕਿੰਗ ਸਟ੍ਰੀਟ ਤੇ ਮੈਰਿਕ ਰੋਡ ਵਿਚਕਾਰ ਸਥਿਤ ਹੈਵਲਾਕ ਰੋਡ ਦਾ ਨਾਂ ਬਦਲ ਜਾਵੇਗਾ। ਇਸੇ ਸੜਕ 'ਤੇ ਗੁਰਦੁਆਰਾ ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਸਥਿਤ ਹੈ। ਇਹ ਬਰਤਾਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ।