Thursday, November 14, 2024
 

ਸੰਸਾਰ

ਕਿਸਾਨ ਸੰਘਰਸ਼ ਦੇ ਹੱਕ 'ਚ ਸਾਹਮਣੇ ਆਏ ਕੈਨੇਡਾ ਤੇ ਇੰਗਲੈਂਡ ਦੇ ਸਾਂਸਦ

December 01, 2020 03:53 PM

ਟੋਰਾਂਟੋ : ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਦੇ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ 6ਵੇਂ ਦਿਨ ਵੀ ਜਾਰੀ ਹੈ। ਦੋ ਮਹੀਨੇ ਤੱਕ ਪੰਜਾਬ ਵਿਚ ਪ੍ਰਦਰਸ਼ਨਾਂ ਦੇ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਰੁਖ ਕੀਤਾ ਹੈ। ਸਾਰੇ ਕਿਸਾਨ ਸੰਗਠਨਾਂ ਦੀ ਇਕ ਹੀ ਮੰਗ ਹੈ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਸਰਕਾਰ ਪੱਕਾ ਗੱਲ ਕਰੇ। ਹੁਣ ਇਸ ਵਿਰੋਧ ਪ੍ਰਦਰਸ਼ਨ ਨੂੰ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਦੇ ਕਈ ਸਾਂਸਦਾਂ ਦਾ ਵੀ ਸਮਰਥਨ ਮਿਲ ਰਿਹਾ ਹੈ।
ਬ੍ਰਿਟੇਨ ਦੇ ਲੇਬਰ ਪਾਰਟੀ ਦੇ ਸਾਂਸਦ ਅਤੇ ਰੇਲ ਮੰਤਰੀ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕੀਤਾ, ਇਹ ਬਹੁਤ ਹੀ ਵੱਖਰੀ ਤਰ੍ਹਾਂ ਦੇ ਲੋਕ ਹਨ ਜੋ ਆਪਣਾ ਦਮਨ ਕਰਨ ਵਾਲੇ ਲੋਕਾਂ ਦਾ ਹੀ ਪੇਟ ਭਰਦੇ ਹਨ। ਮੈਂ ਪੰਜਾਬ ਅਤੇ ਭਾਰਤ ਦੇ ਬਾਕੀ ਰਾਜਾਂ ਦੇ ਕਿਸਾਨਾਂ, ਆਪਣੇ ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਦੇ ਨਾਲ ਖੜ੍ਹਾ ਹਾਂ।
ਲੇਬਰ ਪਾਰਟੀ ਦੇ ਹੀ ਸਾਂਸਦ ਜੌਨ ਮੈਕਡੋਨਲ ਨੇ ਤਨਮਨਜੀਤ ਸਿੰਘ ਢੇਸੀ ਦਾ ਸਮਰਥਨ ਕੀਤਾ। ਉਹਨਾਂ ਨੇ ਲਿਖਿਆ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪ੍ਰਤੀ ਦਮਨਕਾਰੀ ਰਵੱਈਆ ਬਾਹੁਤ ਮਾੜਾ ਹੈ। ਇਹ ਭਾਰਤ ਦੇ ਅਕਸ ਨੂੰ ਵਿਗਾਰ ਰਿਹਾ ਹੈ।
ਲੇਬਰ ਪਾਰਟੀ ਦੀ ਇਕ ਹੋਰ ਸਾਂਸਦ ਪ੍ਰੀਤ ਕੌਰ ਗਿੱਲ ਨੇ ਟਵੀਟ ਕੀਤਾ। ਉਹਨਾਂ ਨੇ ਲਿਖਿਆ, ਦਿੱਲੀ ਤੋਂ ਹੈਰਾਨ ਕਰਨ ਵਾਲੇ ਦ੍ਰਿਸ਼, ਕਿਸਾਨ ਆਪਣੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰਨ ਵਾਲੇ ਵਿਵਾਦਿਤ ਬਿੱਲ ਦਾ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰ ਰਹੇ ਹਨ ਪਰ ਉਹਨਾਂ ਨੂੰ ਚੁੱਪ ਕਰਾਉਣ ਲਈ ਪਾਣੀ ਦੀਆਂ ਤੇਜ਼ ਬੌਛਾਰਾਂ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤ ਵਿਚ ਵਿਵਾਦਿਤ ਕਾਨੂੰਨ ਸੰਬੰਧੀ ਵਿਰੋਧ ਕਰ ਰਹੇ ਨਾਗਰਿਕਾਂ ਦੇ ਨਾਲ ਵਤੀਰੇ ਦਾ ਇਹ ਤਰੀਕਾ ਬਿਲਕੁੱਲ ਸਹੀ ਨਹੀਂ ਹੈ।
ਕੈਨੇਡਾ ਵਿਚ ਵੀ ਭਾਰਤ ਦੇ ਨਵੇਂ ਖੇਤੀ ਕਾਨੂੰਨ ਦੀ ਚਰਚਾ ਹੋ ਰਹੀ ਹੈ। ਕੈਨੇਡਾ ਵਿਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਸਾਂਸਦ ਇਸ ਨੂੰ ਲੈ ਕੇ ਮੋਹਰੀ ਹਨ। ਨਿਊ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਮੁੱਖ ਜਗਮੀਤ ਸਿੰਘ ਨੇ ਟਵੀਟ ਕੀਤਾ, ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ਼ ਭਾਰਤ ਸਰਕਾਰ ਦੀ ਹਿੰਸਾ ਬਹੁਤ ਦੁੱਖ ਪਹੁੰਚਾਉਣ ਵਾਲੀ ਹੈ। ਮੈਂ ਪੰਜਾਬ ਅਤੇ ਭਾਰਤ ਦੇ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਹਿੰਸਾ ਦੀ ਬਜਾਏ ਸ਼ਾਂਤੀਪੂਰਨ ਗੱਲਬਾਤ ਦਾ ਰਸਤਾ ਅਪਨਾਉਣ।
ਸੈਂਟ ਜੌਨ ਈਸਟ ਤੋਂ ਸਾਂਸਦ ਜੈਕ ਹੈਰਿਸ ਨੇ ਵੀ ਭਾਰਤ ਦੇ ਨਵੇਂ ਖੇਤੀ ਕਾਨੂੰਨ ਸਬੰਧੀ ਟਵੀਟ ਕੀਤਾ। ਉਹਨਾਂ ਨੇ ਲਿਖਿਆ, ਅਸੀਂ ਇਹ ਦੇਖ ਕੇ ਹੈਰਾਨ ਹਾਂ ਕਿ ਰੋਜ਼ੀ-ਰੋਟੀ 'ਤੇ ਸੰਕਟ ਦੇਖ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਭਾਰਤ ਸਰਕਾਰ ਦਮਨ ਕਰ ਰਹੀ ਹੈ। ਹੰਝੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੌਛਾਰਾਂ ਦੀ ਬਜਾਏ ਭਾਰਤ ਸਰਕਾਰ ਨੂੰ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ।
ਓਂਟਾਰੀਓ ਦੀ ਵਿਰੋਧੀ ਧਿਰ ਦੀ ਨੇਤਾ ਐਂਡਰਿਊ ਹਾਰਵਾਤ ਨੇ ਟਵੀਟ ਕੀਤਾ, ਮੈਂ ਭਾਰਤ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਓਂਟਾਰੀਓ ਵਿਚ ਇਸ ਦਮਨ ਨੂੰ ਦੇਖ ਰਹੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਖੜ੍ਹੀ ਹਾਂ। ਹਰ ਕਿਸੇ ਨੂੰ ਸਰਕਾਰ ਸਮਰਥਿਤ ਹਿੰਸਾ ਦੇ ਡਰ ਬਿਨਾਂ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।
ਕੈਨੇਡਾ ਦੇ ਬ੍ਰੈਮਪਟਨ ਈਸਟ ਤੋਂ ਸਾਂਸਦ ਗੁਰ ਰਤਨ ਸਿੰਘ ਨੇ ਸਦਨ ਵਿਚ ਵੀ ਭਾਰਤੀ ਕਿਸਾਨਾਂ ਦੇ ਪ੍ਰਦਰਸ਼ਨ ਦਾ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ, ''ਭਾਰਤ ਵਿਚ ਕਿਸਾਨਾਂ 'ਤੇ ਹਮਲਾ ਹੋ ਰਿਹਾ ਹੈ। ਇਸ ਲਈ ਮੈਂ ਸਦਨ ਨੂੰ ਭਾਰਤ ਸਰਕਾਰ ਦੇ ਇਸ ਅਨਿਆਂਪੂਰਨ ਕਾਨੂੰਨ ਦੇ ਖਿਲਾਫ਼ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕਰਦਾ ਹਾਂ।''
ਬ੍ਰੈਮਪਟਨ ਦੇ ਨੇਤਾ ਕੇਵਿਨ ਯਾਰਡੇ ਅਤੇ ਸਾਰਾ ਸਿੰਘ ਨੇ ਵੀ ਨਵੇਂ ਖੇਤੀ ਕਾਨੂੰਨ ਦਾ ਵਿਰੋਧ ਕੀਤਾ। ਬ੍ਰੈਮਪਟਨ ਸੈਂਟਰ ਦੀ ਐੱਮ.ਪੀ.ਪੀ. ਸਾਰਾ ਸਿੰਘ ਨੇ ਟਵੀਟ ਕੀਤਾ, ਪੰਜਾਬ ਦੇ ਇਕ ਕਿਸਾਨ ਦੀ ਪੋਤੀ ਹੋਣ ਦੇ ਨਾਤੇ ਮੈਂ ਕਿਸਾਨਾਂ ਦੇ ਨਾਲ ਖੜ੍ਹੀ ਹਾਂ ਕਿਉਂਕਿ ਉਹ ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਇਕ ਨੁਕਸਾਨਦਾਇਕ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
ਬ੍ਰਿਟੇਨ ਅਤੇ ਕੈਨੇਡਾ ਵਾਂਗ ਅਮਰੀਕਾ ਵਿਚ ਕਿਸਾਨਾਂ ਦੇ ਅੰਦੋਲਨ ਸਬੰਧੀ ਬਹੁਤ ਚਰਚਾ ਤਾਂ ਨਹੀ ਹੋ ਰਹੀ ਪਰ ਗਿਣੇ-ਚੁਣੇ ਸਾਂਸਦ ਆਪਣੀ ਰਾਏ ਜ਼ਰੂਰ ਰੱਖ ਰਹੇ ਹਨ। ਰੀਪਬਲਿਕਨ ਪਾਰਟੀ ਦੀ ਮੈਂਬਰ ਅਤੇ ਵਕੀਲ ਹਰਮੀਤ ਢਿੱਲਣ ਨੇ ਟਵਿੱਟਰ 'ਤੇ ਪੀ.ਐੱਮ. ਮੋਦੀ ਨੂੰ ਅਪੀਲ ਕਰਦਿਆਂ ਲਿਖਿਆ, ਪੰਜਾਬ ਦੇ ਕਿਸਾਨ ਪਰਿਵਾਰ ਤੋਂ ਹੋਣ ਦੇ ਨਾਤੇ ਪੰਜਾਬੀ ਕਿਸਾਨਾਂ 'ਤੇ ਹਮਲਾ ਹੁੰਦੇ ਦੇਖ ਮੇਰਾ ਦਿਲ ਦੁਖੀ ਹੈ। ਪੀ.ਐੱਮ. ਮੋਦੀ ਉਹਨਾਂ ਨੂੰ ਸੁਣਨ। ਉਹਨਾਂ ਨਾਲ ਮੁਲਾਕਾਤ ਕਰਨ ਅਤੇ ਇਸ ਦਾ ਕੋਈ ਹੱਲ ਕੱਢਣ।ਭਾਵੇਂਕਿ ਅਜਿਹਾ ਨਹੀਂ ਹੈ ਕਿ ਸਿਰਫ ਪੰਜਾਬੀ ਮੂਲ ਦੇ ਲੋਕ ਹੀ ਇਹਨਾਂ ਪ੍ਰਦਰਸ਼ਨਾਂ ਦਾ ਸਮਰਥਨ ਕਰ ਰਹੇ ਹਨ ਸਗੋਂ ਜੈਕ ਹੈਰਿਸ, ਜੌਨ ਮੈਕਡੋਨੇਲ, ਕੇਵਿਨ ਯਾਰਡੇ ਅਤੇ ਐਂਡਰੀਆ ਸਮੇਤ ਸਾਰੇ ਨੇਤਾਵਾਂ ਨੇ ਭਾਰਤੀ ਕਿਸਾਨਾਂ ਦਾ ਸਮਰਥਨ ਕੀਤਾ ਹੈ।  

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

ट्रम्प ने पुतिन से बात की, उन्हें यूक्रेन युद्ध को न बढ़ाने की सलाह दी: रिपोर्ट

ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਕੈਨੇਡਾ 'ਚ ਗ੍ਰਿਫਤਾਰ

ਦੇਖੋ, ਡੋਨਾਲਡ ਟਰੰਪ ਦੀ ਪੁਰਾਣੀ Video ਆਈ ਸਾਹਮਣੇ

मुल्तान में AQI अभी भी 1,900 से अधिक, पाकिस्तान भयावह धुंध से जूझ रहा है

Pakistan : ਟਰੇਨ ਦਾ ਇੰਤਜ਼ਾਰ : ਅਚਾਨਕ ਧਮਾਕਾ, CCTV ਵੀਡੀਓ ਵੇਖੋ

IRCC closes the Student Direct Stream, effective immediately

अमेरिकी राष्ट्रपति चुनाव के बारे में 10 रोचक तथ्य

ਅੰਮ੍ਰਿਤਸਰ-ਦਿੱਲੀ ਹਵਾਵਾਂ ਕਾਰਨ ਲਾਹੌਰ 'ਚ ਪ੍ਰਦੂਸ਼ਣ, ਤਾਲਾਬੰਦੀ ਸ਼ੁਰੂ

 
 
 
 
Subscribe