Saturday, February 22, 2025
 

ਮਨੋਰੰਜਨ

ਸੰਨੀ ਦਿਓਲ ਨੂੰ ਹੋਇਆ ਕੋਰੋਨਾ

December 02, 2020 10:01 AM

ਮੁੰਬਈ : ਕੋਰੋਨਾ ਵਾਇਰਸ ਅਜੇ ਪੂਰੀ ਤਰ੍ਹਾਂ ਨਹੀ ਖ਼ਤਮ ਹੋਇਆ। ਇਹ ਕਿਸੇ ਨੂੰ ਵੀ ਚੰਮੜ ਜਾਂਦਾ ਹੈ, ਇਸ ਅੱਗੇ ਨਾ ਗ਼ਰੀਬ ਅਤੇ ਨਾ ਹੀ ਅਮੀਰ ਕੋਈ ਮਾਇਨੇ ਰਖਦਾ ਹੈ।  ਪੰਜਾਬ ਦੇ ਗਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਹੈ ਅਤੇ ਰਿਪੋਰਟ ਪੌਜ਼ੀਟਿਵ ਆਈ ਹੈ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਟਵੀਟਰ ਹੈਂਡਲ ਤੋਂ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, "ਮੈਂ ਕੋਰੋਨਾ ਟੈਸਟ ਕਰਵਾਇਆ ਅਤੇ ਰਿਪੋਰਟ ਪੌਜ਼ੀਟਿਵ ਆਈ ਹੈ। ਮੈਂ ਏਕਾਂਤਵਾਸ ਵਿੱਚ ਹਾਂ ਅਤੇ ਮੇਰੀ ਤਬੀਅਤ ਠੀਕ ਹੈ। ਮੇਰੀ ਅਪੀਲ ਹੈ ਕਿ ਜੋ ਲੋਕ ਪਿਛਲੇ ਕੁਝ ਦਿਨਾਂ ਦੌਰਾਨ ਮੇਰੇ ਸੰਪਰਕ ਵਿੱਚ ਆਏ ਹਨ, ਕ੍ਰਿਪਾ ਕਰ ਕੇ ਖ਼ੁਦ ਨੂੰ ਆਈਸੋਲੇਟ ਕਰ ਕੇ ਆਪਣੀ ਜਾਂਚ ਕਰਵਾ ਲੈਣ।" ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਬਲਾਕ ਮੈਡੀਕਲ ਅਫ਼ਸਰ ਡਾ. ਰਣਜੀਤ ਠਾਕੁਰ ਨੇ ਸੰਨੀ ਦਿਓਲ ਦੇ ਕੋਰੋਨਾ ਪੌਜ਼ਟਿਵ ਹੋਣ ਬਾਰੇ ਪੁਸ਼ਟੀ ਕੀਤੀ ਹੈ।

 

Have something to say? Post your comment

Subscribe