ਕੋਲੰਬੋ : ਸ੍ਰੀਲੰਕਾ ਦੀ ਰਾਜਧਾਨੀ ਦੇ ਬਾਹਰੀ ਖੇਤਰ ਵਿਚ ਸਥਿਤ ਇਕ ਵਿਚ ਐਤਵਾਰ ਨੂੰ ਕੁਝ ਕੈਦੀਆਂ ਨੇ ਦਰਵਾਜ਼ੇ ਨੂੰ ਜ਼ੋਰ ਨਾਲ ਖੋਲ੍ਹ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੂੰ ਅਪਣੀ ਤਾਕਤ ਦੀ ਵਰਤੋਂ ਕਰਨੀ ਪਈ। ਇਸ ਝੜਪ ਵਿਚ ਘੱਟੋ ਘੱਟ 8 ਕੈਦੀਆਂ ਦੀ ਮੌਤ ਹੋ ਗਈ ਅਤੇ ਦੋ ਜੇਲਰਾਂ ਸਮੇਤ ਘੱਟੋ ਘੱਟ 37 ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਨਜ਼ਦੀਕ ਦੇ ਰਾਗਾਮਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਇਰਾਕ ਰਾਕੇਟ ਹਮਲਾ : ਤੇਲ ਰਿਫ਼ਾਇਨਰੀ ਪਲਾਂਟ 'ਚ ਲੱਗੀ ਅੱਗ
ਪੁਲਿਸ ਬੁਲਾਰੇ ਅਜੀਤ ਰੋਹਾਨਾ ਨੇ ਦਸਿਆ ਕਿ ਕੋਲੰਬੋ ਤੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਮਹਾਰਾ ਜੇਲ ਵਿਚ ਕੈਦੀਆਂ ਨੇ ਦੰਗਾ ਕੀਤਾ ਅਤੇ ਹਾਲਾਤ ਨੂੰ ਕਾਬੂ ਕਰਨ ਲਈ ਜੇਲ ਅਧਿਕਾਰੀਆਂ ਨੂੰ ਇਹ ਕਦਮ ਚੁਕਣਾ ਪਿਆ। ਜੇਲ ਅਧਿਕਾਰੀਆਂ ਨੇ ਦਸਿਆ ਕਿ ਕੈਦੀਆਂ ਨੇ ਦੰਗਾ ਕਰਦੇ ਸਮੇਂ ਰਸੋਈ ਘਰ ਅਤੇ ਰਿਕਾਰਡ ਰੂਮ ਵਿਚ ਅੱਗ ਲਗਾ ਦਿਤੀ। ਉਨ੍ਹਾਂ ਨੇ ਦਸਿਆ ਕਿ ਕੈਦੀ ਕਿਸੇ ਹੋਰ ਜੇਲ ਵਿਚ ਭੇਜੇ ਜਾਣ ਦੀ ਮੰਗ ਕਰ ਰਹੇ ਸਨ ਕਿਉਂਕਿ ਮਹਾਰਾ ਜੇਲ ਵਿਚ 175 ਕੈਦੀ ਕੋਰੋਨਾ ਪੀੜਤ ਹਨ।