Tuesday, November 12, 2024
 

ਸੰਸਾਰ

UAE ਨੇ ਪਾਕਿਸਤਾਨ ਸਮੇਤ 13 ਦੇਸ਼ਾਂ ਦੇ ਵੀਜ਼ਾ 'ਤੇ ਲਾਈ ਰੋਕ

November 26, 2020 09:19 AM

ਦੁਬਈ : ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਦੀ ਆਲੋਚਨਾ ਪਾਕਿਸਤਾਨ ਲਗਾਤਾਰ ਕਰ ਰਿਹਾ ਹੈ। ਇਸ ਨਾਲ ਯੂ.ਏ.ਈ. ਕਾਫੀ ਨਾਰਾਜ਼ ਹੈ। ਹੁਣ ਯੂ.ਏ.ਈ. ਤੋਂ ਪਾਕਿਸਤਾਨ ਨੂੰ ਤਗੜਾ ਝਟਕਾ ਲੱਗਿਆ ਹੈ। ਯੂ.ਏ.ਈ. ਨੇ ਪਾਕਿਸਤਾਨ ਸਮੇਤ 12 ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ 'ਤੇ ਅਸਥਾਈ ਤੌਰ 'ਤੇ ਰੋਕ ਲੱਗਾ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਕਾਰਜਕਾਲ ਨੇ ਬੁੱਧਵਾਰ ਨੂੰ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਯੂ.ਏ.ਈ. ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਦੇਣ 'ਤੇ ਰੋਕ ਲੱਗਾ ਦਿੱਤਾ ਹੀ।

ਹਾਲਾਂਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਰੋਕ ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਣ ਲਗਾਈ ਗਈ ਹੈ ਪਰ ਮਾਹਰ ਮੰਨਦੇ ਹਨ ਕਿ ਪਾਕਿਸਤਾਨ 'ਤੇ ਇਹ ਰੋਕ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬੜਬੋਲੇਪਨ ਦੇ ਕਾਰਣ ਲੱਗੀ ਹੈ। ਪਾਕਿਤਸਾਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹਾਫਿਜ਼ ਚੌਧਰੀ ਨੇ ਕਿਹਾ ਕਿ ਯੂ.ਏ.ਈ. ਨੇ ਪਾਕਿਸਤਾਨ ਸਮੇਤ 12 ਹੋਰ ਦੇਸ਼ਾਂ ਲਈ ਅਗੇ ਦੇ ਐਲਾਨ ਤੱਕ ਅਸਥਾਈ ਤੌਰ 'ਤੇ ਨਵੇਂ ਯਾਤਰਾ ਵੀਜ਼ਾ ਜਾਰੀ ਕਰਨ ਨੂੰ ਮੁਅੱਤਲ ਕਰ ਦਿੱਤਾ ਹੈ। ਪਰ ਪਹਿਲਾਂ ਤੋਂ ਜਾਰੀ ਵੀਜ਼ਿਆਂ 'ਤੇ ਇਹ ਲਾਗੂ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਜੂਨ 'ਚ ਯੂ.ਏ.ਈ. ਨੇ ਪਾਕਿਸਤਾਨ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਯਾਤਰੀ ਸੇਵਾਵਾਂ ਦੇ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਪਾਕਿਸਤਾਨ ਤੋਂ ਇਲਾਵਾ ਯੂ.ਏ.ਈ. ਨੇ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੈ ਉਨ੍ਹਾਂ 'ਚ ਲੈੱਬਨਾਨ, ਪਾਕਿਸਤਾਨ, ਐਲਜ਼ੀਰੀਆ, ਟਿਊਨੀਸ਼ੀਆ, ਤੁਰਕੀ, ਈਰਾਨ, ਯਮਨ, ਇਰਾਕ, ਸੀਰੀਆ, ਸੋਮਾਲੀਆ, ਲੀਬੀਆ, ਕੀਨੀਆ ਅਤੇ ਆਫਗਾਨਿਸਤਾਨ ਵਰਗੇ ਦੇਸ਼ ਸ਼ਾਮਲ ਹਨ।

 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

ट्रम्प ने पुतिन से बात की, उन्हें यूक्रेन युद्ध को न बढ़ाने की सलाह दी: रिपोर्ट

ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਕੈਨੇਡਾ 'ਚ ਗ੍ਰਿਫਤਾਰ

ਦੇਖੋ, ਡੋਨਾਲਡ ਟਰੰਪ ਦੀ ਪੁਰਾਣੀ Video ਆਈ ਸਾਹਮਣੇ

मुल्तान में AQI अभी भी 1,900 से अधिक, पाकिस्तान भयावह धुंध से जूझ रहा है

Pakistan : ਟਰੇਨ ਦਾ ਇੰਤਜ਼ਾਰ : ਅਚਾਨਕ ਧਮਾਕਾ, CCTV ਵੀਡੀਓ ਵੇਖੋ

IRCC closes the Student Direct Stream, effective immediately

अमेरिकी राष्ट्रपति चुनाव के बारे में 10 रोचक तथ्य

ਅੰਮ੍ਰਿਤਸਰ-ਦਿੱਲੀ ਹਵਾਵਾਂ ਕਾਰਨ ਲਾਹੌਰ 'ਚ ਪ੍ਰਦੂਸ਼ਣ, ਤਾਲਾਬੰਦੀ ਸ਼ੁਰੂ

 
 
 
 
Subscribe