ਕਿਸਾਨਾਂ ਦੀ ਦਿੱਲੀ ਕੂਚ 'ਤੇ ਲਿਆ ਫੈਸਲਾ
ਚੰਡੀਗੜ੍ਹ ਨੇ ਹਰਿਆਣਾ 'ਤੇ ਦਿੱਲੀ ਜਾਣ ਵਾਲੀ ਬੱਸਾਂ ਰੋਕੀਆਂ
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਅੱਜ ਇੱਕ ਅਹਿਮ ਫੈਸਲਾ ਲੈਂਦੇ ਹੋਏ ਪੰਜਾਬ ਜਾਣ ਵਾਲੀਆਂ ਸਾਰੀਆਂ ਬੱਸਾਂ ਦਾ ਸੰਚਾਲਨ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਰੂਟ 'ਤੇ ਉਤਰੀਂ ਬੱਸਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਇਹ ਫੈਸਲਾ ਕੀਤਾ ਹੈ। ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਦਿੱਲੀ ਜਾਣ ਵਾਲੇ ਕਿਸਾਨ ਹਰਿਆਣਾ ਦੀਆਂ ਸਰਹੱਦਾਂ ਤੱਕ ਪਹੁੰਚ ਚੁੱਕੇ ਹਨ। ਅਜਿਹੇ 'ਚ ਹਰਿਆਣਾ ਸਰਕਾਰ ਨੇ ਐਮਰਜੈਂਸੀ ਮੀਟਿੰਗ ਦੇ ਬਾਅਦ ਪੰਜਾਬ ਜਾਣ ਵਾਲੀਆਂ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਹੈ। ਟਰਾਂਸਪੋਰਟ ਨਿਰਦੇਸ਼ਕ ਵੱਲੋ ਸੂਬੇ ਦੇ ਸਾਰੇ ਰੋਡਵੇਜ਼ ਪ੍ਰਬੰਧਕਾਂ ਨੂੰ ਜਾਰੀ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਉਹ ਅਗਲੇ ਹੁਕਮਾਂ ਤੱਕ ਪੰਜਾਬ ਜਾਣ ਵਾਲੀਆਂ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਜਾਵੇ।
ਇਸਦੇ ਇਲਾਵਾ ਸਾਰੇ ਚਾਲਕਾਂ 'ਤੇ ਕਡੰਕਟਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀਆਂ ਬੱਸਾਂ 'ਚ 52 ਤੋਂ ਵੱਧ ਯਾਤਰੀਆਂ ਨੂੰ ਨਾ ਬਿਠਾਉਣ। ਉਹ ਆਪਣੇ ਆਪਣੇ ਡਿਪੂਆਂ 'ਚ ਪੰਜ ਪੰਜ ਬੱਸਾਂ ਨੂੰ ਰਿਜਰਵ ਕਰਨਗੇ। ਐਮਰਜੈਂਸੀ ਸਥਿਤੀ 'ਚ ਇਨ੍ਹਾਂ ਬੱਸਾਂ ਦਾ ਇਸਤੇਮਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਪ੍ਰਸਾਸ਼ਨ ਨੇ ਵੀ ਹਰਿਆਣਾ ਤੋਂ ਹੋ ਕੇ ਦਿੱਲੀ ਜਾਣ ਵਾਲੀ 'ਤੇ ਹਰਿਆਣਾ ਦੇ ਵੱਖ ਵੱਖ ਜ਼ਿਲਿਆਂ 'ਚ ਜਾਣ ਵਾਲੀਆਂ ਚੰਡੀਗੜ• ਟਰਾਂਸਪੋਰਟ ਦੀਆਂ ਬੱਸਾਂ ਚੱਲਣ 'ਤੇ ਰੋਕ ਲਗਾ ਦਿੱਤੀ ਹੈ। ਚੰਡੀਗੜ੍ਹ ਪ੍ਰਸਾਸ਼ਨ ਅਨੁਸਾਰ ਹਰਿਆਣਾ ਦੇ ਸਾਰੇ ਰੂਟ ਜਿੱਥੇ 25 ਨਵੰਬਰ ਤੱਕ ਬੰਦ ਰਹਿਣਗੇ ਉਥੇ ਹੀ ਪੰਜਾਬ 'ਤੇ ਹਰਿਆਣਾ ਜਾਣ ਵਾਲੀਆਂ ਬੱਸਾਂ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।