ਚੰਡੀਗੜ੍ਹ : ਪੰਜਾਬ ਦੇ ਦੁਆਬਾ ਖੇਤਰ ਦੇ ਲੋਕਾਂ ਦੀ ਚਿਰਾਂ ਤੋਂ ਮੰਗ ਨੂੰ ਪੂਰੀ ਕਰਦਿਆਂ ਸਪਾਈਸਜੈਟ ਨੇ ਆਦਮਪੁਰ 'ਤੇ ਮੁੰਬਈ ਵਿਚਾਲੇ ਹਵਾਈ ਸੇਵਾ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਪਹਿਲੀ ਉਡਾਣ ਮੁੰਬਈ ਤੋਂ ਯਾਤਰੀ ਲੈ ਕੇ ਆਦਮਪੁਰ ਸਿਵਲ ਹਵਾਈ ਅੱਡੇ 'ਤੇ ਪਹੁੰਚੀ। ਇਹ ਉਡਾਣ ਮੁੰਬਈ ਹਵਾਈ ਅੱਡੇ ਤੋਂ 6.05 'ਤੇ ਚਲੀ ਸੀ 'ਤੇ 8.38 'ਤੇ ਆਦਮਪੁਰ ਹਵਾਈ ਅੱਡੇ 'ਤੇ ਪਹੁੰਚੀ। 2 ਘੰਟੇ 33 ਮਿੰਟ ਦੇ ਸਫਰ ਦੌਰਾਨ 20 ਯਾਤਰੀ ਆਦਮਪੁਰ ਹਵਾਈ ਅੱਡੇ 'ਤੇ ਉਤਰੇ। ਇਸਦੇ ਇਲਾਵਾ ਆਦਮਪੁਰ ਹਵਾਈ ਅੱਡੇ ਤੋਂ 38 ਯਾਤਰੀ ਲੈ ਕੇ 9.25 ਮਿੰਟ 'ਤੇ ਫਿਰ ਮੁੰਬਈ ਲਈ ਰਵਾਨਾ ਹੋ ਗਈ। ਦੁਆਬਾ ਦੇ ਲੋਕਾਂ ਲਈ ਇਹ ਚਿਰਾਂ ਤੋਂ ਮੰਗ ਸੀ ਜੋ ਅੱਜ ਪੂਰੀ ਹੋ ਗਈ ਹੈ।