Friday, November 22, 2024
 

ਚੰਡੀਗੜ੍ਹ / ਮੋਹਾਲੀ

ਰੇਲ ਮੰਤਰਾਲਾ ਨੇ ਪੰਜਾਬ 'ਚ 34 ਗੱਡੀਆਂ ਕੀਤੀਆਂ ਬਹਾਲ

November 23, 2020 07:13 PM

ਚੰਡੀਗੜ੍ਹ : ਰੇਲ ਮੰਤਰਾਲੇ ਨੇ ਪਿਛਲੇ 24 ਸਤੰਬਰ ਤੋਂ ਪੰਜਾਬ ਦੀਆਂ ਬੰਦ ਪਈਆਂ ਗੱਡੀਆਂ 'ਚੋਂ 34 ਗੱਡੀਆਂ ਨੂੰ ਅੱਜ ਤੋਂ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਰੇਲ ਮੰਤਰਾਲਾ ਨੇ ਪੰਜਾਬ ਦੇ ਕਿਸਾਨ ਜੱਥੇਬੰਦੀਆਂ ਵਲੋਂ ਰੇਲ ਰੋਕੋ ਅੰਦੋਲਨ ਨੂੰ ਧਿਆਨ 'ਚ ਰਖਦਿਆਂ ਪੰਜਾਬ ਦੀਆਂ ਸਾਰੀਆਂ ਗੱਡੀਆਂ ਦੀ ਆਵਾਜਾਈ 'ਤੇ ਰੋਕ ਲਗਾ ਦਿਤੀ ਗਈ ਸੀ। ਪੰਜਾਬ ਸਰਕਾਰ ਵਲੋਂ ਰੇਲ ਮੰਤਰਾਲਾ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਕਿਸਾਨਾਂ ਨੇ ਸੂਬੇ 'ਚ ਸਾਰੇ ਰੇਲ ਟ੍ਰੈਕ ਖ਼ਾਲੀ ਕਰ ਦਿਤੇ ਗਏ ਹਨ। ਇਸ ਨਾਲ ਰੇਲ ਗੱਡੀਆਂ ਦੀ ਆਵਾਜਾਈ ਅਸਾਨੀ ਨਾਲ ਕੀਤੀ ਜਾ ਸਕਦੀ ਹੈ।
ਰੇਲ ਮੰਤਰਾਲੇ ਨੇ ਪੰਜਾਬ ਸਰਕਾਰ ਦੇ ਭਰੋਸੇ 'ਤੇ ਜਿਨ੍ਹਾਂ ਟ੍ਰੇਨਾਂ ਨੂੰ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ 'ਚ ਟ੍ਰੇਨ ਨੰਬਰ 03255-03256 , 25- 26  ਨਵੰਬਰ ਨੂੰ ਬਹਾਲ ਹੋਵੇਗੀ ਜਦਕਿ 05098 -05097, 24 ਤੇ 26 ਨਵੰਬਰ, 04656 04655 , 27 ਤੇ 28 ਨਵੰਬਰ, 02331-02332, 24 ਤੇ 26 ਨਵੰਬਰ, 0924-04923, 26 ਤੇ 27 ਨਵੰਬਰ, 04624-04623, 24ਤੇ 25 ਨਵੰਬਰ,  05251-05252, 28ਤੇ29 ਨਵੰਬਰ, 09027-09028, 28ਤੇ30 ਨਵੰਬਰ, 05531- 05532, 29ਤੇ 30 ਨਵੰਬਰ, 02587-02588, 23 ਤੇ 28 ਨਵੰਬਰ, 04612-04611, 29 ਨਵੰਬਰ ਤੇ 1 ਦਸੰਬਰ, 02231-02232 , 23  ਤੇ 24 ਨਵੰਬਰ, 04651-04652, 24ਤੇ 25 ਨਵੰਬਰ, 02919-0920, 23 ਤੇ 25 ਨਵੰਬਰ, 01449- 01450, 24 ਤੇ 25 ਨਵੰਬਰ, 09803 - 09804, 28 ਤੇ 29 ਨਵੰਬਰ,  ਰੇਲ ਗੱਡੀ ਨੰਬਰ 02462 - 04661 ਨੂੰ 23 ਤੇ 24 ਨਵੰਬਰ  ਨੂੰ ਚੱਲਣਗੀਆਂ। ਸੂਤਰਾਂ ਅਨੁਸਾਰ ਰੇਲ ਮੰਤਰਾਲਾ ਇਨ੍ਹਾਂ ਰੇਲ ਗੱਡੀਆਂ ਤੋਂ ਇਲਾਵਾ ਹੋਰ ਰੇਲ ਗੱਡੀਆਂ ਨੂੰ ਵੀ ਬਹਾਲ ਕਰ ਸਕਦਾ ਹੈ। ਰੇਲ ਗੱਡੀਆਂ ਬਹਾਲ ਕਰਨ ਨਾਲ ਆਮ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ। ਰੇਲ ਮੰਤਰਾਲਾ ਨੇ  23 ਨਵੰਬਰ ਨੂੰ ਵੀ 14 ਰੇਲ ਗੱਡੀਆਂ ਨੂੰ ਰੱਦ ਰਖਿਆ ਹੈ।  ਉਧਰ ਕੇਂਦਰੀ ਰੇਲ ਮੰਤਰੀ ਪਿਊਸ ਗੋਇਲ ਨੇ ਵੀ ਟਵੀਟ ਕਰ ਕੇ ਇਹ ਜਾਣਕਾਰੀ ਦਿਤੀ ਕਿ ਪੰਜਾਬ ਅੰਦਰ ਰੇਲਾਂ ਦੀ ਬਹਾਲੀ ਕੀਤੀ ਜਾ ਰਹੀ ਹੈ।


ਦਿਨ ਭਰ ਅਧਿਕਾਰੀ ਰੇਲਵੇ ਸਟੇਸ਼ਨ ਤੇ ਪਟੜੀਆਂ ਦਾ ਲੈਂਦੇ ਰਹੇ ਜਾਇਜ਼ਾ

ਕਿਸਾਨ ਅੰਦੋਲਨ ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਸੂਬੇ 'ਚ ਬੰਦ ਪਈ ਰੇਲ ਸੇਵਾ ਅੱਜ ਬਹਾਲ ਹੋਣ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀ ਖ਼ਾਸ ਕਰ ਕੇ ਪੁਲਿਸ ਅਧਿਕਾਰੀ ਦਿਨ ਭਰ ਰੇਲਵੇ ਸਟੇਸ਼ਨਾਂ ਤੇ ਪਟੜੀਆਂ ਦਾ ਜਾਇਜ਼ਾ ਲੈਂਦੇ ਰਹੇ। ਵੱਖ-ਵੱਖ ਥਾਵਾਂ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀਆਂ ਨੇ ਅਪਣੇ ਹੇਠਲੇ ਅਧਿਕਾਰੀਆਂ ਅਤੇ ਰੇਲਵੇ ਪੁਲਿਸ ਨਾਲ ਮਿਲ ਕੇ ਬਕਾਇਦਾ ਰੇਲਵੇ ਪਟੜੀਆਂ ਦਾ ਜਾਇਜ਼ਾ ਲਿਆ। ਕਈ ਥਾਵਾਂ 'ਤੇ ਰੇਲਵੇ ਵਲੋਂ ਮੇਨਟੈਂਸ ਗੱਡੀਆਂ ਨਾਲ ਪਟੜੀਆਂ ਦੀ ਛਾਣਬੀਣ ਵੀ ਕੀਤੀ ਗਈ।

 

Have something to say? Post your comment

Subscribe