ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਅਧਿਆਪਕਾਂ ਦੀ ਤਰੱਕੀ ਨੂੰ ਲੈ ਕੇ ਹੋਣ ਵਾਲੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। 21 ਤੇ 22 ਨਵੰਬਰ ਨੂੰ ਕਰੀਅਰ ਅਡਵਾਂਸਮੈਂਟ ਸਕੀਮ ਨੂੰ ਲੈ ਕੇ PU ਚਾਂਸਲਰ ਪ੍ਰੋ. ਰਾਜ ਕੁਮਾਰ ਨੇ ਪੁਟਾ ਮੈਂਬਰਾਂ ਨਾਲ ਮੀਟਿੰਗ ਕਰਨੀ ਸੀ ਪਰ ਮੀਟਿੰਗ ਤੋਂ ਠੀਕ ਇਕ ਦਿਨ ਪਹਿਲਾਂ ਚਾਂਸਲਰ ਨੇ ਇਸ ਨੂੰ ਮੁਲਤਵੀ ਕਰ ਦਿੱਤਾ। ਇਹ ਜਾਣਕਾਰੀ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਦਿੱਤੀ। ਇਸ ਕਾਰਨ ਅਧਿਆਪਕਾਂ ਨੂੰ ਮਿਲਣ ਵਾਲੀ ਤਰੱਕੀ ਦਾ ਰਸਤਾ ਇਕ ਵਾਰ ਮੁੜ ਬੰਦ ਹੁੰਦਾ ਨਜ਼ਰ ਆ ਰਿਹਾ ਹੈ। ਸੂਤਰਾਂ ਅਨੁਸਾਰ CAS ਦੀ ਮੀਟਿੰਗ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪੁਟਾ ਮੈਂਬਰ ਫਿਜ਼ਿਕਲ ਬੈਠਕ ਕਰਨ ਦੀ ਜ਼ਿੱਦ 'ਤੇ ਅੜੇ ਹਨ ਪਰ ਚਾਂਸਲਰ ਚਾਹੁੰਦੇ ਹਨ ਕਿ ਇਹ ਮੀਟਿੰਗ ਵਰਚੂਅਲ ਹੋਵੇ।