ਕਰਨਾਲ : ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਕਰਨਾਲ ਦੇ ਇਕ ਪਟਵਾਰੀ ਨੂੰ 5 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਗਿਰਫਤਾਰ ਕੀਤਾ ਹੈ ਅਤੇ ਇਕ ਹੋਰ ਮਾਮਲੇ ਵਿਚ ਵਿਜੀਲੈਂਸ ਵਿਭਾਗ ਦੀ ਸਿਫਾਰਿਸ਼ 'ਤੇ ਸਰਕਾਰ ਨੇ ਠੇਕੇਦਾਰਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕਰਨ ਸਮੇਤ ਨਗਰ ਨਿਗਮ ਪਾਣੀਪਤ ਦੇ 2 ਕਾਰਜਕਾਰੀ ਇੰਜੀਨੀਅਰਾਂ, 2 ਨਿਗਮ ਇੰਜੀਨੀਅਰਾਂ ਤੇ 2 ਜੂਨੀਅਰ ਇੰਜੀਨੀਅਰਾਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਦੇ ਆਦੇਸ਼ ਦਿੱਤੇ ਹਨ|
ਬਿਉਰੋ ਦੇ ਇਕ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਮਾਮਲੇ ਵਿਚ ਜਿਲ•ਾ ਕਰਨਾਲ ਨਾਲ ਸਬੰਧਿਤ ਹੈ| ਸ਼ਿਕਾਇਤਕਰਤਾ ਇਰਸ਼ਾਦ ਵਾਸੀ ਪਿੰਡ ਨੰਗਲ ਰਾਜਪੂਤ, ਜਿਲ•ਾ ਸਹਾਰਨਪੁਰ ਨੇ ਵਿਜੀਲੈਂਸ ਬਿਊਰੋ, ਕਰਨਾਲ ਨੁੰ ਸ਼ਿਕਾਇਤ ਦਿੱਤੀ ਕਿ ਇੰਦਰੀ ਵਿਚ ਉਸ ਦੀ ਕੁੱਝ ਜਮੀਨ ਹੈ, ਜਿਸ ਦੀ ਚੱਕਬੰਦੀ ਦੀ ਏਵਜ ਵਿਚ ਪਟਵਾਰੀ ਪਰਮਜੀਤ ਪੰਚ ਹਜਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ| ਬਿਊਰੋ ਨੇ ਕਾਰਵਾਈ ਕਰਦੇ ਹੋਏ ਭ੍ਰਿਸ਼ਟਾਚਾਰ ਐਕਟ ਦੀ ਧਾਰਾਵਾਂ ਵਿਚ ਮਾਮਲਾ ਦਰਜ ਕਰ ਕੇ ਸੁਨੀਲ ਕੁਮਾਰ, ਡਿਪਟੀ ਪੁਲਿਸ ਸੁਪਰਡੈਂਟ ਦੇ ਅਗਵਾਈ ਵਿਚ ਵਿਜੀਲੈਂਸ, ਕਰਨਾਲ ਦੀ ਟੀਮ ਵੱਲੋਂ ਰੇਡ ਕੀਤੀ ਗਈ| ਡਿਊਟੀ ਮੈਜੀਸਟ੍ਰੇਟ ਰਾਜੇਸ਼ ਕੁਮਾਰ ਬੀ.ਡੀ.ਪੀ.ਓ ਦੀ ਮੌਜੂਦਗੀ ਵਿਚ ਦੋਸ਼ੀ ਪਟਵਾਰੀ ਨੁੰ 5 ਹਜਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੱਗੀ ਹੱਥੀ ਗਿਰਫਤਾਰ ਕੀਤਾ ਹੈ|
ਦੂਜਾ ਮਾਮਲਾ ਪਾਣੀਪਤ ਨਗਰ ਨਿਗਮ ਵੱਲੋਂ ਵੱਖ-ਵੱਖ ਗਲੀਆਂ ਤੇ ਸੜਕਾਂ ਦੇ ਨਿਰਮਾਣ ਨਾਲ ਸਬੰਧਿਤ ਹੈ| ਵਿਜੀਲੈਂਸ ਵਿਭਾਗ, ਪੰਚਕੂਲਾ ਦੀ ਤਕਨੀਕੀ ਟੀਮ ਵੱਲੋਂ ਪਾਣੀਪਤ ਨਗਰ ਨਿਗਮ ਦੀ ਕਈ ਗਲੀਆਂ ਤੇ ਸੜਕਾਂ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ ਸੀ, ਜਿਸ ਵਿਚ ਪਾਇਆ ਗਿਆ ਕਿ ਠੇਕੇਦਾਰਾਂ ਵੱਲੋਂ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰਾਂ, ਨਿਗਮ ਇੰਜੀਨੀਅਰਾਂ ਤੇ ਜੂਨੀਅਰ ਇੰਜੀਨੀਅਰਾਂ ਦੀ ਲਾਪ੍ਰਵਾਹੀ ਦਾ ਫਾਇਦਾ ਚੁੱਕ ਕੇ ਘਟੀਆ ਪੱਧਰ ਦੀ ਨਿਰਮਾਣ ਸਮੱਗਰੀ ਦੀ ਵਰਤੋ ਕੀਤੀ ਗਈ ਹੈ ਤੇ ਸਰਕਾਰ ਨੂੰ ਲੱਖਾ ਰੁਪਏ ਦਾ ਚੁਣਾ ਲਗਾਇਆ ਹੈ| ਵਿਜੀਲੈਂਸ ਬਿਊਰੋ ਦੀ ਰਿਪੋਰਟ 'ਤੇ ਹੁਣ ਸਰਕਾਰ ਨੇ ਸਬੰਧਿਤ ਠੇਕੇਦਾਰਾਂ ਤੋਂ ਲਗਭਗ 13, 37, 427 ਰੁਪਏ ਦੀ ਵਸੂਲੀ ਸਮੇਤ ਨਗਰ ਨਿਗਮ ਪਾਣੀਪਤ ਦੇ 2 ਕਾਰਜਕਾਰੀ ਇੰਜੀਨੀਅਰਾਂ, 2 ਨਿਗਮ ਇੰਜੀਨੀਅਰਾਂ ਤੇ 2 ਜੂਨੀਅਰ ਇੰਜੀਨੀਅਰਾਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਦੇ ਆਦੇਸ਼ ਦਿੱਤੇ ਹਨ|