ਕਾਬੁਲ : ਅਫਗਾਨਿਸਤਾਨ ਦੇ ਫਰਿਆਬ ਪ੍ਰਾਂਤ ਦੇ ਕਰਮਕੂਲ ਜ਼ਿਲੇ ਦੇ ਪੁਲਿਸ ਮੁਖੀ ਸਫਰ ਮੁਹੰਮਦ ਬਿਦਰ ਅਤੇ 4 ਹੋਰ ਪੁਲਿਸ ਕਰਮਚਾਰੀਆਂ ਦੀ ਬੁੱਧਵਾਰ ਸਵੇਰੇ ਸੜਕ ਕਿਨਾਰੇ ਹੋਏ ਧਮਾਕੇ ਵਿੱਚ ਮੌਤ ਹੋ ਗਈ। ਫਰਿਆਬ ਥਾਣਾ ਮੁਖੀ ਦੇ ਬੁਲਾਰੇ ਅਬਦੁੱਲ ਕਰੀਮ ਯੁਰਿਸ਼ ਨੇ ਕਿਹਾ ਕਿ ਥਾਣਾ ਮੁਖੀ ਤਾਲਿਬਾਨ ਦੇ ਹਮਲੇ ਨਾਲ ਘਿਰੇ ਸੁਰੱਖਿਆ ਬਲਾਂ ਦੀ ਮਦਦ ਲਈ ਜਾ ਰਹੇ ਸਨ। ਅਜੇ ਤੱਕ ਕਿਸੇ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ : BJP ਨੇਤਾ ਖੁਸ਼ਬੂ ਸੁੰਦਰ ਦੀ ਕਾਰ ਹਾਦਸਾਗ੍ਰਸਤ
ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਵਿਚਾਲੇ ਹਿੰਸਾ ਹੋ ਰਹੀ ਹੈ। ਹਾਲ ਹੀ ਵਿੱਚ ਫਰਿਆਬ ਵਿੱਚ ਤਾਲਿਬਾਨ ਦੀ ਘਟਨਾ ਨਾਲ ਹਿੰਸਾ ਵਿਚ ਬਹੁਤ ਵਾਧਾ ਹੋਇਆ ਹੈ। ਪੁਲਿਸ ਦੇ ਅਨੁਸਾਰ ਸੋਮਵਾਰ ਨੂੰ ਤਾਲਿਬਾਨ ਨੇ ਕੈਸਰ ਜ਼ਿਲ੍ਹੇ ਵਿੱਚ ਹਮਲਾ ਕੀਤਾ। ਕੈਸਰ ਜ਼ਿਲੇ ਦੇ ਇੱਕ ਬਾਜ਼ਾਰ ਵਿੱਚ ਮੰਗਲਵਾਰ ਨੂੰ ਇੱਕ ਕਾਰ ਬੰਬ ਧਮਾਕੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।