ਚੰਡੀਗੜ੍ਹ : ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੁਪਹਿਰ ਬਾਅਦ ਹੋਣ ਜਾ ਰਹੀ ਹੈ। ਇਹ ਮੀਟਿੰਗ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਹੋਣੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇੰਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ 13 ਨਵੰਬਰ ਦੀ ਮੀਟਿੰਗ ਨੂੰ ਚੰਗੀ ਸ਼ੁਰੂਆਤ ਦੀ ਮੀਟਿੰਗ ਕਹਿ ਚੁੱਕੇ ਹਨ। ਪਰ ਫਿਰ ਵੀ ਸਰਕਾਰ ਦੀ ਨਜ਼ਰ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਹੋਣ ਵਾਲੇ ਫੈਸਲੇ 'ਤੇ ਬਣੀ ਰਹੇਗੀ। ਮੰਤਰੀ ਮੰਡਲ ਦੀ ਮੀਟਿੰਗ ਵਿਚ ਕੁੱਛ ਸੋਧਾਂ ਸਮੇਤ ਨਵੀਆਂ ਨਿਯੁਕਤੀਆਂ ਦੇ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ। ਮੀਟਿੰਗ ਵਿਚ ਜੇਲ੍ਹਾਂ ਸਬੰਧੀ , ਅਪਾਹਿਜ ਲੋਕਾਂ ਨੂੰ ਰਾਹਤ ਅਤੇ ਮਜਦੂਰਾਂ ਸਬੰਧੀ ਕੋਈ ਫੈਸਲੇ ਲਏ ਜਾ ਸਕਦੇ ਹਨ।