ਚੰਡੀਗੜ : ਹਰਿਆਣਾ ਸਰਕਾਰ ਨੇ ਸੂਬੇ ਪੇਂਡੂ ਖੇਤਰਾਂ ਵਿਚ ਗਰੀਬ ਤੇ ਮੱਧਮ ਵਰਗ ਲਈ ਸ਼ਹਿਰਾਂ ਦੀ ਤਰਾਂ ਕਾਲੋਨੀਆਂ ਵਿਕਸਿਤ ਕਰਨ ਦਾ ਫੈਸਲਾ ਕੀਤਾ ਹੈ|ਹਰਿਆਣਾ ਪੇਂਡੂ ਵਿਕਾਸ ਅਥਾਰਿਟੀ ਵੱਲੋਂ ਸੱਭ ਤੋਂ ਪਹਿਲਾਂ ਜਿਲਾ ਪਾਣੀਪਤ ਦੇ ਪਿੰਡ ਇਸਰਾਨਾ ਵਿਚ ਇਕ ਮਾਡਲ ਕਾਲੋਨੀ ਵਿਕਸਿਤ ਕੀਤੀ ਜਾਵੇਗੀ|
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹਰਿਆਣਾ ਵਿਕਾਸ ਅਥਾਰਿਟੀ ਦੀ ਪੰਜਵੀਂ ਮੀਟਿੰਗ ਹੋਈ|
ਮੀਟਿੰਗ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਪੇਂਡੂ ਖੇਤਰ ਤੋਂ ਲੋਕਾਂ ਦਾ ਸ਼ਹਿਰਾਂ ਵੱਲ ਪਲਾਇਨ ਰੋਕਣ ਲਈ ਸੂਬਾ ਸਰਕਾਰ ਪਿੰਡਾਂ ਵਿਚ ਪੰਚਾਇਤੀ ਜਮੀਨ 'ਤੇ ਕਾਲੋਨੀਆਂ ਵਿਕਸਿਤ ਕਰਨ ਦੀ ਯੋਜਨਾ ਬਣਾ ਰਹੀ ਹੈ| ਇਸ ਨਾਲ ਪਿੰਡ ਦੇ ਮੱਧਮ ਤੇ ਗਰੀਬ ਸ਼੍ਰੇਣੀ ਦੇ ਲੋਕਾਂ ਨੂੰ ਸਸਤੀ ਕੀਮਤ 'ਤੇ ਆਪਣੇ ਪਿੰਡ ਵਿਚ ਹੀ ਸ਼ਹਿਰਾਂ ਦੀ ਤਰਾਂ ਯੋਜਨਾ ਨਾਲ ਬਣਾਏ ਗਏ ਮਕਾਨ ਤੇ ਹੋਰ ਸਹੂਲਤਾਂ ਮਹੁੱਇਆ ਹੋ ਸਕੇਗੀ| ਇੰਨਾਂ ਕਾਲੋਨੀਆਂ ਦਾ ਪਲਾਨ ਜਿੱਥੇ ਟਾਊਨ ਤੇ ਕੰਟਰੀ ਪਲਾਨਿੰਗ ਵਿਭਾਗ ਤਿਆਰ ਕਰੇਗੀ, ਉੱਥੇ ਬੁਨਿਆਦੀ ਢਾਂਚਾ ਹਰਿਆਣਾ ਪੇਂਡੂ ਵਿਕਾਸ ਅਥਾਰਿਟੀ ਵੱਲੋਂ ਬਣਾਇਆ ਜਾਵੇਗਾ|