ਚੰਡੀਗੜ੍ਹ : ਦੇਸ਼ ਵਿਚ ਪਹਿਲੀ ਵਾਰ ਲੜਕੀਆਂ ਨੂੰ ਵਿਦਿਅਕ ਸੈਸ਼ਨ 2021-22 ਤੋਂ ਜਮਾਤ 6ਵੀਂ ਵਿਚ ਸੈਨਿਕ ਸਕੂਲਾਂ ਵਿਚ ਦਾਖਲਾ ਦਿੱਤਾ ਜਾਵੇਗਾ| ਲੜਕਿਆਂ ਦੇ ਨਾਲ ਹੀ ਲੜਕੀਆਂ ਦੀ ਸਰਵ ਭਾਰਤੀ ਦਾਖਲਾ ਪ੍ਰੀਖਿਆ 10 ਜਨਵਰੀ, 2021 ਨੂੰ ਹੋਵੇਗੀ| ਉਸ ਦਿਨ 9ਵੀਂ ਜਮਾਤ ਲਈ ਲੜਕਿਆਂ ਦੀ ਦਾਖਲਾ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ|
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਨਿਕ ਸਕੂਲ, ਕੁੰਜਪੁਰਾ (ਕਰਨਾਲ) ਦੇ ਪ੍ਰਿੰਸੀਪਲ ਕਰਨਲ ਵੀਵੀ ਚੰਦੋਲਾ ਨੇ ਕਿਹਾ ਕਿ ਸੈਨਿਕ ਸਕੂਲ ਸੁਸਾਇਟੀ ਵੱਲੋਂ ਹਰ ਸਾਲ ਕੌਮੀ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਦੇਸ਼ ਦੇ 33 ਸੈਨਿਕ ਸਕੂਲਾਂ ਵਿਚ ਦਾਖਲਾ ਲਈ ਪ੍ਰੀਖਿਆ ਆਯੋਜਿਤ ਕਰਵਾਈ ਜਾਂਦੀ ਹੈ| ਉਨਾਂ ਦਸਿਆ ਕਿ ਸੈਨਿਕ ਸਕੂਲ, ਕੁੰਜਪੁਰਾ ਵਿਚ 6ਵੀਂ ਜਮਾਤ ਵਿਚ ਦਾਖਲੇ ਲਈ ਲੜਕੀਆਂ ਅਤੇ ਲੜਕਿਆਂ ਅਤੇ 9ਵੀਂ ਜਮਾਤ ਲਈ ਲੜਕੀਆਂ ਤੋਂ ਆਨਲਾਇਨ ਬਿਨੈ ਮੰਗੇ ਹਨ| ਜਮਾਤ 6ਵੀਂ ਵਿਚ ਦਾਖਲੇ ਲਈ ਲੜਕੇ ਅਤੇ ਲੜਕਿਆਂ ਦੀ ਜਨਮ ਮਿਤੀ 1 ਅਪ੍ਰੈਲ, 2009 ਤੋਂ 31 ਮਾਰਚ, 2011 ਵਿਚਕਾਰ ਹੋਣੀ ਚਾਹੀਦੀ ਹੈ| ਉਨਾਂ ਦਸਿਆ ਕਿ ਕੁੰਜਪੁਰਾ ਸੈਨਿਕ ਸਕੂਲ ਵਿਚ ਵਿਦਿਅਕ ਸੈਸ਼ਨ 2021-22 ਦੌਰਾਨ ਅਸਲ ਸੀਟਾਂ ਦੀ ਗਿਣਤੀ ਉਪਰੋਕਤ ਜਮਾਤਾਂ ਵਿਚ ਪਹਿਲਾਂ ਤੋਂ ਪੜ• ਰਹੇ ਵਿਦਿਆਰਥੀਆਂ ਦੇ ਪਾਸ ਹੋਣ ਤੇ ਤਬਾਦਲਾ ਹੋਣ 'ਤੇ ਨਿਰਭਰ ਕਰੇਗੀ, ਫਿਰ ਵੀ ਅਜੇ ਤਕ ਜਮਾਤ 6ਵੀਂ ਵਿਚ ਦਾਖਲਾ ਲੈਣ ਦੇ ਇਛੁੱਕ ਲੜਕਿਆਂ ਲਈ 83 ਸੀਟਾਂ ਅਤੇ ਲੜਕਿਆਂ ਲਈ 10 ਸੀਟਾਂ ਹਨ ਅਤੇ ਜਮਾਤ 9ਵੀਂ ਵਿਚ ਲੜਕਿਆਂ ਲਈ 22 ਸੀਟਾਂ ਉਪਲੱਬਧ ਹੋਣ ਦਾ ਅਨੁਮਾਨ ਹੈ|
ਉਨਾਂ ਕਿਹਾ ਕਿ ਸਕੂਲ ਦੀ ਵੈਬਸਾਇਟ www.aissee.nta.nic.in 'ਤੇ ਆਨਲਾਇਨ ਬਿਨੈ ਪੱਤਰ ਜਮਾਂ ਕਰਨ ਦੀ ਆਖਰੀ ਮਿਤੀ 19 ਨਵੰਬਰ, 2020 ਹੈ| ਇਸ ਦੌਰਾਨ, ਓਬੀਸੀ, ਡਿਫੈਂਸ, ਐਕਸ ਡਿਫੈਂਸ ਸ਼੍ਰੇਣੀ ਲਈ ਫੀਸ 550 ਰੁਪਏ ਅਤੇ ਐਸ.ਸੀ. ਤੇ ਐਸ.ਟੀ.ਲਈ 400 ਰੁਪਏ ਹੈ| ਉਨਾਂ ਦਸਿਆ ਕਿ ਦਾਖਲਾ ਪ੍ਰਕ੍ਰਿਆ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਬਿਨੈਕਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਵਿਚਕਾਰ ਫੋਨ ਨੰਬਰ 0184-2384510/2384551 'ਤੇ ਸੰਪਰਕ ਕਰ ਸਕਦੇ ਹਨ|