Saturday, April 05, 2025
 

ਹਰਿਆਣਾ

ਨੌਜੁਆਨਾਂ ਦੇ ਗੁਣਾਂ ਨੂੰ ਨਿਖਰਾਣ ਲਈ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਖੋਲੇ ਜਾਣਗੇ ਰਿਟੇਲ ਆਊਟਲੇਟ : ਸਹਿਕਾਰਤਾ ਮੰਤਰੀ

November 13, 2020 06:03 PM

ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਨੌਜੁਆਨਾਂ ਵਿਚ ਉਦਮਸ਼ੀਲਤਾ ਦੇ ਗੁਣਾਂ ਨੂੰ ਨਿਖਰਾਨੇ ਲਈ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਰਿਟੇਲ ਆਊਟਲੇਟ ਖੋਲੇ ਜਾਣਗੇ| ਇਸ ਤੋਂ ਇਲਾਵਾ,  ਮਹਿਲਾ ਸਸ਼ਕਤੀਕਰਣ ਨੂੰ ਪ੍ਰੋਤਸਾਹਨ ਦੇਣ ਅਤੇ ਨੌਜੁਆਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਇਸ ਯੋਜਨਾ ਦੇ ਤਹਿਤ ਫ੍ਰੇਂਚਾਇਜੀ ਪਾਲਿਸੀ ਵਿਚ ਪ੍ਰਵਧਾਨ ਵੀ ਕੀਤਾ ਜਾਵੇਗਾ|
ਉਨਾਂ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 11 ਫਰਵਰੀ, 2021 ਨੂੰ ਪੰਡਿਤ ਦੀਨ ਦਯਾਲ ਉਪਾਧਿਏ ਦੀ ਜੈਯੰਤੀ ਦੇ ਮੌਕੇ 'ਤੇ ਰਿਟੇਲ ਅਕਸਪੈਂਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ ਅਤੇ ਇਸ ਯੋਜਨਾ ਦੇ ਤਹਿਤ ਸੂਬੇ ਵਿਚ ਪੇਂਡੂ ਖੇਤਰਾਂ ਵਿਚ 1500 ਅਤੇ ਸ਼ਹਿਰੀ ਖੇਤਰਾਂ ਵਿਚ 500 ਰਿਟੇਲ ਆਊਟਲੇਟ ਖੋਲੇ ਜਾਣਗੇ|
ਉਨਾਂ ਦਸਿਆ ਕਿ ਇੰਨਾਂ ਰਿਟੇਲ ਆਊਟਲੇਟ ਵਿਚ ਮੁੱਖ ਤੌਰ 'ਤੇ ਰੋਜਾਨਾ ਦੇ ਉਤਪਾਦ ਤੇ ਖਾਣ ਪਦਾਰਥ ਰੱਖੇ ਜਾਣਗੇਇੰਨਾਂ ਆਊਟਲੇਟ ਵਿਚ 30 ਫੀਸਦੀ ਉਤਪਾਦ ਸਰਕਾਰੀ ਅਦਾਰਿਆਂ ਜਿਵੇਂ ਕਿ ਹੈਫੇਡ,  ਵੀਟਾ,  ਅਮੂਲ,  ਨੈਫੇਡ,  ਖਾਦੀ ਬੋਰਡ,  ਸਵੈ ਸਹਾਇਤ ਸਮੂਹ ਅਤੇ ਕਿਸਾਨ ਉਤਪਾਦਕ ਸੰਗਠਨ ਆਦਿ ਰੱਖੇ ਜਾਣਗੇਇਸ ਤੋਂ ਇਲਾਵਾ, 30 ਫੀਸਦੀ ਉਤਪਾਦ ਹਰਿਆਣਾ ਤੇ ਨੇੜਲੇ ਖੇਤਰ ਦੇ ਛੋਟੇ,  ਮੱਧਰੇ ਤੇ ਸੂਖਮ ਉਦਯੋਗਾਂ ਵੱਲੋਂ ਤਿਆਰ ਉਤਪਾਦ ਰੱਖੇ ਜਾਣਗੇਨਾਲ ਹੀ, 40 ਫੀਸਦੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਬ੍ਰਾਂਡ ਦੇ ਵੀ ਉਤਪਾਦ ਰੱਖੇ ਜਾਣਗੇਇੰਨਾਂ ਆਊਟਲੇਟ 'ਤੇ ਉੱਚ ਗੁਣਵੱਤਾ ਵਾਲੇ ਉਤਪਾਦ ਹੀ ਰੱਖੇ ਜਾਣਗੇ|
ਉਨਾਂ ਦਸਿਆ ਕਿ ਇੰਨਾਂ ਆਊਟਲੇਟ ਨੂੰ ਸਥਾਪਿਤ ਕਰਨ ਲਈ ਨਿੱਜੀ ਖੇਤਰ ਦੀ ਲਾਜਿਸਿਟਕ ਤੇ ਸਪਲਾਈ ਚੈਨ ਪ੍ਰਬੰਧਨ ਨੂੰ ਸ਼ਾਮਿਲ ਕੀਤਾ ਜਾਵੇਗਾ,  ਜਿਸ ਨਾਲ ਸਾਰੇ ਆਊਟਲੇਟ 'ਤੇ ਇਕ ਬਰਾਬਰੀ ਦੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਉਪਲੱਬਧਤਾ ਯਕੀਨੀ ਹੋ ਸਕੇਗੀਕੇਂਦੀਰੀਕ੍ਰਿਤ ਆਈ.ਟੀ. ਪ੍ਰਣਾਲੀ ਦੇ ਤਹਿਤ ਸੌ ਫੀਸਦੀ ਕੰਪਿਊਟਰ ਆਪਰੇਟਿਡ ਆਊਟਲੇਟ ਹੋਣਗੇਲੈਣ-ਦੇਣ ਈ-ਬਿਲ ਰਾਹੀਂ ਹੋਵੇਗਾਆਊਟਲੇਟ ਮਾਲਕ ਲਈ ਨੌਜੁਆਨਾਂ ਨੂੰ ਸਰਕਾਰ ਵੱਲੋਂ ਸਿਖਲਾਈ ਵੀ ਦਿੱਤੀ ਜਾਵੇਗੀਸਰਕਾਰ ਦਾ ਮੰਤਵ ਉਤਪਾਦਕ,  ਦੁਕਾਨਦਾਰ ਅਤੇ ਗ੍ਰਾਹਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਹੈ|
ਉਨਾਂ ਦਸਿਆ ਕਿ ਇਸ ਪ੍ਰੋਜੈਕਟ ਦੇ ਸਫਲ ਲਾਗੂਕਰਨ ਲਈ ਹਰਿਆਣਾ ਅਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਲਿਮਟਿਡ ਦੇ ਤਹਿਤ ਇਕ ਵੱਖਰਾ ਡਿਵੀਜਨ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਵਿਚ ਅਜਿਹੇ ਮਾਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ,  ਜਿੰਨਾਂ ਨੂੰ ਇਸ ਤਰਾਂ ਦੇ ਪ੍ਰੋਜੈਕਟ ਨੂੰ ਚਲਾਉਣ ਦਾ ਲੰਬਾ ਤਜੁਰਬਾ ਹੈ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

ਖੇਤੀਬਾੜੀ ਖੇਤਰ 'ਚ ਕੰਮ ਕਰਨ ਵਾਲੇ ਨੌਜੁਆਨਾਂ ਨੂੰ ਭੇਜਿਆ ਜਾਵੇਗਾ ਇਜਰਾਇਲ

ਹਰਿਆਣਾ ਦੇ ਬਹਾਦਰਗੜ੍ਹ ਵਿੱਚ ਇੱਕ ਘਰ ਵਿੱਚ ਧਮਾਕਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ ਦੌਰਾਨ ਅੱਜ 6 ਬਿੱਲ ਪਾਸ ਕੀਤੇ ਗਏ

ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸੁਨੀਤਾ ਵਿਲਿਅਮਸ ਨੂੰ ਭੇਜੀ ਵਧਾਈ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ 36000 ਯੋਗ ਪਰਿਵਾਰਾਂ ਦੇ ਖਾਤਿਆਂ ਵਿਚ 151 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਕੀਤੀ ਜਾਰੀ

ਮੰਤਰੀ ਅਨਿਲ ਵਿਜ ਨੇ ਸੁਨੀਤਾ ਵਿਲਿਅਮਸ ਦੀ ਸਕੁਸ਼ਲ ਵਾਪਸੀ 'ਤੇ ਖੁਸ਼ੀ ਪ੍ਰਗਟਾਈ

ਉਤਰਾਖੰਡ ਸਰਕਾਰ ਹਰਿਆਣਾ ਦੇ ਗੰਨਾ ਕਿਸਾਨਾਂ ਦਾ 34 ਕਰੋੜ ਰੁਪਏ ਦਾ ਕਰੇ ਭੁਗਤਾਨ - ਨਾਇਬ ਸਿੰਘ ਸੈਣੀ

 
 
 
 
Subscribe