Friday, November 22, 2024
 

ਚੰਡੀਗੜ੍ਹ / ਮੋਹਾਲੀ

ਮੁੱਖ ਚੋਣ ਅਧਿਕਾਰੀ ਨੇ ਸ਼ਾਰਟ ਫ਼ਿਲਮ ਮੁਕਾਬਲੇ ਦੇ ਜੇਤੂਆਂ ਦਾ ਕੀਤਾ ਐਲਾਨ

November 12, 2020 11:23 PM

ਚੰਡੀਗੜ੍ਹ : ਸਮੁੱਚੀ ਚੋਣ ਪ੍ਰਕਿਰਿਆ ਵਿਚ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫ਼ਤਰ ਵਲੋਂ ਪੇਸ਼ੇਵਰਾਂ ਅਤੇ ਗ਼ੈਰ ਪੇਸ਼ੇਵਰਾਂ ਲਈ ਇਕ ਸ਼ਾਰਟ ਫ਼ਿਲਮ ਮੁਕਾਬਲਾ ਕਰਵਾਇਆ ਗਿਆ ਸੀ ਜਿਸਦੇ ਨਤੀਜੇ ਅੱਜ ਇਕ ਫ਼ੇਸਬੁੱਕ ਲਾਈਵ ਈਵੈਂਟ ਜ਼ਰੀਏੇ ਐਲਾਨੇ ਗਏ। ਮੁਕਾਬਲੇ ਦਾ ਵਿਸ਼ਾ 'ਕਲੀਨਿੰਗ ਅਪ ਦ ਇਲੈਕਟੋਰਲ ਸਿਸਟਮ -ਟੂਵਾਰਡਜ਼ ਇਨਫਾਰਮਡ ਐਂਡ ਐਥੀਕਲ ਇਲੈਕਸ਼ਨਜ਼' ਸੀ।

ਇਹ ਵੀ ਪੜ੍ਹੋ : ਸਰਕਾਰੀ ਯੂਨੀਵਰਸਿਟੀਆਂ ਵਿਚ ਆਨਲਾਇਨ ਦਾਖਲੇ ਦੀ ਮਿਤੀ ਵਧਾਈ


ਇਹ ਮੁਕਾਬਲਾ ਸ਼ਾਰਟ ਫ਼ਿਲਮਾਂ ਅਤੇ ਐਨੀਮੇਸ਼ਨ ਨਾਮੀ ਦੋ ਸ਼੍ਰੇਣੀਆਂ  ਵਿਚ ਕਰਵਾਇਆ ਗਿਆ। ਉਘੇ ਫ਼ਿਲਮ ਨਿਰਮਾਤਾਵਾਂ ਸ਼੍ਰੀ ਅਮਰਦੀਪ ਸਿੰਘ ਗਿੱਲ ਅਤੇ ਸ. ਨਵਤੇਜ ਸੰਧੂ ਦੀ ਜਿਊਰੀ ਨੇ ਐਂਟਰੀਆਂ ਸਬੰਧੀ ਫ਼ੈਸਲਾ ਸੁਣਾਇਆ। ਕੁੱਲ 88 ਐਂਟਰੀਆਂ ਪ੍ਰਾਪਤ ਹੋਈਆਂ ਅਤੇ ਹਰੇਕ ਸ਼੍ਰੇਣੀ ਵਿਚ ਚੋਟੀ ਦੀਆਂ ਤਿੰਨ ਐਂਟਰੀਆਂ ਦੀ ਚੋਣ ਕੀਤੀ ਗਈ।

ਇਹ ਵੀ ਪੜ੍ਹੋ : ਬਲਬੀਰ ਸਿੱਧੂ ਨੇ ਸਿਹਤ ਅਧਿਕਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ


ਸ਼ਾਰਟ ਫ਼ਿਲਮ ਮੁਕਾਬਲੇ ਵਿਚ ਪਹਿਲਾ ਸਥਾਨ ਕੇਵਲ ਕ੍ਰਾਂਤੀ ਭਦੌੜ ਅਤੇ ਸਾਹਿਬ ਸੰਧੂ ਭਦੌੜ, ਦੂਜਾ ਸਥਾਨ ਚੇਤਨਾ ਫ਼ਿਲਮਜ਼ ਦੁਆਰਾ ਐਥੀਕਲ ਵੋਟਿੰਗ ਅਤੇ ਤੀਸਰਾ ਸਥਾਨ ਸੁਖਦੇਵ ਲੱਧੜ ਦੇ ਨਾਂ ਰਿਹਾ।
ਸ਼ਾਰਟ ਫ਼ਿਲਮ - ਗ਼ੈਰ-ਪੇਸ਼ੇਵਰ
ਪਹਿਲਾ ਸਥਾਨ: ਅਲਕਾ ਬਾਂਸਲ ਦੁਆਰਾ ਨੋਟਾ
ਦੂਜਾ ਸਥਾਨ: ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿਭਾਗ ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ 
ਤੀਸਰਾ ਸਥਾਨ: ਗਵਰਨਮੈਂਟ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ

ਇਹ ਵੀ ਪੜ੍ਹੋ : ਸੀਨੀਅਰ ਆਗੂ ਬਿਕਰਮ ਮਜੀਠੀਆ ਕੋਰੋਨਾ ਪਾਜ਼ੇਟਿਵ

ਐਨੀਮੇਸ਼ਨ - ਗ਼ੈਰ-ਪਸ਼ੇਵਰ
ਪਹਿਲਾ ਸਥਾਨ: ਐਲਿਸ ਕਿਰੋ, ਅਕਾਲ ਡਿਗਰੀ ਕਾਲਜ ਫਾਰ ਵੁਮੈਨ, ਸੰਗਰੂਰ
ਦੂਜਾ ਸਥਾਨ: ਨਿਰਮਲਾ ਦੇਵੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ), ਮਾਣਕਪੁਰ
ਤੀਸਰਾ ਸਥਾਨ: ਪ੍ਰਿਆ ਸੋਮਨੀ, ਖਾਲਸਾ ਕਾਲਜ ਆਫ਼ ਐਨੀਮਲ ਐਂਡ ਵੈਟਰਨਰੀ ਸਾਇੰਸਜ਼, ਅੰਮ੍ਰਿਤਸਰ

ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ  ਨੇ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਹਰੇਕ ਪ੍ਰਤੀਯੋਗੀ ਨੂੰ ਉਨ੍ਹਾਂ ਦੀ ਉਤਸ਼ਾਹਜਨਕ ਕਾਰਗੁਜ਼ਾਰੀ ਲਈ ਵਧਾਈ ਦਿਤੀ ਅਤੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। 

 

Have something to say? Post your comment

Subscribe