ਚੰਡੀਗੜ੍ਹ : ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਦੇਸ਼ ਵਿਚ ਸੱਭ ਤੋਂ ਵੱਧ ਗੰਨੇ ਦੇ ਭਾਅ ਦੇ ਰਹੀ ਹੈ|ਹਾਲ ਹੀ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ 340 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨੂੰ ਵਧਾ ਕੇ 350 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ, ਇਸ ਤੋਂ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ|
ਜੀਂਦ ਸਹਿਕਾਰੀ ਖੰਡ ਮਿੱਲ ਦਾ 37ਵਾਂ ਗੰਨਾ ਪਿਰਾਈ ਸ਼ੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਜਿਸ ਦੀ ਵਿਧੀਵਤ ਸ਼ੁਰੂਆਤ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਬਟਨ ਦਬਾ ਕੇ ਕੀਤੀ|
ਸਹਿਕਾਰਿਤਾ ਮੰਤਰੀ ਸ੍ਰੀ ਬਨਵਾਰੀ ਲਾਲ ਨੇ ਗੰਨਾ ਉਤਪਾਦਕ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਦੇ ਵਿਕਾਸ ਵਿਚ ਗੰਨਾ ਉਤਪਾਦਕ ਕਿਸਾਨਾਂ ਦਾ ਹਮੇਸ਼ਾ ਅਹਿਮ ਯੋਗਦਾਨ ਰਿਹਾ ਹੈ| ਕਿਸਾਨਾਂ ਨੂੰ ਨਵੀਨਤਮ ਤਕਨੀਕ ਅਪਣਾ ਕੇ ਗੰਨਾ ਉੁਤਪਾਦਨ ਕਰਨਾ ਚਾਹੀਦਾ ਹੈ ਅਤੇ ਹਰਿਆਣਾ ਸਰਕਾਰ ਵੱਲੋਂ ਲਾਗੂ ਕੀਤੀ ਗਈ ਸਾਰੀ ਯੋਜਨਾਵਾਂ ਦਾ ਲਾਭ ਚੁੱਕਣਾ ਚਾਹੀਦਾ ਹੈ| ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਹਰ ਨਾਗਰਿਕ ਨੂੰ ਆਤਮਨਿਰਭਰ ਬਨਾਉਣ ਲਈ ਸਕਾਰਾਤਮਕ ਕਦਮ ਚੁੱਕੇ ਜਾ ਰਹੇ ਹਨ| ਹਰਿਆਣਾ ਸਰਕਾਰ ਵੀ ਕੇਂਦਰ ਦੀ ਤਰਜ 'ਤੇ ਲੋਕਾਂ ਨੂੰ ਆਤਮਨਿਰਭਰ ਬਨਾਉਣ ਦੇ ਲਈ ਪਸ਼ੂਪਾਲਣ ਕਾਰੋਬਾਰ ਸ਼ੁਰੂ ਕਰਨ ਵਾਲੇ ਲੋਕਾਂ ਨੂੰ ਤਿੰਨ ਲੱਖ ਰੁਪਏ ਦੀ ਰਕਮ ਦਾ ਕਰਜਾ ਪ੍ਰਦਾਨ ਕਰ ਰਹੀ ਹੈ|
ਉਨਾਂ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਵਿਚ ਗੰਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਇੱਥੇ ਜਰੂਰੀ ਪ੍ਰਬੰਧ ਕੀਤੇ ਗਏ ਹਨ| ਉਨਾਂ ਨੇ ਖੰਡ ਮਿੱਲਾਂ ਦੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਗੰਨਾ ਵਿਕਰੀ ਦੀ ਰਕਮ ਦੀ ਅਦਾਇਗੀ ਬਿਨੇ ਦੇਰੀ ਕਰ ਯਕੀਨੀ ਕਰਨ| ਉਨਾਂ ਨੇ ਕਿਹਾ ਕਿ ਗੰਨਾ ਉਤਪਾਦਨ ਦੇ ਪ੍ਰਤੀ ਕਿਸਾਨਾਂ ਦਾ ਰੁਝਾਨ ਵੱਧ ਰਿਹਾ ਹੈ, ਯਕੀਨੀ ਰੂਪ ਨਾਲ ਗੰਨੇ ਦੇ ਰਕਬੇ ਵਿਜ ਵਾਧਾ ਲਗਾਤਾਰ ਹੋ ਰਹੀ ਹੈ| ਜਰੂਰਤ ਪਈ ਤਾਂ ਖੰਡ ਮਿੱਲਾਂ ਦੀ ਪਿਰਾਈ ਸਮਰੱਥਾ ਨੂੰ ਵਧਾਇਆ ਜਾਵੇਗਾ|
ਇਸ ਮੌਕੇ 'ਤੇ ਸਹਿਕਾਰਿਤਾ ਮੰਤਰੀ ਨੇ ਮਿੱਲ ਵਿਚ ਸੱਭ ਤੋਂ ਪਹਿਲਾਂ ਗੰਨੇ ਨਾਲ ਲੱਦੀ ਟਰਾਲੀ ਲੈ ਕੇ ਪਹੁੰਚਣ ਵਾਲੇ ਗੰਨਾ ਉਤਪਾਦਕ ਕਿਸਾਨ ਬਲਬੀਰ ਸਿੰਘ, ਹੋਸ਼ਿਆਰ ਸਿੰਘ, ਸ਼ਾਮਾ, ਬਲਜੀਤ ਸਿੰਘ, ਸੁਖਬੀਰ, ਜੈਦੀਪ, ਹਰੀਓਮ, ਬਲਜੀਤ ਅਤੇ ਧਰਮਪਾਲ ਨੂੰ ਚਦਰ ਭੇਂਟ ਕਰ ਸਨਮਾਨਿਤ ਕੀਤਾ| ਉਨਾਂ ਨੇ ਦੌੜ ਵਿਚ ਕੌਮੀ ਪੱਧਰ 'ਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਮਿਲ ਦੇ ਕਰਮਚਾਰੀ ਆਜਾਦ ਸਿੰਘ ਅਤੇ ਹਵਨ ਯੱਗ ਕਰਨ ਵਾਲੇ ਨਿਜੇ ਰਾਮ ਅਤੇ ਰਾਜੇਸ਼ ਸਾਸ਼ਤਰੀ ਨੂੰ ਵੀ ਸਨਮਾਨਿਤ ਕੀਤਾ| ਹਿੰਨਾਂ ਤੋਂ ਇਲਾਵਾ, ਸਹਿਕਾਰਿਤਾ ਮੰਤਰੀ ਨੇ ਖੰਡ ਮਿੱਲ ਦੇ ਵਿਕਾਸ ਵਿਚ ਯੋਗਦਾਨ ਦੇਣ ਵਾਲੇ ਬੋਰਡ ਆਫ ਡਾਇਰੈਕਟਰ ਦੀਪਕ, ਵਿੱਕੀ, ਸਤੀਸ਼ ਨੈਨ, ਸਤਵੀਰ, ਰੋਹਤਾਸ, ਗੰਭੀਰ ਸਿੰਘ, ਫੂਲਕੁਮਾਰ ਅਤੇ ਇੰਦਰਾਪਤੀ ਨੂੰ ਵੀ ਸਨਮਾਨਿਤ ਕੀਤਾ|
ਇਸ ਮੌਕੇ 'ਤੇ ਜੀਂਦ ਦੇ ਵਿਧਾਇਕ ਕ੍ਰਿਸ਼ਣਲਾਲ ਮਿੱਢਾ, ਜੁਲਾਨਾ ਦੇ ਵਿਧਾਇਕ ਅਮਰਜੀਤ ਢਾਂਡਾ, ਭਾਜਪਾ ਦੇ ਜਿਲਾ ਪ੍ਰਧਾਨ ਰਾਜਕੁਮਾਰ ਮੋਰ, ਹਰਿਆਣਾ ਸਹਿਕਾਰੀ ਖੰਡ ਮਿੱਲਜ ਸੰਘ ਦੇ ਪ੍ਰਬੰਧ ਨਿਦੇਸ਼ਕ ਸ਼ਕਤੀ ਸਿੰਘ, ਡਿਪਟੀ ਕਮਿਸ਼ਨਰ ਡਾ. ਆਦਿਤਅ ਦਹਿਆ, ਸਹਿਕਾਰੀ ਖੰਡ ਮਿੱਲਜ ਜੀਂਦ ਦੇ ਪ੍ਰਬੰਧ ਨਿਦੇਸ਼ਕ ਰਾਜੇਸ਼ ਕੋਥ ਸਮੇਤ ਹੋਰ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ|