Friday, November 22, 2024
 

ਹਰਿਆਣਾ

ਹਰਿਆਣਾ ਦੇ ਮੁੱਖ ਸਕੱਤਰ ਨੇ ਕੀਤੀ ਕੋਰੋਨਾ ਮਾਮਲਿਆਂ ਦੀ ਸਮੀਖਿਆ

November 10, 2020 11:03 PM

ਚੰਡੀਗੜ੍ਹ : ਤਿਉਹਾਰਾਂ ਦੇ ਮੌਸਮ ਅਤੇ ਸਿਹਤ ਮਾਹਿਰਾਂ ਵੱਲੋਂ ਸਰਦੀ ਦੇ ਮੌਸਮ ਵਿਚ ਕੋਰੋਨਾ ਮਾਮਲਿਆਂ ਵਿਚ ਵਾਧਾ ਹੋਣ ਦੀ ਸੰਭਾਵਨਾ ਦੇ ਚਲਦੇ ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਜਿਲਾ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਕੋਵਿਡ 19 ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ,  ਟੈਸਟਿੰਗ ਵਿਚ ਵਾਧਾ ਕਰਨ ਅਤੇ ਮਾਸਕ ਨਾ ਪਹਿਨਾਉਣ ਵਾਲਿਆਂ ਖਿਲਾਫ ਚਾਲਾਨ ਡਰਾਇਵ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਹਨ|
ਸ੍ਰੀ ਵਿਜੈ ਵਰਧਨ ਅੱਜ ਇੱਥੇ ਵੀਡਿਓ ਕਾਨਫਰੈਂਸਿੰਗ ਰਾਹੀਂ ਜਿਲਾ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਸੁਪਰਡੈਂਟਾਂ ਨਾਲ ਕੋਵਿਡ 19 ਦੀ ਸਥਿਤੀ 'ਤੇ ਸਮੀਖਿਆ ਕਰ ਰਹੇ ਸਨ|
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ-ਆਪਣੇ ਜਿਲਾ ਦੇ ਸੀਐਮਓ ਨੂੰ ਆਦੇਸ਼ ਜਾਰੀ ਕਰਨ ਕਿ ਜਦੋਂ ਵੀ ਕੋਵਿਡ 19 ਪਾਜਟਿਵ ਮਰੀਜ ਨੂੰ ਹੋਮ ਆਈਸੋਲੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ,  ਉਸ ਸਮੇਂ ਉਨਾਂ ਨੂੰ ਕੋਵਿਡ ਕਿੱਟ ਨਾਲ ਪਲਸ ਆਕਸੀਮੀਟਰ ਲਾਜਿਮੀ ਦਿੱਤਾ ਜਾਵੇਗਾਉਨਾਂ ਨੇ ਪੁਲਿਸ ਵਿਭਾਗ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਮਾਸਕ ਨਾ ਪਹਿਨਣ ਵਾਲਿਆਂ ਦੇ ਚਾਲਾਨ ਕਰਨ ਦੀ ਪ੍ਰਕ੍ਰਿਆ ਨੂੰ ਸਖਤੀ ਨਾਲ ਅਮਲ ਵਿਚ ਲਿਆਇਆ ਜਾਵੇਗਾਪੇਂਡੂ ਖੇਤਰ ਵਿਚ ਮਾਸਕ ਨਾ ਪਹਿਨਾਉਣ ਵਾਲਿਆਂ ਦੇ ਚਾਲਾਨ ਕਰਨ ਦੇ ਅਧਿਕਾਰ ਕਾਨੂੰਨਗੋ,  ਪਟਵਾਰੀ ਅਤੇ ਪਿੰਡ ਸਕੱਤਰਾਂ ਨੂੰ ਦਿੱਤੇ ਜਾਣ|
ਸ੍ਰੀ ਵਿਜੈ ਵਰਧਨ ਨੇ ਕਿਹਾ ਕਿ ਤਿਉਹਾਰਾਂ ਨੂੰ ਵੇਖਦੇ ਹੋਏ ਬਾਜਾਰਾਂ ਵਿਚ ਭੀੜ ਨਾ ਹੋਵੇ ਇਸ ਦੇ ਲਾਜਿਮੀ ਪ੍ਰਬੰਧ ਕੀਤੇ ਜਾਣ| ਜੇਕਰ ਸੰਭਵ ਹੋਵੇ ਤਾਂ ਬਾਜਾਰ ਤੋਂ ਥੌੜੀ ਦੂਰੀ ਆਰਜੀ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਦੁਕਾਨਾਂ ਦੇ ਅੱਗੇ ਵੱਧ ਭੀੜ ਨਾ ਹੋਵੇਉਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਕਿ ਸਾਰੇ ਬੈਂਕਵੇਟ ਹਾਲ,  ਹੋਟਲ,  ਫਾਰਮ ਹਾਊਸ ਮਾਲਕਾਂ ਨੂੰ ਸਮਝਾਉਣ ਕਿ ਉਹ ਆਪਣੇ ਕੰਪਲੈਕਸਾਂ ਵਿਚ ਵੱਧ ਭੀੜ ਇੱਕਠੀ ਨਾ ਹੋਣ ਦੇਣ|
ਮੁੱਖ ਸਕੱਤਰ ਨੇ ਕੋਰੋਨਾ ਵਾਇਰਸ ਤੋਂ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਆਈਈਸੀ ਗਤੀਵਿਧੀਆਂ ਵਿਚ ਤੇਜੀ ਲਿਆਉਣ ਅਤੇ ਜਿਲਾ ਪੱਧਰ 'ਤੇ ਕੋਵਿਡ ਏਪ੍ਰੋਪ੍ਰਿਏਟ ਵਿਹਾਹਰ ਯੋਜਨਾ ਲਾਗੂ ਕਰਨ ਦੇ ਆਦੇਸ਼ ਦਿੱਤੇਨਾਲ ਹੀ ਸੋਸ਼ਲ ਮੀਡਿਆ ਨਾਲ ਵੀ ਆਈਈਸੀ ਗਤੀਵਿਧੀਆਂ ਵੱਧਾਉਣ ਦੇ ਆਦੇਸ਼ ਦਿੱਤੇ|
ਸ੍ਰੀ ਵਿਜੈ ਵਰਧਨ ਨੇ ਕਿਹਾ ਕਿ ਕੋਵਿਡ ਲਈ 35 ਫੀਸਦੀ ਰੈਪਿਡ ਏਟੀਜਨ ਟੈਸਟ ਅਤੇ 65 ਫੀਸਦੀ ਆਰਟੀਪੀਸੀਆਰ ਟੈਸਟ ਕੀਤੇ ਜਾਣਇਸ ਦੇ ਨਾਲ ਹੀ ਕੋਈ ਵੀ ਪਾਜੀਟਿਵ ਵਿਅਕਤੀ ਮਿਲਦਾ ਹੈ ਤਾਂ 72 ਘੰਟੇ ਅੰਦਰ ਉਸ ਦੇ ਸੰਪਰਕ ਵਿਚ ਆਉਣ ਵਾਲੇ ਘੱਟੋਂ ਘੱਟ 15 ਲੋਕਾਂ ਦੀ ਸੂਚਨਾ ਇੱਕਠਾ ਕਰਨ|
ਮੀਟਿੰਗ ਵਿਚ ਗ੍ਰਹਿ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਦਸਿਆ ਕਿ ਤਿਉਹਾਰਾਂ ਨੂੰ ਵੇਖਦੇ ਹੋਏ ਸਾਰੇ ਜਿਲਿ•ਆਂ ਵਿਚ ਕੋਵਿਡ ਟੈਸਟਿੰਗ ਵਧਾਈ ਜਾ ਰਹੀ ਹੈਲੋਕਾਂ ਨੂੰ ਜਾਗਰੂਕ ਕਰਨ ਲਈ ਜਿਲਾ ਪੱਧਰੀ ਆਈਈਸੀ ਮੁਹਿੰਮ ਲਾਗੂ ਕੀਤਾ ਜਾ ਰਿਹਾ ਹੈਉਨਾਂ ਦਸਿਆ ਕਿ ਹਰਿਆਣਾ ਵਿਚ ਹੋਮ ਆਈਸੋਲੇਸ਼ਨ ਦਾ ਅਨੁਪਾਤ 72 ਫੀਸਦੀ ਹੈ ਅਤੇ ਰਿਕਵਰੀ ਦਰ 89.96 ਫੀਸਦੀ ਹੈ|

 

Have something to say? Post your comment

 
 
 
 
 
Subscribe