Friday, November 22, 2024
 

ਰਾਸ਼ਟਰੀ

ਅੱਜ ਹੋਵੇਗਾ ISRO ਦਾ ਪਹਿਲਾ ਸੈਟੇਲਾਈਟ ਲਾਂਚ

November 07, 2020 11:47 AM

ਸ੍ਰੀਹਰੀਕੋਟਾ: ਇਸਰੋ ਅੱਜ ਪਹਿਲਾ ਸੈਟੇਲਾਈਟ (first satellite) ਯਾਨੀ ਅੱਜ 7 ਨਵੰਬਰ ਨੂੰ ਲਾਂਚ ਕਰੇਗਾ। ਕੋਰੋਨਾ ਵਾਇਰਸ ਤਾਲਾਬੰਦੀ ਦੇ ਚਲਦੇ ਇਸਰੋ ਆਪਣੀ ਵਾਪਸੀ ਕਰਨ ਜਾ ਰਿਹਾ ਹੈ। ਇਸ ਲਈ ਅੱਜ ਪਹਿਲਾ ਸੈਟੇਲਾਈਟ ਲਾਂਚ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤੀ ਪੁਲਾੜ ਖੋਜ ਸੰਗਠਨ ਦੁਸ਼ਮਣ ਦੇਸ਼ਾਂ 'ਤੇ ਨਜ਼ਰ ਰੱਖਣ ਲਈ 'EOS-01' ਸ਼ੁਰੂ ਕਰਨ ਜਾ ਰਿਹਾ ਹੈ। ਇਸ ਸੈਟੇਲਾਈਟ ਨੂੰ ਪੀਐਸਐਲਵੀ-ਸੀ 49 ਰਾਕੇਟ ਨਾਲ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ‘ਏਟਾ‘ ਤੂਫਾਨ ਨੇ ਮਚਾਈ ਤਬਾਹੀ, 50 ਦੀ ਮੌਤ

ਇਹ ਸੈਟੇਲਾਈਟ ਅੱਜ ਦੁਪਹਿਰ 3:02 ਵਜੇ ਸ੍ਰੀਹਰਿਕੋਤਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 'ਈਓਐਸ -01' ਨੂੰ ਲਾਂਚ ਕਰੇਗਾ। ਰਾਕੇਟ ਦਾ ਪ੍ਰਾਇਮਰੀ ਪੇਲੋਡ ਭਾਰਤ ਦਾ ਰਡਾਰ ਇਮੇਜਿੰਗ ਸੈਟੇਲਾਈਟ EOS-01 ਹੈ, ਇਹ RISAT-2BR2 ਸੈਟੇਲਾਈਟ ਹੈ ਜਿਸ ਦਾ ਨਾਂ EOS 01 ਰੱਖਿਆ ਗਿਆ।

ਇਹ ਵੀ ਪੜ੍ਹੋ : PU : ਪ੍ਰੀਖਿਆ ਫਾਰਮ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 'ਚ ਕੀਤਾ ਵਾਧਾ

EOS-01 ਅਡਵਾਂਸ ਅਪਥ ਆਬਜ਼ਰਵੇਸ਼ਨ ਉਪਗ੍ਰਹਿ ਹੈ ਜਿਸਦਾ ਸਿੰਥੈਟਿਕ ਅਪਰਚਰ ਰੈਡਾਰ ਦਿਨ ਅਤੇ ਰਾਤ ਦੀ ਪਰਵਾਹ ਕੀਤੇ ਬਗੈਰ ਉੱਚ ਰੈਜ਼ੋਲੂਸ਼ਨ ਤਸਵੀਰਾਂ ਹਾਸਲ ਕਰਨ ਦੇ ਸਮਰੱਥ ਹੈ।ਭਾਰਤ ਦੀ ਨਵੀਂ ਅੱਖ ਪੁਲਾੜ ਤੋਂ ਸੈਨਾ ਦੀ ਨਿਗਰਾਨੀ ਦੀ ਸਮਰੱਥਾ ਨੂੰ ਵਧਾਏਗੀ ਅਤੇ ਸੁਰੱਖਿਆ ਬਲਾਂ ਨੂੰ ਚੀਨ ਨਾਲ ਐਲਏਸੀ ਸਟੈਂਡ-ਆਫਜ਼ ਦੀਆਂ ਸਰਹੱਦਾਂ ਦੀ ਨਿਗਰਾਨੀ ਵਿਚ ਮਦਦ ਕਰੇਗੀ।

ਇਸਰੋ ਨੇ ਇਹ ਵੀ ਦੱਸਿਆ ਹੈ ਕਿ ਇਸ ਵਾਰ ਸ੍ਰੀਹਰੀਕੋਟਾ ਦੇ SDSC SHAR ਵਿੱਚ ਕੋਵਿਡ -19 ਮਹਾਮਾਰੀ ਦੇ ਨਿਯਮਾਂ ਦੇ ਮੱਦੇਨਜ਼ਰ ਇਸ ਵਾਰ ਮੀਡੀਆ ਕਰਮੀਆਂ ਦੇ ਇਕੱਠ 'ਤੇ ਪਾਬੰਦੀ ਹੈ। ਨਾਲ ਹੀ ਇਸ ਲਾਂਚ ਦੇ ਦੌਰਾਨ ਲਾਂਚ ਵਿਊ ਗੈਲਰੀ ਵੀ ਰੱਖੀ ਜਾਏਗੀ। ਹਾਲਾਂਕਿ ਲਾਂਚਿੰਗ ਇਸਰੋ ਦੀ ਵੈਬਸਾਈਟ, ਯੂ-ਟਿਊਬ, ਫੇਸਬੁੱਕ ਅਤੇ ਟਵਿੱਟਰ ਚੈਨਲਾਂ 'ਤੇ ਲਾਈਵ ਹੋਵੇਗੀ।

 

Have something to say? Post your comment

 
 
 
 
 
Subscribe