Friday, November 22, 2024
 

ਸੰਸਾਰ

ਜਿੱਤ ਦੇ ਨੇੜੇ ਬਾਇਡਨ, ਟਰੰਪ ਗਰੁਪ ਕੋਰਟ 'ਚ ਪੁੱਜਾ

November 06, 2020 08:25 AM

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਭਵਨ ਯਾਨੀ ਵ੍ਹਾਈਟ ਹਾਊਸ ਵਿਚ ਡੋਨਾਲਡ ਟਰੰਪ ਦੂਜੇ ਕਾਰਜਕਾਲ ਲਈ ਬਣੇ ਰਹਿਣਗੇ ਜਾਂ ਜੋਅ ਬਾਇਡਨ ਰਾਸ਼ਟਰਪਤੀ ਚੁਣੇ ਜਾਣਗੇ? ਇਸ ਸਵਾਲ ਦੇ ਜਵਾਬ ਦਾ ਅਮਰੀਕਾ ਸਮੇਤ ਪੂਰੀ ਦੁਨੀਆ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਸਖ਼ਤ ਮੁਕਾਬਲੇ ਵਿਚ ਹੁਣ ਤਕ ਵੋਟਾਂ ਦੀ ਗਿਣਤੀ ਵਿਚ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਬਾਇਡਨ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਟਰੰਪ ਦੇ ਮੁਕਾਬਲੇ ਅੱਗੇ ਚੱਲ ਰਹੇ ਹਨ। ਉਹ ਹੌਲੀ-ਹੌਲੀ ਜਿੱਤ ਦੇ ਨੇੜੇ ਪਹੁੰਚ ਰਹੇ ਹਨ। ਉਹ ਜਿੱਤ ਦੇ ਅੰਕੜੇ ਯਾਨੀ 270 ਇਲੈਕਟੋਰਲ ਵੋਟ ਹਾਸਲ ਕਰਨ ਦੇ ਇਕਦਮ ਨੇੜੇ ਹਨ ਜਦਕਿ ਚੋਣ ਵਿਚ ਪੱਛੜ ਰਹੇ ਟਰੰਪ ਨੇ ਧਾਂਦਲੀ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਖੇਮਾ ਕੋਰਟ ਵਿਚ ਚਲਿਆ ਗਿਆ ਅਤੇ ਵੋਟਾਂ ਦੀ ਦੁਬਾਰਾ ਗਿਣਤੀ ਕਰਾਉਣ ਦੀ ਮੰਗ ਕੀਤੀ ਹੈ। ਅਮਰੀਕਾ ਵਿਚ ਲੰਘੇ ਮੰਗਲਵਾਰ ਨੂੰ ਰਾਸ਼ਟਰਪਤੀ ਚੋਣ ਹੋਈ ਸੀ ਅਤੇ ਦੋ ਦਿਨਾਂ ਤੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਪਰ ਹਾਲੇ ਤਕ ਆਖ਼ਰੀ ਨਤੀਜੇ ਸਾਹਮਣੇ ਨਹੀਂ ਆਏ ਹਨ। ਨਤੀਜਿਆਂ ਦੇ ਲਿਹਾਜ਼ ਨਾਲ ਕੁਝ ਸੂਬੇ ਅਹਿਮ ਬਣੇ ਹੋਏ ਹਨ। ਟਰੰਪ ਦੀ ਜਿੱਤ ਜਾਂ ਹਾਰ ਵਿਚ ਇਹੀ ਕੁਝ ਸੂਬੇ ਫ਼ੈਸਲਾਕੁੰਨ ਸਾਬਤ ਹੋਣਗੇ। ਅਮਰੀਕੀ ਮੀਡੀਆ ਮੁਤਾਬਕ, 77 ਸਾਲਾ ਬਾਇਡਨ ਨੂੰ ਵ੍ਹਾਈਟ ਹਾਊਸ ਪੁੱਜਣ ਲਈ ਮਹਿਜ਼ 6 ਤੋਂ 17 ਇਲੈਕਟੋਰਲ ਕਾਲਜ ਵੋਟਾਂ ਦੀ ਲੋੜ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਚੋਣ ਜਿੱਤਣ ਲਈ ਲੋੜੀਂਦੀ ਗਿਣਤੀ ਯਾਨੀ 270 ਇਲੈਕਟੋਰਲ ਵੋਟ ਹਾਸਲ ਕਰਨ ਲਈ ਲੋੜੀਂਦੇ ਰਾਜਾਂ ਵਿਚ ਜਿੱਤ ਦਰਜ ਕਰ ਰਹੇ ਹਨ। ਬਾਇਡਨ ਨੇ ਆਪਣੇ ਗ੍ਰਹਿ ਸੂਬੇ ਡੇਲਾਵੇਅਰ ਵਿਚ ਆਪਣੇ ਸਮਰਥਕਾਂ ਨੂੰ ਕਿਹਾ, ਇਹ ਮੇਰੀ ਜਾਂ ਸਾਡੀ ਇਕੱਲਿਆਂ ਦੀ ਜਿੱਤ ਨਹੀਂ ਹੋਵੇਗੀ। ਇਹ ਜਿੱਤ ਅਮਰੀਕੀ ਲੋਕਾਂ ਦੀ ਹੋਵੇਗੀ। ਅਸੀਂ 270 ਇਲੈਕਟੋਰਲ ਵੋਟ ਤਕ ਪਹੁੰਚਣ ਲਈ ਲੋੜੀਂਦੇ ਸੂਬੇ ਜਿੱਤ ਰਹੇ ਹਾਂ। ਇੱਧਰ, ਟਰੰਪ ਨੇ ਬੁੱਧਵਾਰ ਦੇਰ ਰਾਤ ਕਈ ਟਵੀਟ ਕੀਤੇ ਅਤੇ ਪੈਂਸਿਲਵੇਨੀਆ, ਮਿਸ਼ੀਗਨ, ਨਾਰਥ ਕੈਰੋਲੀਨਾ ਅਤੇ ਜਾਰਜੀਆ ਵਿਚ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ, ਅਸੀਂ ਪੈਂਸਿਲਵੇਨੀਆ, ਜਾਰਜੀਆ, ਨਾਰਥ ਕੈਰੋਲੀਨਾ ਵਿਚ ਦਾਅਵਾ ਕੀਤਾ ਹੈ, ਜਿੱਥੇ ਲੀਡ ਮਿਲ ਰਹੀ ਸੀ। ਇਨ੍ਹਾਂ ਤੋਂ ਇਲਾਵਾ ਅਸੀਂ ਮਿਸ਼ੀਗਨ 'ਤੇ ਵੀ ਦਾਅਵਾ ਕਰ ਰਹੇ ਹਾਂ। ਇੱਥੇ ਗੁਪਤ ਰੂਪ ਨਾਲ ਵੱਡੀ ਗਿਣਤੀ ਵਿਚ ਪਾਈਆਂ ਗਈਆਂ ਵੋਟਾਂ ਬਾਰੇ ਜਾਣਕਾਰੀ ਮਿਲੀ ਹੈ। ਇਕ ਹੋਰ ਟਵੀਟ ਵਿਚ ਟਰੰਪ ਨੇ ਕਿਹਾ, ਚੋਣ ਪ੍ਰਣਾਲੀ ਦੀ ਅਖੰਡਤਾ ਅਤੇ ਰਾਸ਼ਟਰਪਤੀ ਚੋਣ ਨੂੰ ਸੱਟ ਵੱਜੀ ਹੈ। ਇਸ 'ਤੇ ਸਾਨੂੰ ਚਰਚਾ ਕਰਨੀ ਚਾਹੀਦੀ ਹੈ। ਟਰੰਪ ਦੀ ਚੋਣ ਮੁਹਿੰਮ ਟੀਮ ਨੇ ਜਾਰਜੀਆ, ਮਿਸ਼ੀਗਨ ਅਤੇ ਪੈਂਸਿਲਵੇਨੀਆ ਵਿਚ ਵੋਟਾਂ ਦੀ ਗਿਣਤੀ ਰੋਕਣ ਦੀ ਮੰਗ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਹੈ। ਵਿਸਕਾਂਸਿਨ ਵਿਚ ਵੀ ਵੋਟਾਂ ਦੀ ਗਿਣਤੀ ਦੀ ਦੁਬਾਰਾ ਮੰਗ ਕੀਤੀ ਗਈ ਹੈ ਜਦਕਿ ਅਮਰੀਕਾ ਦੇ ਪ੍ਰਮੁੱਖ ਮੀਡੀਆ ਸਮੂਹ ਮਿਸ਼ੀਗਨ ਅਤੇ ਵਿਸਕਾਂਸਿਨ ਵਿਚ ਬਾਇਡਨ ਨੂੰ ਜੇਤੂ ਦੱਸ ਰਹੇ ਹਨ ਜਦਕਿ ਪੈਂਸਿਲਵੇਨੀਆ ਵਿਚ ਟਰੰਪ ਦੀ ਲੀਡ ਦਿਖਾ ਰਹੇ ਹਨ

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe