ਅੰਮ੍ਰਿਤਸਰ : ਅੰਮ੍ਰਿਤਸਰ ਦੀ ਐਕਸਾਈਜ਼ ਐਂਡ ਟੈਕਸੇਸ਼ਨ ਦੇ ਮੋਬਾਈਲ ਵਿੰਗ ਵਿਭਾਗ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਇੱਕ ਕਿਲੋ ਸੋਨੇ ਸਣੇ ਦੋ ਕਾਰ ਸਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਕੋਈ ਬਿਲ ਨਹੀਂ ਮਿਲਿਆ। ਉਹ ਕਿਸੇ ਦੂਸਰੇ ਸੂਬੇ ਤੋਂ ਲਿਆ ਕੇ ਇੱਥੇ ਸਪਲਾਈ ਕਰਨ ਆਏ ਸਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਐਕਸਾਈਜ਼ ਸਟੇਟ ਹਰਦੀਪ ਕੌਰ ਭਾਵਰਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਰਾਜੂ ਧਮੀਜਾ, ETO ਜਸਵਿੰਦਰ ਚੌਧਰੀ, ਅਸ਼ਵਨੀ ਕੁਮਾਰ ਤੇ ਮੋਬਾਈਲ ਵਿੰਗ ਅਧਿਕਾਰੀ ਰਾਜੀਵ ਮਰਵਾਹਾ ਸਮੇਤ ਬਾਕੀ ਟੀਮ ਵੱਲੋਂ ਬੀਤੀ ਰਾਤ ਇੱਕ ਕਿੱਲੋ ਸੋਨੇ ਦੇ ਗਹਿਣੇ ਬਰਾਮਦ ਕੀਤੇ। ਜਿਸ ਦਾ ਉਕਤ ਵਿਅਕਤੀਆਂ ਕੋਲੋਂ ਕੋਈ ਵੀ ਬਿੱਲ ਨਹੀਂ ਸੀ। ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।