Friday, November 22, 2024
 

ਚੰਡੀਗੜ੍ਹ / ਮੋਹਾਲੀ

ਸੰਨੀ ਇਨਕਲੇਵ ਵਿਖੇ ਚੈਕਿੰਗ ਦੌਰਾਨ ਪੁਲਿਸ ਵੱਲੋਂ 6 ਵਿਆਕਤੀ ਨੂੰ ਸਕਾਰਪਿਓ ਗੱਡੀ ਸਮੇਤ ਕੀਤਾ ਗ੍ਰਿਫਤਾਰ

November 03, 2020 07:19 PM

-ਮੁਲਜ਼ਮਾਂ ਕੋਲੋਂ ਅਸਲਾ, ਜਿੰਦਾ ਰੋਂਦ  ਅਤੇ ਮਾਰੂ ਹਥਿਆਰ ਹੋਏ ਬ੍ਰਮਾਦ
-ਮੁਲਜ਼ਮਾ ਵਿੱਚ ਇਕ ਜੁਬਨਾਇਲ ਲੜਕਾ ਸ਼ਾਮਲ
-ਲਾਰੇਸ ਬਿਸ਼ਨੋਈ ਗਰੁਪ ਦੇ ਮੈਂਬਰ ਮਨਜੀਤ ਸਿੰਘ ਨੂੰ ਪੁਲਿਸ ਹਿਰਸਤ ਚੋਂ  ਭਿਜਾਉਣ ਦੀ ਫਿਰਾਕ ਚ ਸੀ ਮੁਲਜ਼ਮ
ਮੋਹਾਲੀ : ਲਾਰੇਸ ਬਿਸ਼ਨੋਈ ਗਰੁਪ ਦੇ ਮੈਂਬਰ ਮਨਜੀਤ ਸਿੰਘ ਨੂੰ ਪੁਲਿਸ ਹਿਰਸਤ ਚੋਂ  ਭਿਜਾਉਣ ਦੀ ਫਿਰਾਕ 'ਚ ਘੁੰਮ ਰਹੇ 6 ਵਿਅਕਤੀਆਂ ਨੂੰ ਸਕਾਰਪਿਓ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਇੰਨਵੈਸਟੀਗੇਸ਼ਨ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋ ਸੰਨੀ ਇਨਕਲੇਵ ਨੇੜੇ ਗੋਪਾਲ ਸਵੀਟਸ ਸੈਕਟਰ-125 ਖਰੜ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸੀ ਤਾਂ ਦੋਰਾਨੇ ਚੈਕਿੰਗ ਇੱਕ ਹਰਿਆਣਾ ਨੰਬਰ ਸਕਾਰਪੀਓ ਗੱਡੀ ਰੰਗ ਚਿੱਟਾ ਜਿਸ ਵਿੱਚ 6 ਵਿਅਕਤੀ ਸਵਾਰ ਸਨ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਜੋਈ ਵਾਸੀ ਮਕਾਨ ਨੰਬਰ ਬੀ-4/601 ਧੀਰੂ ਕੀ ਮਾਜਰੀ ਪਟਿਆਲਾ,  ਸੁਭਮ ਉਰਫ ਬਿੱਲੂ ਵਾਸੀ ਮਕਾਨ ਨੰਬਰ 1717 ਡੱਡੂਮਾਜਰਾ ਸੈਕਟਰ-38 ਵੈਸਟ ਚੰਡੀਗੜ,  ਹਿਤੇਸ਼ ਉਰਫ ਭੋਲੂ ਵਾਸੀ ਪਿੰਡ ਜਗਦੀਸ਼ਪੁਰਾ ਨੇੜੇ ਜਿੰਦਲ ਯੂਨੀਵਰਸਿਟੀ ਸੋਨੀਪੱਤ ,  ਅਨਮੋਲ ਵਾਸੀ ਬੰਦੇਪੁਰ ਕਲੋਨੀ ਸੋਨੀਪੱਤ,  ਅਭਿਨਵ ਵਾਸੀ ਨੇੜੇ ਗੋਲਡਨ ਐਰਾ ਪਬਲਿਕ ਸਕੂਲ ਪਟੇਲ ਨਗਰ ਸੋਨੀਪੱਤ ,  ਇੱਕ ਜੁਬਨਾਇਲ ਲੜਕਾ ਵਾਸੀ ਸੋਨੀਪਤ (ਹਰਿਆਣਾ) ਵਜੋਂ ਹੋਈ ਹੈ। ਜਿਨ•ਾਂ ਕੋਲੋਂ ਦੋਰਾਨੇ ਚੈਕਿੰਗ ਦੋ 32 ਬੋਰ ਪਿਟਸਲ ਸਮੇਤ 7 ਜਿੰਦਾ ਰੋਂਦ 32 ਬੋਰ, ਇੱਕ ਦੇਸੀ ਕੱਟਾ 315 ਬੋਰ ਸਮੇਤ 1 ਜਿੰਦਾ ਰੋਂਦ 315 ਬੋਰ, ਇੱਕ ਤੇਜ ਧਾਰ ਦਾਤ, ਇੱਕ ਕਿਰਪਾਨ ਲੋਹਾ ਬ੍ਰਾਮਦ ਕੀਤੀ ਗਈ ਜਿਨ•ਾਂ ਖਿਲਾਫ ਥਾਣਾ ਸਦਰ ਖਰੜ ਵਿੱਚ ਅ/ਧ 399, 402, 120ਬੀ ਆਈ.ਪੀ.ਸੀ ਅਤੇ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੋਰਾਨੇ ਤਫਤੀਸ਼ ਉਕਤਾਨ ਦੋਸ਼ੀਆਨ ਦੀ ਪੁੱਛਗਿੱਛ 'ਚ ਇਹ ਗੱਲ ਸਾਮ•ਣੇ ਆਈ ਕਿ ਮੁਲਜ਼ਮ ਸੁਭਮ ਉੱਰਫ ਬਿੱਲੂ ਨੇ 19 ਅਕਤੂਬਰ ਸਾਲ 2020 ਨੂੰ ਸੈਕਟਰ 25 ਚੰਡੀਗੜ ਵਿਖੇ ਵਿਜੇ ਨਾਮ ਦੇ ਸਾਥੀ ਦੋਸ਼ੀ ਨਾਲ ਮਿਲ ਕੇ ਗੋਲੀਬਾਰੀ ਦੀਆ ਘਟਨਾ ਨੂੰ ਅੰਜਾਮ ਦਿੱਤਾ ਸੀ।ਜਿਸ ਸਬੰਧੀ ਸੈਕਟਰ-11 ਚੰਡੀਗੜ ਥਾਣੇ 'ਚ ਮਾਮਲਾ ਦਰਜ ਹੈ।  ਉਕਤਾਨ ਦੋਸ਼ੀਆਨ ਵਿਚੋ 25 ਅਕਤੂਬਰ ਸਾਲ 2020 ਨੂੰ ਸੁਭਮ ਉਰਫ ਬਿੱਲੂ ਅਤੇ ਹਰਵਿੰਦਰ ਸਿੰਘ ਉਰਫ ਜੋਈ ਵੱਲੋ ਪਟਿਆਲਾ ਵਿਖੇ ਹੋਏ ਸਟੇਟ ਲੈਵਲ ਫੰਕਸ਼ਨ ਦੇ ਦਿਨ ਹੋਈ ਗੋਲੀਬਾਰੀ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਸੀ।ਜਿਨ•ਾਂ ਖਿਲਾਫ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਵੀ ਇਕ ਮਾਮਲਾ ਦਰਜ ਹੈ।
ਉਕਤਾਨ ਦੋਸ਼ੀਆਨ ਪਾਸੋ ਡੁੰਘਾਈ ਨਾਲ ਪੁੱਛਗਿੱਛ ਕਰਨ ਤੇ ਇਹ ਖੁਲਾਸਾ ਹੋਇਆ ਹੈ ਕਿ ਉਕਤਾਨ ਦੋਸ਼ੀ ਕਿਸੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਪੈਸਿਆ ਦਾ ਪ੍ਰਬੰਧ ਕਰਕੇ ਅਸਲਾ ਐਮੂਨੀਸ਼ਨ ਇੱਕਠਾ ਕਰਕੇ ਦੋਸ਼ੀ ਹਿਤੇਸ਼ ਉੱਰਫ ਭੋਲੂ ਉਕਤ ਦਾ ਰਿਸ਼ਤੇਦਾਰ (ਮਾਸੀ ਦਾ ਲੜਕਾ) ਮਨਜੀਤ ਸਿੰਘ ਨੂੰ ਦੋਰਾਨੇ ਤਾਰੀਕ ਪੇਸ਼ੀ ਭਜਾਉਣ ਦੀ ਫਿਰਾਕ ਵਿੱਚ ਸਨ (ਮਨਜੀਤ ਸਿੰਘ ਜੋ ਕਿ ਸੋਨੂੰ ਸ਼ਾਹ ਮਰਡਰ ਕੇਸ ਵਿੱਚ ਬੁੜੈਲ ਜੇਲ ਚੰਡੀਗੜ ਵਿਖੇ ਬੰਦ ਹੈ ਅਤੇ ਮਨਜੀਤ ਗੈਂਗਸਟਰ ਲਾਰੇਸ ਬਿਸ਼ਨੋਈ ਗਰੁਪ ਦਾ ਸਰਗਰਮ ਮੈਂਬਰ ਹੈ)
ਦੋਸ਼ੀਆਨ ਖਿਲਾਫ ਦਰਜ ਮੁੱਕਦਮਿਆ ਦਾ ਵੇਰਵਾ:-
ਬ੍ਰਾਮਦਗੀ ਦਾ ਵੇਰਵਾ:-
-ਹਰਵਿੰਦਰ ਸਿੰਘ ਉਰਫ ਜੋਈ ਪੁੱਤਰ ਜੱਗਾ ਸਿੰਘ ਵਾਸੀ ਮਕਾਨ ਨੰਬਰ ਬੀ-4/601 ਧੀਰੂ ਕੀ ਮਾਜਰੀ ਪਟਿਆਲਾ ਬ੍ਰਾਮਦਗੀ 32 ਬੋਰ ਪਿਟਸਲ ਰੰਗ ਗਰੇਅ ਸਮੇਤ 4 ਜਿੰਦਾ ਰੋਂਦ 32 ਬੋਰ
-ਸੁਭਮ ਉਰਫ ਬਿੱਲੂ ਵਾਸੀ ਮਕਾਨ ਨੰਬਰ 1717 ਡੱਡੂਮਾਜਰਾ ਸੈਕਟਰ-38 ਵੈਸਟ ਚੰਡੀਗੜ ਬ੍ਰਾਮਦਗੀ 32 ਬੋਰ ਪਿਟਸਲ ਸਮੇਤ 3 ਜਿੰਦਾ ਰੋਂਦ 32 ਬੋਰ
-ਹਿਤੇਸ਼ ਉਰਫ ਭੋਲੂ ਵਾਸੀ ਪਿੰਡ ਜਗਦੀਸ਼ਪੁਰਾ ਨੇੜੇ ਜਿੰਦਲ ਯੂਨੀਵਰਸਿਟੀ ਸੋਨੀਪੱਤ ਬ੍ਰਾਮਦਗੀ 1 ਦੇਸੀ ਕੱਟਾ 315 ਬੋਰ ਸਮੇਤ 1 ਜਿੰਦਾ ਰੋਂਦ 315 ਬੋਰ
-ਅਨਮੋਲ ਵਾਸੀ ਬੰਦੇਪੁਰ ਕਲੋਨੀ ਸੋਨੀਪੱਤ ਬ੍ਰਾਮਦਗੀ ਇੱਕ ਤੇਜ ਧਾਰ ਦਾਤ
-ਅਭਿਨਵ ਵਾਸੀ ਨੇੜੇ ਗੋਲਡਨ ਐਰਾ ਪਬਲਿਕ ਸਕੂਲ ਪਟੇਲ ਨਗਰ ਸੋਨੀਪੱਤ ਬ੍ਰਾਮਦਗੀ ਇੱਕ ਕਿਰਪਾਨ ਲੋਹਾ

 

Have something to say? Post your comment

Subscribe