ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸੂਬੇ ਵਿਚ ਆਯਾਤ ਕੀਤੇ ਪਟਾਖਿਆਂ ਨੂੰ ਰੱਖਣ ਅਤੇ ਉਨ੍ਹਾਂ ਦੀ ਵਿਕਰੀ ਕਰਨ ਨੂੰ ਨਾਜਾਇਜ ਅਤੇ ਸਜ਼ਾ ਵਾਲਾ ਅਪਰਾਧ ਐਲਾਨਿਆ ਹੈ| ਇਕ ਸਰਕਾਰੀ ਬੁਲਾਰੇ ਅਨੁਸਾਰ, ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧ ਵਿਚ ਚੌਕਸ ਰਹਿਣ ਅਤੇ ਆਯਾਤ ਕੀਤੇ ਪਟਾਖਿਆਂ ਦੀ ਵਿਕਰੀ ਤੇ ਵੰਡ ਖਿਲਾਫ ਤੁਰੰਤ ਕਾਵਰਾਈ ਕਰਨ ਦੇ ਆਦੇਸ਼ ਦਿੱਤੇ ਹਨ| ਇਸ ਤੋਂ ਇਲਾਵਾ, ਉਨ੍ਹਾਂ ਨੇ ਸਾਰੇ ਸੰਸਥਾਨਾਂ ਦੀ ਮੁਕੰਮਲ ਜਾਂਚ ਤੇ ਰੋਕਥਾਮ ਕਰਵਾਈ ਰਾਹੀਂ ਇਹ ਯਕੀਨੀ ਕਰਨ ਨੂੰ ਵੀ ਕਿਹਾ ਹੈ ਕਿ ਆਯਾਤ ਕੀਤੇ ਪਟਾਖਿਆਂ ਸਟੋਰ ਨਾ ਹੋਣ|
ਕੇਂਦਰੀ ਵਪਾਰਕ ਮੰਤਰਾਲੇ ਵੱਲੋਂ ਜਾਰੀ ਇਕ ਸੁਰਕੂਲਰ ਅਨੁਸਾਰ ਪਟਾਖੇ ਭਾਰਤੀ ਟ੍ਰੇਡ ਕਲਾਸਿਫਿਕੇਸ਼ਨ ਦੇ ਤਹਿਤ ਆਉਂਦੇ ਹਨ ਅਤੇ ਉਨ੍ਹਾਂ ਦਾ ਆਯਾਤ ਬੰਦ ਹੈ| ਵਿਦੇਸ਼ ਵਪਾਰ ਡਾਇਰੈਕਟਰੇਟ ਤੋਂ ਲਾਇਸੈਂਸ ਜਾਂ ਅਥਾਰਿਟੀ ਪ੍ਰਾਪਤ ਕੀਤੇ ਬਿਨਾਂ ਪਟਾਖਿਆਂ ਦਾ ਆਯਾਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਹਾਲ ਹੀ ਦੇ ਸਾਲਾਂ ਦੌਰਾਨ ਡਾਇਰੈਕਟਰੇਟ ਵੱਲੋਂ ਪਟਾਖਿਆਂ ਦੇ ਆਯਾਤ ਲਈ ਕੋਈ ਲਾਈਸੈਂਸ/ਅਥਾਰਿਟੀ ਜਾਰੀ ਨਹੀਂ ਕੀਤੀ ਹੈ| ਪਟਾਖਿਆਂ ਦੀ ਵਿਕਰੀ ਕਰਨ ਲਈ ਲਾਇਸੈਂਸ ਦੀ ਲੋਂੜ ਹੁੰਦੀ ਹੈ, ਜੋ ਪੈਟ੍ਰੋਲਿਅਮ ਤੇ ਵਿਸਫੋਟਕ ਸੁਰੱਖਿਆ ਸੰਗਠਨ ਵੱਲੋਂ ਜਾਰੀ ਕੀਤਾ ਜਾਂਦਾ ਹੈ|
ਉਨ੍ਹਾਂ ਦਸਿਆ ਕਿ ਸੂਬੇ ਦੇ ਸਾਰੇ ਜਿਲ੍ਹਿਆਂ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਯਾਤ ਵਾਲੇ ਪਟਾਖਿਆਂ ਦੀ ਵਿਕਰੀ ਨੂੰ ਰੋਕਣ ਲਈ ਸਖਤ ਕਦਮ ਚੁੱਕਣ।