ਪੱਛਮੀ ਇਥੋਪੀਆ ਵਿਚ ਬੰਦੂਕਧਾਰੀਆਂ ਨੇ ਘੱਟੋ-ਘੱਟ 32 ਲੋਕਾਂ ਦੀ ਹੱਤਿਆ ਕਰ ਦਿੱਤੀ ਤੇ 20 ਤੋਂ ਜ਼ਿਆਦਾ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਖੇਤਰੀ ਪ੍ਰਸ਼ਾਸਕ ਇਲਿਆਸ ਉਮੇਤਾ ਨੇ ਸੋਮਵਾਰ ਨੂੰ ਦੱਸਿਆ ਕਿ ਓਐੱਲਐੱਫ ਥਾਣੇ ਦੇ ਹਥਿਆਰਬੰਦ ਹਮਲਾਵਰਾਂ ਨੇ ਓਰੋਮੀਆ ਰੀਜਨਦੇ ਪੱਛਮੀ ਵੋਲੇਗਾ ਖੇਤਰ ਵਿਚ ਐਤਵਾਰ ਨੂੰ ਇਸ ਹਮਲੇ ਨੂੰ ਅੰਜਾਮ ਦਿੱਤਾ। ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਦਫ਼ਨਾ ਦਿੱਤਾ ਗਿਆ ਹੈ। ਦਹਿਸ਼ਤ ਦਾ ਆਲਮ ਇਹ ਹੈ ਕਿ ਖੇਤਰ ਤੋਂ ਲਗਪਗ 700 ਤੋਂ 750 ਲੋਕ ਪਲਾਇਣ ਕਰ ਗਏ ਹਨ।
ਖ਼ਬਰ ਏਜੰਸੀ ਰਾਇਟਰ ਮੁਤਾਬਕ, ਓਐੱਲਐੱਫ ਸ਼ਾਨੇ ਲਿਬਰੇਸ਼ਨ ਫਰੰਟ ਤੋਂ ਵੱਖ ਹੋਇਆ ਇਕ ਸੰਗਠਨ ਹੈ। ਓਰੋਮੋ ਲਿਬਰੇਸ਼ਨ ਫਰੰਟ ਇਕ ਵਿਰੋਧੀ ਪਾਰਟੀ ਹੈ ਜੋ ਸਾਲਾਂਬੱਧੀ ਦੇਸ਼ ਨਿਕਾਲੇ ਵਹਜੋਂ ਰਹੀ ਹੈ। ਸਾਲ 20189 ਵਿਚ ਪ੍ਰਧਾਨ ਮੰਤਰੀ ਅਬੀ ਅਹਿਮਦ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਸ ਨੂੰ ਇਥੋਪੀਆ ਵਿਚ ਵਾਪਸੀ ਦੀ ਇਜਾਜ਼ਤ ਦਿੱਤੀ ਗਈ ਸੀ।