ਅੰਕਾਰਾ : ਤੁਰਕੀ ਦੇ ਇਜਮੀਰ ਸ਼ਹਿਰ 'ਚ ਸ਼ੁੱਕਰਵਾਰ ਨੂੰ ਆਏ ਭਿਆਨਕ ਭੂਚਾਲ ਕਾਰਨ ਹੁਣ ਤੱਕ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 786 ਵਿਅਕਤੀ ਜ਼ਖਮੀ ਹੋ ਗਏ ਹਨ। ਤੁਰਕੀ ਦੇ ਕੌਮੀ ਆਫ਼ਤਾ ਤੇ ਐਮਰਜੰਸੀ ਪ੍ਰਬੰਧਨ ਦਫ਼ਤਰ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰ ਪਲਟੀ, 4 ਦੀ ਮੌਤ
ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਤਿੰਨ ਹਜ਼ਾਰ ਤੋਂ ਵੱਧ ਕਰਮਚਾਰੀਆਂ ਤੋਂ ਇਲਾਵਾ 20 ਖੋਜੀ ਕੁੱਤੇ ਤੇ 450 ਵਾਹਨ ਰਾਹਤ ਤੇ ਬਚਾਅ ਕਾਰਜਾਂ 'ਚ ਜੁਟੇ ਹੋਏ ਹਨ। ਤੁਰਕੀ ਦੇ ਪੱਛਮੀ ਇਲਾਕੇ 'ਚ ਸਥਿਤ ਇਜਮੀਰ ਸ਼ਹਿਰ 'ਚ ਭੁਚਾਲ ਦੇ ਕਾਫ਼ੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਤੇ ਇਸ ਦੀ ਵਜ੍ਹਾ ਨਾਲ ਕਈ ਇਮਾਤਰਾਂ ਤੇ ਹੋਰ ਭਵਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਤੁਰਕੀ ਦੀ ਐਮਰਜੰਸੀ ਏਜੰਸੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਇਜਮੀਰ ਸ਼ਹਿਰ 'ਚ ਮਹਿਸੂਸ ਕੀਤੇ ਗਏ ਤੇ ਇਸ ਦੀ ਤੀਬਰਤਾ ਰਿਐਕਟਰ ਪੈਮਾਨੇ 'ਤੇ 6.6 ਮਾਪੀ ਗਈ। ਅਮਰੀਕਾ ਦੇ ਭੂਵਿਗਿਆਨਿਕ ਸਰਵੇਖਣ ਵਿਭਾਗ (ਯੂ. ਐਸ. ਜੀ. ਐਸ.) ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ 'ਤੇ 7.0 ਮਾਪੀ ਗਈ। ਇਸ ਨਾਲ ਤੁਰਕੀ ਤੇ ਯੂਨਾਨ ਪ੍ਰਭਾਵਿਤ ਹੋਏ। ਭੂਚਾਲ ਦਾ ਕੇਂਦਰ ਏਜੀਅਰ ਸਾਗਰ 'ਚ ਦੱਸਿਆ ਜਾ ਰਿਹਾ ਹੈ।