Friday, November 22, 2024
 

ਸੰਸਾਰ

ਸਿੱਖ ਨੌਜਵਾਨ ਨੂੰ ਠਹਿਰਾਇਆ ਕਾਤਲ, ਮਿਲੇਗੀ ਕਿਹੜੀ ਸਜ਼ਾ ?

October 28, 2020 03:33 PM

ਲੰਡਨ : ਪੱਛਮੀ ਲੰਡਨ ਵਿਚ ਇੱਕ ਮਾਮੂਲੀ ਬਹਿਸ ਤੋਂ ਬਾਅਦ  ਇੱਕ 69 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮੁਲਜ਼ਮ ਸਿੱਖ ਨੌਜਵਾਨ ਨੂੰ ਇੰਗਲੈਂਡ ਦੀ ਅਦਾਲਤ ਨੇ ਹੱਤਿਆ ਦਾ ਦੋਸ਼ੀ ਠਹਿਰਾਇਆ। ਇਸ ਮਾਮਲੇ ਵਿਚ ਅਦਾਲਤ ਦਸੰਬਰ ਵਿਚ ਸਜ਼ਾ ਸੁਣਾਵੇਗੀ। ਜਾਣਕਾਰੀ ਮੁਤਾਬਕ 36 ਸਾਲ ਦੇ ਗੁਰਜੀਤ ਸਿੰਘ ਲਾਲ ਨੇ ਗਲ਼ੀ ਵਿਚ ਥੁੱਕਣ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਐਲਨ ਇਸਚੇਈ 'ਤੇ ਹਮਲਾ ਕੀਤਾ ਸੀ।  ਅਦਾਲਤ ਵਿਚ ਦੱਸਿਆ ਕਿ ਇਸਚੇਈ ਨੂੰ ਕਈ ਵਾਰੀ ਚਾਕੂ ਮਾਰੇ ਗਏ ਸੀ। ਇਸ ਮੌਕੇ ਦੋਹਾਂ ਵਿਚਕਾਰ ਬਹਿਸ ਹੋਈ ਸੀ ਇਸ ਤੋਂ ਬਾਅਦ ਗੁਰਜੀਤ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਹਾਰਲੇ ਡੇਵਿਡਸਨ ਨੇ ਬਾਜ਼ਾਰ ਵਿਚ ਉਤਾਰੀ ਇਲੈਕਟ੍ਰਿਕ ਸਾਈਕਲ


ਇਨਰ ਲੰਡਨ ਕਰਾਊਨ ਕੋਰਟ ਦੀ ਇੱਕ ਜਿਊਰੀ ਨੇ ਸੋਮਵਾਰ ਨੂੰ ਉਸ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ। ਘਟਨਾ ਪਿਛਲੇ ਸਾਲ ਸਾਊਥਾਲ ਵਿਚ ਵਾਪਰੀ ਸੀ, ਜਦ ਐਲਨ ਇਲਾਕੇ ਦੇ ਸਥਾਨਕ ਪਬ ਵਿਚ ਸ਼ਰਾਬ ਪੀਣ ਤੋਂ ਬਾਅਦ  ਘਰ ਵਾਪਸ ਪਰਤ ਰਿਹਾ ਸੀ। ਮਹਾਨਗਰੀ ਪੁਲਿਸ ਦੇ ਵਿਸ਼ੇਸ਼ ਅਪਰਾਧ ਵਿਭਾਗ ਦੇ ਜਾਸੂਸ ਨਿਰੀਖਕ ਜੇਮੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਜਿਊਰੀ ਨੇ ਉਸ ਦੇ ਤਰਕ ਨੂੰ ਖਾਰਜ ਕਰ ਦਿੱਤਾ ਕਿ ਉਸ ਨੇ ਆਤਮ ਰੱਖਿਆ ਦੇ ਲਈ ਇਹ ਕਦਮ ਚੁੱਕਿਆ ਸੀ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe