ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਣੇ ਦੇਸ਼ ਭਰ ਵਿਚ ਪਿਆਜ਼ਾਂ ਦੇ ਵਧ ਰਹੇ ਭਾਅ ਨੂੰ ਕੰਟਰੋਲ ਕਰਨ ਦੀ ਕਵਾਇਦ ਹੁਣ ਦਿਖਾਈ ਦੇ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਅਜ਼ਾਦਪੁਰ ਵਿੱਚ ਮੰਗਲਵਾਰ ਨੂੰ ਪਿਆਜ਼ ਦਾ ਥੋਕ ਮੁੱਲ 40 ਤੋਂ 50 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਰਿਹਾ। ਸਰਕਾਰ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਸਟਾਕ ਲਿਮਟ ਨੂੰ ਨਿਰਧਾਰਤ ਕਰਨ ਅਤੇ ਇਸ ਦੇ ਨਿਰਯਾਤ 'ਤੇ ਰੋਕ ਲਗਾਉਣ ਦੇ ਉਪਾਅ ਕੀਤੇ ਹਨ ਅਤੇ ਨਾਲ ਹੀ ਦਰਾਮਦ ਉਪਾਅ ਵੀ ਕੀਤੇ ਹਨ।
ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਨੇ ਦਿੱਲੀ-NCR ਸਮੇਤ ਕਈ ਸੂਬਿਆਂ 'ਚ ਕੀਤੀ ਛਾਪੇਮਾਰੀ
ਆਜ਼ਾਦਪੁਰ ਮੰਡੀ ਦੇ ਥੋਕ ਏਜੰਟ ਭੱਲਾ ਨੇ ਹਿੰਦੁਸਤਾਨ ਸਮਾਚਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਵੀਂ ਫਸਲ ਕਾਰਨ ਪਿਆਜ਼ ਦੇ ਭਾਅ ਥੋੜੇ ਹੇਠਾਂ ਆ ਗਏ ਹਨ। ਭੱਲਾ ਨੇ ਦੱਸਿਆ ਕਿ ਥੋਕ ਵਿਚ ਪਿਆਜ਼ 40 ਤੋਂ 50 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਉਨ੍ਹਾਂ ਕਿਹਾ ਕਿ ਥੋਕ ਮੁੱਲ 5 ਰੁਪਏ ਪ੍ਰਤੀ ਕਿਲੋਗ੍ਰਾਮ ਹੇਠਾਂ ਆ ਗਿਆ ਹੈ। ਪਰ, ਪਿਆਜ਼ ਦੀ ਕੁਆਲਟੀ 60 ਰੁਪਏ ਪ੍ਰਤੀ ਕਿੱਲੋ ਵਿਕਦੀ ਹੈ, ਜੋ ਕਿ ਬਹੁਤ ਘੱਟ ਮਾਤਰਾ ਹੈ। ਭੱਲਾ ਨੇ ਕਿਹਾ ਕਿ ਪਿਆਜ਼ ਦੇ ਭਾਅ ਤਾਂ ਹੀ ਹੇਠਾਂ ਆਉਣਗੇ ਜੇ ਮੰਡੀਆਂ ਵਿੱਚ ਨਵੀਂ ਫਸਲ ਦਾ ਆਮਦ ਵਧੇਗੀ।