Friday, November 22, 2024
 

ਚੰਡੀਗੜ੍ਹ / ਮੋਹਾਲੀ

ਲਾਰੈਂਸ ਬਿਸ਼ਨੋਈ ਗੈਂਗ ਦਾ wanted ਗੈਂਗਸਟਰ ਕਾਬੂ☺

October 27, 2020 01:45 PM

ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਵਾਂਟੇਡ ਗੁਰਗੇ ਨੂੰ ਆਪ੍ਰੇਸ਼ਨਲ ਸੈੱਲ ਦੀ ਟੀਮ ਨੇ ਦੇਰ ਰਾਤ ਰਾਏਪੁਰ ਕਲਾਂ ਕੋਲੋਂ ਦੇਸੀ ਪਿਸਟਲ ਸਮੇਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਮੋਹਾਲੀ ਦੇ ਪਿੰਡ ਨਡਿਆਲੀ ਨਿਵਾਸੀ 35 ਸਾਲਾ ਸੰਦੀਪ ਕੁਮਾਰ ਉਰਫ਼ ਨਾਟਾ ਦੇ ਤੌਰ 'ਤੇ ਹੋਈ ਹੈ। ਪੁਲਸ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ। ਮੁਲਜ਼ਮ ਤੋਂ ਗੈਂਗਸਟਰ ਬਿਸ਼ਨੋਈ ਦੇ ਇਸ਼ਾਰੇ 'ਤੇ ਹੋਣ ਵਾਲੀਆਂ ਵਾਰਦਾਤਾਂ ਬਾਰੇ ਪੁੱਛਗਿਛ ਜਾਰੀ ਹੈ।

ਆਪ੍ਰੇਸ਼ਨਲ ਸੈੱਲ ਐੱਸ. ਪੀ. ਵਿਨੀਤ ਕੁਮਾਰ ਦੇ ਨਿਰਦੇਸ਼ ਅਨੁਸਾਰ ਡੀ. ਐੱਸ. ਪੀ. ਰਸ਼ਮੀ ਸ਼ਰਮਾ ਦੀ ਸੁਪਰਵਿਜ਼ਨ ਵਿਚ ਟੀਮ ਪੈਟਰੋਲਿੰਗ ਕਰ ਰਹੀ ਸੀ। ਇਸ ਦੌਰਾਨ ਇੰਸਪੈਕਟਰ ਰਣਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸੈਕਟਰ-26 ਟਰਨ ਦੇ ਰਾਏਪੁਰਕਲਾਂ ਵੱਲ ਇਕ ਗੈਂਗਸਟਰ ਘੁੰਮ ਰਿਹਾ ਹੈ। ਰਣਜੀਤ ਸਿੰਘ ਨੇ ਏ. ਐੱਸ. ਆਈ. ਰਮੇਸ਼ ਕੁਮਾਰ ਨਾਲ ਟੀਮ ਬਣਾ ਕੇ ਰਾਏਪੁਰਕਲਾਂ ਕੋਲ ਨਾਕਾ ਲਗਾਇਆ। ਉਨ੍ਹਾਂ ਸਾਹਮਣਿਓਂ ਆ ਰਹੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗਾ। ਟੀਮ ਨੇ ਉਸ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਸੰਦੀਪ ਤੋਂ ਦੇਸੀ ਪਿਸਟਲ ਬਰਾਮਦ ਹੋਈ। ਆਪ੍ਰੇਸ਼ਨਲ ਸੈੱਲ ਨੇ ਸੰਦੀਪ ਖਿਲਾਫ਼ ਮੌਲੀਜਾਗਰਾਂ ਥਾਣਾ ਪੁਲਸ ਵਿਚ ਆਰਮਜ਼ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਵਾਇਆ।

ਆਪ੍ਰੇਸ਼ਨਲ ਸੈੱਲ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ ਅਤੇ ਦੀਪੂ ਬਨੂੜ ਦੇ ਇਸ਼ਾਰੇ 'ਤੇ ਹੋਈਆਂ ਕਈ ਵਾਰਦਾਤਾਂ ਵਿਚ ਸੰਦੀਪ ਸ਼ਾਮਲ ਰਿਹਾ ਹੈ। ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਕਤਲ ਦੀ ਕੋਸ਼ਿਸ਼, ਅਗਵਾ, ਗੋਲੀਕਾਂਡ ਸਮੇਤ ਗ਼ੈਰ-ਕਾਨੂੰਨੀ ਹਥਿਆਰ ਰੱਖਣ ਦੇ ਅਪਰਾਧਕ ਕੇਸ ਦਰਜ ਹਨ। ਮੁਲਜ਼ਮ ਨੇ ਪੁੱਛਗਿਛ ਵਿਚ ਦੱਸਿਆ ਕਿ ਉਹ ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਸਥਿਤ ਇਕ ਜਗ੍ਹਾ ਤੋਂ ਦੇਸੀ ਪਿਸਟਲ ਲੈ ਕੇ ਆਇਆ ਸੀ।

 

 

Readers' Comments

Onkar Singh 10/27/2020 3:26:44 PM

🤦‍♂️

Have something to say? Post your comment

Subscribe