ਮੁਹਾਲੀ : ਪਿਛਲੇ ਚਾਰ ਸਾਲ ਤੋਂ ਰਹਿੰਦ ਖੂਹੰਦ ਨੂੰ ਅੱਗ ਨਾ ਲਾ ਕੇ ਕਿਸਾਨ ਕੁਲਵਿੰਦਰ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਗਿਆ ਹੈ। ਉਹ ਪਿਛਲੇ ਲੰਬੇ ਸਮੇਂ 42 ਏਕੜ ਜ਼ਮੀਨ ‘ਚ ਖੇਤੀ ਕਰ ਰਿਹਾ ਹੈ।
ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਨਾਲ ਜ਼ਮੀਨ ਦੇ ਲਘੂ ਤੱਤ ਰਹਿੰਦੇ ਹਨ ਬਰਕਰਾਰ : ਕੁਲਵਿੰਦਰ ਸਿੰਘ
22 ਏਕੜ ਉਸਦੇ ਆਪਦੇ ਹਨ ‘ਤੇ ਬਾਕੀ ਜ਼ਮੀਨ ਠੇਕੇ ‘ਤੇ ਲੈਂਦਾ ਹੈ। ਬਲਾਕ ਮਾਜਰੀ ਦੇ ਪਿੰਡ ਗੁੰਨੋ ਮਾਜਰਾ ਦਾ ਰਹਿਣ ਵਾਲਾ ਕੁਲਵਿੰਦਰ ਪਿਛਲੇ 4 ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਅਤੇ ਕਣਕ, ਝੋਨੇ ਦੇ ਨਾਲ-ਨਾਲ ਫਸਲ ਵਿਭਿੰਨਤਾ ਅਪਣਾਕੇ ਵਧੀਆ ਢੰਗ ਨਾਲ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ। ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਾਤਾਵਰਨ ਵਿੱਚ ਅਸੀਂ ਸਭ ਨੇ ਰਹਿਣਾ ਹੈ ਅਤੇ ਇਸਦੀ ਸਾਂਭ- ਸੰਭਾਲ ਵੀ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ। ਜੇਕਰ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋਵੇਗਾ ਤਾਂ ਇਸਦਾ ਸਿੱਧਾ ਤੇ ਮਾੜਾ ਅਸਰ ਸਾਡੀ ਸਿਹਤ ਤੇ ਪਵੇਗਾ। ਉਹ ਆਖਦਾ ਹੈ ਕਿ ਜਦ ਅਸੀਂ ਪਰਾਲੀ ਜਾਂ ਨਾੜ ਸਾੜਦੇ ਹਾਂ ਤਾਂ ਇਸਦੇ ਨਾਲ ਨਾਲ ਸਾਡੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਜ਼ਮੀਨ ਦੇ ਪੌਸ਼ਟਿਕ ਤੱਤ ਵੀ ਨਸ਼ਟ ਹੋ ਜ਼ਾਂਦੇ ਹਨ ਜਿਸ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਸਾਡੀਆਂ ਫਸਲਾਂ ਦਾ ਝਾੜ ਘੱਟਣ ਲੱਗਦਾ ਹੈ। ਕਿਸਾਨ ਨੇ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਵਿੱਚ ਰਲਾਉਣ ਨਾਲ ਜ਼ਮੀਨ ਦੇ ਲਘੂ ਤੱਤ ਬਰਕਰਾਰ ਰਹਿੰਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਖਾਦਾਂ ਦੀ ਘੱਟ ਵਰਤੋਂ ਕਰਨੀ ਪੈਂਦੀ ਹੈ। ਅਗਾਂਹਾਂਵਧੂ ਕਿਸਾਨ ਨੇ ਦੱਸਿਆ ਕਿ ਉਸਨੇ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ ਨਾਲ ਕਰਵਾਈ ਹੈ ਅਤੇ ਅਗਾਮੀ ਕਣਕ ਦੇ ਸੀਜ਼ਨ ਦੌਰਾਨ ਰੋਟਾਵੇਟਰ ਦੀ ਵਰਤੋਂ ਨਾਲ ਬਿਜਾਈ ਕਰੇਗਾ । ਉਸ ਦਾ ਕਹਿਣਾ ਹੈ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਨਾਲ ਜਿੱਥੇ ਖੇਤਾਂ ਵਿੱਚ ਜੈਵਿਕ ਮਾਦਾ ਵੱਧਦਾ ਹੈ ਉੱਥੇ ਹੀ ਖੇਤਾਂ ਵਿੱਚ ਰੋਟਾਵੇਟਰ, ਆਰ ਐਮ ਬੀ ਪਲੌ ਆਦਿ ਸੰਦਾ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਅਸਾਨੀ ਨਾਲ ਹੋ ਜਾਂਦੀ ਹੈ।
ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਕਿਸਾਨਾਂ ਦੇ ਸਹਿਯੋਗ ਨਾਲ "ਨੌਜਵਾਨ ਕਿਸਾਨ ਭਲਾਈ ਕਲੱਬ" ਬਣਾਇਆ ਹੈ। ਇਸ ਕਲੱਬ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਰਾਹੀਂ 80 ਫੀਸਦੀ ਸਬ ਸਿਡੀ ਨਾਲ ਪਰਾਲੀ ਅਤੇ ਇਸ ਦੀ ਰਹਿੰਦ ਖੂਹੰਦ ਦੇ ਪ੍ਰਬੰਧਨ ਲਈ ਅਧੁਨਿਕ ਮਸ਼ੀਨਰੀ ਖਰੀਦ ਕੀਤੀ । ਜਿਸ ਵਿੱਚ ਰੋਟਾਬੇਟਰ, ਹੈਪੀਸੀਡਰ, ਐਮ ਪੀ ਪਲੋ, ਮਲਚਰ ਆਦਿ ਸ਼ਾਮਲ ਹਨ । ਇਹ ਮਸ਼ੀਨਰੀ ਖਰੀਦ ਕਰਨ ਚ ਕਰੀਬ 8 ਲੱਖ ਰੁਪਏ ਸਬਸਿਡੀ ਪ੍ਰਾਪਤ ਹੋਈ । ਉਸ ਨੇ ਦੱਸਿਆ ਕਿ ਇਸ ਤੋਂ ਇਲਾਵ ਉਹ ਗੰਨਾ, ਪਿਆਜ ਅਤੇ ਅਪਣੀ ਘਰੇਲੂ ਲੋੜਾਂ ਲਈ ਜੈਵਿਕ ਸ਼ਬਜੀਆਂ ਦਾ ਉਤਪਾਦਨ ਵੀ ਕਰਦਾ ਹੈ।