ਨਵੀਂ ਦਿੱਲੀ : ਤਿਉਹਾਰਾਂ ਦੇ ਮੌਸਮ ਵਿਚ ਪਿਆਜ਼ ਰਾਜਧਾਨੀ ਦਿੱਲੀ 70-80 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿੱਲੋ ਨੂੰ ਪਾਰ ਕਰ ਗਈਆਂ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਕੰਟਰੋਲ ਕਰਨ ਲਈ ਸਟਾਕ ਦੀ ਹੱਦ ਤੈਅ ਕਰਨ ਦੇ ਨਾਲ ਸਰਕਾਰੀ ਗੋਦਾਮ ਤੋਂ ਪਿਆਜ਼ ਚੁੱਕਣ ਲਈ ਕਿਹਾ ਹੈ। ਹਾਲਾਂਕਿ, ਪਰਚੂਨ ਮਾਰਕੀਟ ਵਿੱਚ ਪ੍ਰਭਾਵ ਅਜੇ ਤੱਕ ਦਿਖਾਈ ਨਹੀਂ ਦੇ ਰਿਹਾ। ਸੋਮਵਾਰ ਨੂੰ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦਾ ਥੋਕ ਮੁੱਲ 65 ਰੁਪਏ ਪ੍ਰਤੀ ਕਿੱਲੋ ਸੀ।
ਇਹ ਵੀ ਪੜ੍ਹੋ : ਅਸੀਂ ਇਸ ਤਰ੍ਹਾਂ ਦੀ ਜਿੱਤ ਦੀ ਤਲਾਸ਼ ਕਰ ਰਹੇ ਸੀ : ਸਮਿਥ
ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਦੇ ਆੜਤੀ ਐਚਐਸ ਭੱਲਾ ਨੇ ਹਿੰਦੁਸਤਾਨ ਸਮਾਚਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਪਿਆਜ਼ ਦਾ ਥੋਕ ਮੁੱਲ 45 ਤੋਂ 65 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਪਿਆਜ਼ ਦੀ ਆਮਦ ਵਧੀ ਹੈ। ਪਰ ਇਹ ਮੰਗ ਦੇ ਹਿਸਾਬ ਨਾਲ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਨਵੀਂ ਫਸਲ ਆਉਣ ਤੋਂ ਬਾਅਦ ਹੀ ਪਿਆਜ਼ ਦਾ ਭਾਅ ਘਟ ਜਾਵੇਗਾ। ਭੱਲਾ ਨੇ ਕਿਹਾ ਕਿ ਬੇਮੌਸਮੀ ਬਾਰਸ਼ਾਂ ਕਾਰਨ ਪਿਆਜ਼ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।