ਹਿਸਾਰ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਹਿਸਾਰ ਜ਼ਿਲ੍ਹਾ ਦੀ ਆਦਮਪੁਰ ਅਨਾਜ ਮੰਡੀ ਦੇ ਕਿਸਾਨ ਰੇਸਟ ਹਾਊਸ ਵਿਚ ਅਟੱਲ ਕਿਸਾਨ-ਮਜਦੂਰ ਕੈਂਟੀਨ ਦਾ ਉਦਘਾਟਨ ਕੀਤਾ। ਇਹ ਕੈਂਟੀਨ ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਸ਼ੁਰੂ ਕੀਤੀ ਗਈ ਹੈ, ਜਿੱਥੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਿਰਫ 10 ਰੁਪਏ ਵਿਚ ਭਰਪੇਟ ਭੋਜਨ ਮਿਲੇਗਾ। ਹਿਸਾਰ ਦੀ ਇਹ ਦੂਜੀ ਕੈਂਟੀਨ ਹੈ, ਇਸ ਤੋਂ ਪਹਿਲਾਂ ਹਾਂਸੀ ਵਿਚ ਵੀ ਇਸ ਤਰ੍ਹਾ ਦੀ ਕੈਂਟੀਨ ਖੋਲੀ ਗਈ ਹੈ।
ਆਦਮਪੁਰ ਵਿਚ ਅਟੱਲ ਕਿਸਾਨ-ਮਜ਼ਦੂਰ ਕੈਂਟੀਨ ਦੀ ਸੰਭਾਲ ਮਹਿਲਾ ਕਲਸਟਰ ਸੰਗਠਨ ਵੱਲੋਂ ਕੀਤੀ ਜਾਵੇਗੀ। ਸੰਗਠਨ ਦੀ ਮਹਿਲਾਵਾਂ ਨੂੱ 25 ਰੁਪਏ ਪ੍ਰਤੀ ਥਾਲੀ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ ਜਿਸ ਵਿੱਚੋਂ 10 ਰੁਪਏ ਗ੍ਰਾਹਕ ਨੂੰ ਅਤੇ ਬਾਕੀ 15 ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ।
ਇਸ ਮੇਕੇ 'ਤੇ ਡਿਪਟੀ CM ਨੇ ਸੀਸਵਾਲ ਅਤੇ ਚੂਲੀ ਬਾਗੜਿਆਨ ਦੀ ਮਹਿਲਾ ਸਵੈ ਸਹਾਇਤਾ ਸਮੂਹ ਵੱਲੋਂ ਤਿਆਰ ਵੱਖ-ਵੱਖ ਉਤਪਾਦ ਦੀ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ। ਇੱਥੇ ਆਸ਼ਾ ਮਹਿਲਾ ਸਵੈ ਸਹਾਇਤਾ ਸਮੂਹ ਵੱਲੋਂ ਸਰਫ ਤੇ ਸਾਬਣ ਅਤੇ ਏਕਤਾ ਮਹਿਲਾ ਸਵੈ ਸਹਾਇਤਾ ਸਮੂਹ ਵੱਲੋਂ ਹੋਰ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਸਨ। ਸਮੂਹ ਵੱਲੋਂ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਵੀ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਬਾਰੇ ਵਿਚ ਡਿਪਟੀ ਮੁੱਖ ਮੰਤਰੀ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਰਾਜ ਮੰਤਰੀ ਅਨੂਪ ਧਾਨਕ ਵੀ ਮੌਜੂਦ ਸਨ।