ਨਿਊਯਾਰਕ : ਗ੍ਰੀਸ ਦੇ ਲਿਥਾਕੀਆ 'ਚ ਬੁੱਧਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਚ ਇਸ ਦੀ ਤੀਬਰਤਾ 5.2 ਮਾਪੀ ਗਈ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ। ਭੂਚਾਲ ਦਾ ਕੇਂਦਰ 6.58 ਕਿ. ਮੀ. ਦੀ ਡੂੰਘਾਈ 'ਚ 37.3249 ਡਿਗਰੀ ਉੱਤਰੀ ਦਿਸ਼ਾ ਤੇ 20.5069 ਕਿਲੋਮੀਟਰ ਪੂਰਬੀ ਦੇਸ਼ਾਂਤਰ 'ਤੇ ਤੈਅ ਕੀਤਾ ਗਿਆ।