Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਹੈਰਾਨੀਜਨਕ ਮਾਮਲਾ: ਸਹੁਰਾ ਨਹੀਂ ਚਾਹੁੰਦਾ ਨੂੰਹ ਦੇ ਘਰ ਪੈਦਾ ਹੋਵੇ ਔਲਾਦ, ਕਾਰਨ ਜਾਣ ਹੋ ਜਾਓਗੇ ਹੈਰਾਨ

October 18, 2020 07:09 PM

ਭੋਪਾਲ:— ਦਾਦਾ-ਦਾਦੀ ਦਾ ਸੁਫ਼ਨਾ ਹੁੰਦਾ ਹੈ ਕਿ ਪੋਤੇ-ਪੋਤੀਆਂ ਖਿਡਾਉਣ। ਉਨ੍ਹਾਂ ਨੂੰ ਹਰ ਖੁਸ਼ੀ ਅਤੇ ਸੁੱਖ ਦੇਣ ਪਰ ਭੋਪਾਲ ਵਿਚ ਇਕ ਦਾਦਾ ਅਜਿਹਾ ਵੀ ਹੈ, ਜਿਨ੍ਹਾਂ ਨੇ ਪੋਤੇ-ਪੋਤੀਆਂ ਦੇ ਜਨਮ 'ਤੇ ਹੀ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਨੇ ਇਕਲੌਤੇ ਪੁੱਤਰ ਅਤੇ ਨੂੰਹ 'ਤੇ ਔਲਾਦ ਪੈਦਾ ਨਾ ਕਰਨ ਨੂੰ ਲੈ ਕੇ ਦਬਾਅ ਬਣਾਇਆ ਹੈ। ਇਸ ਅਜੀਬ ਦਾਦਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪੁੱਤਰ ਘਰ ਔਲਾਦ ਹੋਈ ਤਾਂ ਉਹ ਦੋਹਾਂ (ਪੁੱਤਰ-ਨੂੰਹ) ਨੂੰ ਆਪਣੀ ਜਾਇਦਾਦ ਤੋਂ ਬੇਦਖ਼ਲ ਕਰ ਦੇਣਗੇ। ਵਿਆਹ ਦੇ 7 ਸਾਲਾਂ ਬਾਅਦ ਵੀ ਬੱਚੇ ਦਾ ਸੁੱਖ ਨਾ ਮਿਲਣ ਕਾਰਨ ਦੁਖੀ ਨੂੰਹ ਨੇ ਥੱਕ ਹਾਰ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦੁਖੀ ਨੂੰਹ ਨੇ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਸਹੁਰੇ ਨੂੰ ਸਮਝਾਇਆ ਜਾਵੇ।ਇਹ ਅਜੀਬੋ-ਗਰੀਬ ਮਾਮਲਾ ਭੋਪਾਲ ਦੇ ਇਕ ਸੇਵਾਮੁਕਤ ਅਧਿਕਾਰੀ ਦੇ ਪਰਿਵਾਰ ਦਾ ਹੈ। ਵਿਆਹ ਦੇ ਸ਼ੁਰੂਆਤੀ ਸਾਲਾਂ ਵਿਚ ਤਾਂ ਨੂੰਹ ਨੇ ਸਹੁਰੇ ਅਤੇ ਪਤੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਾਮਲਾ ਨਹੀਂ ਸੁਲਝਿਆ। ਸਮਾਜ ਅਤੇ ਪਰਿਵਾਰ ਦੇ ਤਾਨ੍ਹੇ-ਮਿਹਣੇ ਤੋਂ ਪਰੇਸ਼ਾਨ ਹੋ ਕੇ ਆਖ਼ਰਕਾਰ ਨੂੰਹ ਨੇ ਸਤੰਬਰ 2020 ਵਿਚ ਅਦਾਲਤ ਦਾ ਰੁਖ਼ ਕੀਤਾ। ਉਨ੍ਹਾਂ ਨੇ ਕੌਂਸਲਰ ਸਰਿਤਾ ਰਾਜਾਨੀ ਦੇ ਸਾਹਮਣੇ ਆਪਣੀ ਗੱਲ ਰੱਖੀ। ਡੇਢ ਮਹੀਨੇ ਤੋਂ ਚਲ ਰਹੀ ਸੁਣਵਾਈ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ ਹੈ। ਕੌਂਸਲਰ ਰਾਜਾਨੀ ਨੇ ਪੁੱਤਰ ਅਤੇ ਨੂੰਹ ਨੂੰ ਵੱਖਰਾ ਘਰ ਲੈ ਕੇ ਰਹਿਣ ਦੀ ਸਲਾਹ ਦਿੱਤੀ ਪਰ ਪਤੀ ਆਪਣੇ ਪਿਤਾ ਨੂੰ ਛੱਡਣਾ ਨਹੀਂ ਚਾਹੁੰਦਾ ਹੈ। ਸਹੁਰਾ ਵੀ ਮੰਨਣ ਨੂੰ ਤਿਆਰ ਨਹੀਂ ਹੈ। ਸੱਸ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।ਸਹੁਰਾ ਬੋਲਿਆ- ਬੱਚਾ ਹੋਇਆ ਤਾਂ ਮੈਨੂੰ ਬਿਰਧ ਆਸ਼ਰਮ ਭੇਜ ਦੇਣਗੇ—ਜਦੋਂ ਕੌਂਸਲਰ ਨੇ ਸੇਵਾਮੁਕਤ ਅਧਿਕਾਰੀ (ਸਹੁਰੇ) ਨੂੰ ਬੁਲਾਇਆ ਤਾਂ ਉਨ੍ਹਾਂ ਨੇ ਤਰਕ ਦਿੱਤਾ ਕਿ ਜੇਕਰ ਪੁੱਤਰ-ਨੂੰਹ ਨੂੰ ਬੱਚਾ ਹੋਇਆ ਤਾਂ ਉਹ ਮੇਰੀ ਦੇਖਭਾਲ ਨਹੀਂ ਕਰਨਗੇ। ਮੈਨੂੰ ਬਿਰਧ ਆਸ਼ਰਮ ਭੇਜ ਦੇਣਗੇ। ਮੈਂ ਪੁੱਤਰ ਦਾ ਵਿਆਹ ਔਲਾਦ ਪੈਦਾ ਕਰਨ ਲਈ ਨਹੀਂ ਕੀਤਾ ਹੈ। ਪੁੱਤਰ-ਨੂੰਹ ਦਾ ਪਹਿਲਾ ਫਰਜ਼ ਮੇਰੀ ਸੇਵਾ ਕਰਨਾ ਹੈ। ਮੇਰੇ ਮਰਨ ਤੋਂ ਬਾਅਦ ਇਹ ਲੋਕ ਔਲਾਦ ਪੈਦਾ ਕਰ ਸਕਦੇ ਹਨ। ਜੇਕਰ ਨੂੰਹ ਨੂੰ ਔਲਾਦ ਚਾਹੀਦੀ ਹੈ ਤਾਂ ਉਹ ਮੇਰੇ ਪੁੱਤਰ ਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾ ਸਕਦੀ ਹੈ।ਨੂੰਹ ਨੇ ਕੀਤਾ ਵਾਅਦਾ, ਬੱਚਾ ਹੋਣ ਤੋਂ ਬਾਅਦ ਵੀ ਸਹੁਰੇ ਦੀ ਕਰੇਗੀ ਸੇਵਾ—ਕੌਂਸਲਿੰਗ ਦੌਰਾਨ ਨੂੰਹ ਨੇ ਵਾਅਦਾ ਕੀਤਾ ਹੈ ਕਿ ਉਹ ਅਦਾਲਤ ਵਿਚ ਹਲਫਨਾਮਾ ਦੇਣ ਨੂੰ ਤਿਆਰ ਹੈ ਕਿ ਬੱਚਾ ਹੋਣ ਤੋਂ ਬਾਅਦ ਵੀ ਉਹ ਸਹੁਰੇ ਦੀ ਸੇਵਾ ਕਰੇਗੀ।ਪਤੀ ਵੀ ਨਹੀਂ ਦੇ ਰਿਹਾ ਸਾਥ—ਪਹਿਲੀ ਕੌਂਸਲਿੰਗ ਵਿਚ ਪਤੀ ਨੇ ਕਿਹਾ ਕਿ ਮੇਰੇ ਪਿਤਾ ਨਹੀਂ ਚਾਹੁੰਦੇ ਹਨ ਕਿ ਕੋਈ ਔਲਾਦ ਹੋਵੇ। ਜੇਕਰ ਅਸੀਂ ਅਜਿਹਾ ਕੀਤਾ ਤਾਂ ਉਹ ਆਪਣੀ ਜਾਇਦਾਦ ਤੋਂ ਸਾਨੂੰ ਬੇਦਖ਼ਲ ਕਰ ਦੇਣਗੇ। ਹਾਲਾਂਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਕਿਹਾ ਗਿਆ ਕਿ ਸਹੁਰੇ ਨੂੰ ਸਮਝਾਇਆ ਜਾਵੇ ਕਿ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਲਈ ਕਾਨੂੰਨ ਬਣਿਆ ਹੈ।ਅੱਜ-ਕੱਲ੍ਹ ਦੇ ਦੌਰ ਵਿਚ ਬਜ਼ੁਰਗਾਂ 'ਚ ਅਸੁਰੱਖਿਆ ਦੀ ਭਾਵਨਾ ਵਧ ਗਈ ਹੈ। ਅਜਿਹੇ ਵਿਅਕਤੀ ਦੇ ਵਿਵਹਾਰ ਵਿਚ ਬਦਲਾਅ ਹੋਣ ਲੱਗਦਾ ਹੈ। ਸੋਚ ਬਦਲਣ ਲੱਗਦੀ ਹੈ। ਅਜਿਹੇ ਵਿਚ ਇਸ ਮਾਮਲੇ 'ਚ ਪੁੱਤਰ ਨੂੰ ਖ਼ੁਦ ਫ਼ੈਸਲਾ ਲੈਣਾ ਹੋਵੇਗਾ।ਅਦਾਲਤ ਦੇ ਸਕਦੀ ਹੈ ਰਾਹਤ—ਦੇਖਭਾਲ ਲਈ ਕੋਈ ਵੀ ਵਿਅਕਤੀ ਅਦਾਲਤ 'ਚ ਸੀ. ਆਰ. ਪੀ. ਸੀ. ਦੀ ਧਾਰਾ-ओ125आਤਹਿਤ ਮਾਮਲਾ ਦਾਇਰ ਕਰ ਸਕਦਾ ਹੈ। ਇਸ ਵਿਚ ਮਾਤਾ-ਪਿਤਾ ਵੀ ਸ਼ਾਮਲ ਹਨ। ਅਦਾਲਤ ਚਾਹੇ ਤਾਂ ਧਾਰਾ-128 ਤਹਿਤ ਅੰਤਰਿਮ ਸੰਭਾਲ ਦਾ ਆਦੇਸ਼ ਜਾਰੀ ਕਰ ਕੇ ਰਾਹਤ ਦੇ ਸਕਦੀ ਹੈ।

 

Have something to say? Post your comment

Subscribe