ਵਸ਼ਿੰਗਟਨ : ਦੁਨੀਆਂ ਵਿਚ ਮਾਂ ਦਾ ਦਰਜਾ ਸਭ ਤੋਂ ਉੱਪਰ ਹੁੰਦਾ ਹੈ। ਮਾਂ ਦੇ ਦੁੱਧ ਦੀ ਮਹੱਤਤਾ ਨੂੰ ਵੀ ਅਸੀਂ ਸਾਰੇ ਜਾਣਦੇ ਹਾਂ। ਪਿਛਲੇ ਕੁੱਝ ਦਹਾਕਿਆਂ ਵਿਚ ਕਿਰਾਏ ਦੀ ਕੁੱਖ ਦੇ ਕਾਫੀ ਚਰਚੇ ਰਹੇ ਹਨ ਤੇ ਹੁਣ ਮਾਂ ਦਾ ਦੁੱਧ ਵੀ ਵਿਕਣ ਲੱਗਿਆ ਹੈ। ਦਰਅਸਲ, ਅਮਰੀਕਾ ਦੇ ਫਲੋਰੀਡਾ ਵਿਚ ਇੱਕ ਮਹਿਲਾ ਨੇ ਆਪਣਾ ਦੁੱਧ ਵੇਚ ਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਹੈ।
32 ਸਾਲਾ ਇਸ ਮਹਿਲਾ ਨੇ ਆਪਣਾ ਦੁੱਧ ਵੇਚਣ ਲਈ ਆਨਲਾਈਨ ਇਸ਼ਤਿਹਾਰ ਦਿੱਤਾ। ਇਸ ਦਾ ਨਾਮ ਜੂਲੀ ਡੇਨਿਸ ਹੈ ਜਿਸ ਨੇ ਪਿਛਲੇ ਸਾਲ ਅਗਸਤ ਮਹੀਨੇ ਵਿਚ ਇੱਕ ਸਰੋਗੇਸੀ ਦੇ ਜਰੀਏ ਬੱਚੇ ਨੂੰ ਜਨਮ ਦਿੱਤਾ। ਦਰਅਸਲ, ਬੱਚਾ ਪੈਦਾ ਕਰਨ ਦੇ ਛੇ ਮਹੀਨੇ ਬਾਅਦ ਵੀ ਉਸ ਨੂੰ ਦੁੱਧ ਆ ਰਿਹਾ ਸੀ। ਅਜਿਹੇ ਵਿਚ ਉਨ੍ਹਾਂ ਨੂੰ ਇਹ ਖ਼ਿਆਲ ਆਇਆ ਕਿ ਉਨ੍ਹਾਂ ਦਾ ਦੁੱਧ ਕਿਸੇ ਹੋਰ ਬੱਚੇ ਦੇ ਕੰਮ ਆ ਜਾਵੇ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਪੈਸੇ ਵੀ ਮਿਲ ਜਾਣਗੇ।
ਪ੍ਰਤੀ ਔਂਸ 90 ਸੇਂਟ ਮੁੱਲ ਵਸੂਲਦੀ ਹੈ ਮਹਿਲਾ
ਡੇਨਿਸ ਇੱਕ ਸਕੂਲ ਵਿੱਚ ਅਧਿਆਪਕ ਹੈ। ਉਹ ਆਪਣੇ ਦੁੱਧ ਦਾ ਮੁੱਲ 90 ਸੇਂਟ ਪ੍ਰਤੀ ਔਂਸ ਦੇ ਕਰੀਬ ਵਸੂਲਦੀ ਹੈ। ਬਹੁਤ ਸਾਰੀਆਂ ਮਾਵਾਂ ਹਨ ਜਿਨ੍ਹਾਂ ਨੂੰ ਦੁੱਧ ਨਹੀਂ ਆਉਂਦਾ। ਇਸ ਕਰਕੇ ਉਨ੍ਹਾਂ ਦੇ ਬੱਚਿਆ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ। ਡੇਨਿਸ ਦਾ ਕਹਿਣਾ ਹੈ ਕਿ ਇਹ ਇੱਕ ਨੌਕਰੀ ਵਰਗਾ ਕੰਮ ਹੈ ਅਤੇ ਇਸ ਨਾਲ ਕਾਫ਼ੀ ਚੰਗੇ ਰੁਪਏ ਵੀ ਮਿਲਦੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਦੁੱਧ ਬਹੁਤ ਗੁਣਕਾਰੀ ਹੈ। ਡੇਨਿਸ ਨੇ ਕਿਹਾ ਹੈ ਕਿ ਦੁੱਧ ਲੈਂਦੇ ਸਮੇਂ ਕਈ ਲੋਕ ਦੁੱਧ ਦੀ ਕੀਮਤ ਉੱਤੇ ਛੋਟ ਦੀ ਮੰਗ ਕਰਦੇ ਹਨ। ਕਈ ਕਹਿੰਦੇ ਹਨ ਕਿ ਇਹ ਤਾਂ ਫਰੀ ਦਾ ਦੁੱਧ ਹੈ ਅਤੇ ਇਸ ਦਾ ਚਾਰਜ ਕਿਉਂ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਲਈ ਉਹ ਘੰਟਿਆਂ ਤੱਕ ਪਰਿਵਾਰ ਤੋਂ ਦੂਰ ਰਹਿੰਦੀ ਹੈ। ਡੇਨਿਸ ਦਾ ਕਹਿਣਾ ਹੈ ਕਿ ਉਹ ਪ੍ਰਤੀ ਮਹੀਨਾ 15 , 000 ਔਂਸ ਦੁੱਧ ਪੰਪ ਕਰਦੀ ਹੈ। ਉਸ ਨੂੰ ਆਪਣੇ ਫਰੀਜਰ ਵਿੱਚ ਸਟੋਰ ਕਰਦੀ ਹੈ ਤੇ ਫਿਰ ਵੇਚਦੀ ਹੈ।