ਵਾਸ਼ਿੰਗਟਨ : ਅਮਰੀਕਾ 'ਚ ਭਾਰਤ ਦੇ ਸਫ਼ੀਰ ਤਰਣਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਸਾਡੇ ਦੇਸ਼ ਦੇ ਹੌਸਲੇ ਵਧਾਊ ਆਰਥਿਕ ਸੁਧਾਰਾਂ ਨੂੰ ਕੋਰੋਨਾ ਮਹਾਮਾਰੀ ਵੀ ਹੁਣ ਨਹੀਂ ਰੋਕ ਸਕੇਗੀ। ਲੀਕ ਤੋਂ ਹਟ ਕੇ ਹੋ ਰਹੇ ਇਨ੍ਹਾਂ ਸੁਧਾਰਾਂ ਦਾ ਅਮਰੀਕਾ ਦੇ ਕਾਰੋਬਾਰੀਆਂ ਨੂੰ ਲਾਭ ਉਠਾਉਣਾ ਚਾਹੀਦਾ। ਸੰਧੂ ਆਈਆਈਏ ਵੱਲੋਂ ਵਰਜੀਨੀਆ ਬਿਜ਼ਨੈਸ ਰਾਊਂਡਟੇਬਲ ਵਿਚ ਬੋਲ ਰਹੇ ਸਨ। ਸੰਧੂ ਨੇ ਕਿਹਾ ਕਿ ਅਜਿਹਾ ਮੌਕਾ ਹੈ ਜਦੋਂ ਦੇਸ਼ ਦੇ ਸਾਰੇ ਸੈਕਟਰ ਵਿਚ ਆਰਥਿਕ ਸੁਧਾਰਾਂ ਲਈ ਵੱਡੇ ਕਦਮ ਉਠਾਏ ਜਾ ਰਹੇ ਹਨ। ਇਨ੍ਹਾਂ ਵਿਚੋਂ ਕੁਝ ਵਿਚ ਸਰਕਾਰ ਨੇ 51 ਫ਼ੀਸਦੀ ਤਕ ਐਫਡੀਆਈ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਾਡੀ ਦੇਸ਼ ਵਿਚ ਨਵੀਂ ਸਿੱਖਿਆ ਨੀਤੀ ਲੈ ਕੇ ਆਉਣ ਨਾਲ ਹੀ ਐਗਰੀਕਲਚਰ, ਪੁਲਾੜ ਸੈਕਟਰ ਦੀਆਂ ਯੋਜਨਾਵਾਂ 'ਚ ਸੁਧਾਰ ਕਰ ਰਹੇ ਹਨ। ਕਿਰਤ ਕਾਨੂੰਨਾਂ ਵਿਚ ਸੁਧਾਰ ਲਈ ਵੱਡੇ ਕਦਮ ਉਠਾਏ ਗਏ ਹਨ। ਕੋਸ਼ਿਸ਼ ਹੈ ਕਿ ਇਨ੍ਹਾਂ ਸੁਧਾਰਾਂ ਰਾਹੀਂ ਨਿਵੇਸ਼, ਵਿਕਾਸ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਅੱਗੇ ਵਧਾਓ।
ਇਹ ਵੀ ਪੜ੍ਹੋ : ਮਹਿਲਾ ਪ੍ਰੋਫੈਸਰਾਂ ਨਾਲ ਕੀਤਾ ਵਿਤਕਰਾ, ਹੁਣ ਪ੍ਰਿੰਸਟਨ...
ਇਸ ਪ੍ਰੋਗਰਾਮ ਵਿਚ ਵਰਜੀਨੀਆ ਦੇ ਗਵਰਨਰ ਰਾਲਫ ਨੋਰਥਮ ਵੀ ਹਾਜ਼ਰ ਸਨ। ਭਾਰਤੀ ਸਫ਼ੀਰ ਨੇ ਕੋਰੋਨਾ ਮਹਾਮਾਰੀ 'ਚ ਦੋਵੇਂ ਦੇਸ਼ਾਂ ਵਿਚਾਲੇ ਸਿਹਤ, ਤਕਨੀਕ ਤੇ ਵੈਕਸੀਨ ਬਣਾਉਣ ਦੀ ਪ੍ਰਕਿਰਿਆ 'ਚ ਤਾਲਮੇਲ ਦੀ ਤਾਰੀਫ਼ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਚੰਗੀਆਂ ਯੋਜਨਾਵਾਂ ਦੀ ਆਪਸੀ ਜਾਣਕਾਰੀ ਸਾਡੀ ਤਾਕਤ ਬਣ ਰਹੀ ਹੈ। ਵਰਜੀਨੀਆ ਵਿਚ ਭਾਰਤ ਦੀਆਂ 14 ਵੱਡੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ ਤੇ ਇਨ੍ਹਾਂ ਵਿਚ 1100 ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਭਾਰਤੀ ਕੰਪਨੀਆਂ ਦੇ ਆਈਟੀ ਸੈਕਟਰ ਵਿਚ ਨਿਵੇਸ਼ ਨਾਲ ਤਕਨੀਕ ਤੇ ਤਜਰਬਾ ਵੱਧ ਰਿਹਾ ਹੈ।