ਪੇਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਦੋ ਸਿੱਖ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਧਮਕੀ ਦੇਣ ਅਤੇ ਸ਼ੋਸ਼ਨਦੇ ਵਿਰੁੱਧ ਅਦਾਲਤ ਵਿਚ ਇਕ ਕੇਸ ਦਾਇਰ ਕੀਤਾ ਹੈ। ਪਾਕਿਸਤਾਨ ਪੀਨਲ ਕੋਡ ਦੇ 22 ਏ ਦੇ ਤਹਿਤ ਦਿੱਤੀ ਸ਼ਿਕਾਇਤ ਵਿਚ ਮੁਦਈ ਨੇ ਪਿਸ਼ਾਵਰ ਦੀ ਈਸਾਈ ਕਲੋਨੀ ਸ਼ੋਭਾ ਚੌਕ ਦੇ ਸ਼ਾਹ ਆਲਮ ਮਸੀਹ ਅਤੇ ਮਨਮੀਤ ਕੌਰ 'ਤੇ ਝੂਠੇ ਖਾਤਿਆਂ ਰਾਹੀਂ ਸੋਸ਼ਲ ਮੀਡੀਆ' ਤੇ ਉਨ੍ਹਾਂ ਨੂੰ ਧਮਕੀ ਭਰੇ ਸੰਦੇਸ਼ ਭੇਜਣ ਦਾ ਦੋਸ਼ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਮਹਿਲਾ ਪ੍ਰੋਫੈਸਰਾਂ ਨਾਲ ਕੀਤਾ ਵਿਤਕਰਾ, ਹੁਣ...
ਸ਼ਿਕਾਇਤ ਵਿਚ ਦੋਸ਼ੀ ਦਾ ਈਸਾਈ ਦੱਸਿਆ ਗਿਆ ਹੈ। ਔਰਤਾਂ ਨੇ ਦੱਸਿਆ ਕਿ ਮੁਲਜ਼ਮਾਂ ਉਨ੍ਹਾਂ ਨੂੰ ਅਣਪਛਾਤੇ ਨੰਬਰਾਂ ਤੋਂ ਫੋਨ ਕਰ ਕੇ ਤੇਜਾਬੀ ਹਮਲੇ ਦੀ ਧਮਕੀ ਦਿੰਦੇ ਹਨ। ਔਰਤਾਂ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਨੂੰ ਸੰਘੀ ਜਾਂਚ ਏਜੰਸੀ ਨੇ ਨਜ਼ਰ ਅੰਦਾਜ਼ ਕੀਤਾ। ਸ਼ਿਕਾਇਤਕਰਤਾ ਪਿਸ਼ਾਵਰ ਦੀ ਗੁਲਸ਼ਨ-ਏ-ਰਹਿਮਾਨ ਕਲੋਨੀ ਵਿੱਚ ਰਹਿੰਦੀ ਹੈ। ਸੈਸ਼ਨ ਕੋਰਟ ਨੇ ਸਥਾਨਕ ਪੁਲਿਸ ਨੂੰ ਇਸ ਮਾਮਲੇ ਵਿਚ ਰਿਪੋਰਟ ਦਰਜ ਕਰਨ ਲਈ ਕਿਹਾ ਹੈ। ਵਧੀਕ ਸੈਸ਼ਨ ਜੱਜ ਜੇਬਾ ਰਾਸ਼ਿਦ 26 ਅਕਤੂਬਰ ਨੂੰ ਕੇਸ ਦੀ ਸੁਣਵਾਈ ਕਰਨਗੇ। ਦੋਸ਼ੀ ਨੂੰ ਸੁਣਵਾਈ ਲਈ ਸੰਮਨ ਜਾਰੀ ਕੀਤਾ ਗਿਆ ਹੈ।