Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਚੰਡੀਗੜ੍ਹ / ਮੋਹਾਲੀ

ਪੈਨਸ਼ਨਾਂ ਦੇ ਫਾਰਮ ਭਰਨ ਲਈ ਨਵਾਂ ਆਨਲਾਈਨ ਸਾਫਟਵੇਅਰ ਤਿਆਰ

October 15, 2020 01:50 AM
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੈਨਸ਼ਨਾਂ ਬਾਰੇ ਵਾਰ ਵਾਰ ਫਾਰਮ ਭਰਨ ਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾ ਦਿੱਤਾ ਅਤੇ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਸਬੰਧੀ ਈ-ਪੰਜਾਬ ਪੋਰਟਲ ਉੱਤੇ ਇੱਕ ਆਨਲਾਈਨ ਸਾਫਟਵੇਅਰ ਤਿਆਰ ਕਰ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪੈਨਸ਼ਨਰਾਂ ਸਬੰਧੀ ਸੂਚਨਾ ਵੱਖ ਵੱਖ ਪ੍ਰਫਾਰਮਿਆਂ ਵਿੱਚ ਭਰ ਕੇ ਮੁੱਖ ਦਫਤਰ ਨੂੰ ਭੇਜੀ ਜਾਂਦੀ ਹੈ ਜਿਸ ਨਾਲ ਡੀ.ਡੀ.ਓਜ਼ ਦਾ ਬਹੁਤ ਸਮਾਂ ਖਰਾਬ ਹੁੰਦਾ ਹੈ। ਇਸ ਪ੍ਰੇਸ਼ਾਨੀ ਤੋਂ ਬਚਣ ਹੁਣ ਵਿਭਾਗ ਵੱਲੋਂ ਇੱਕ ਆਨਲਾਈਨ ਸਾਫਟਵੇਅਰ ਤਿਆਰ ਕੀਤਾ ਗਿਆ ਹੈ। 
ਇਸ ਪੋਰਟਲ ਅਧੀਨ ਦਿੱਤੇ ਗਏ ਨਵੇਂ ਲਿੰਕ 'Retire 2enefits@ ਦੀ ਮਦਦ ਨਾਲ ਇਹ ਜਾਣਕਾਰੀ ਸਬੰਧਿਤ ਸਕੂਲ ਮੁਖੀ ਵੱਲੋਂ ਆਪਣੇ ਪੱਧਰ 'ਤੇ ਹੀ ਇੱਕ ਵਾਰ ਭਰੀ ਜਾ ਸਕਦੀ ਹੈ। ਇਸ ਪੋਰਟਲ ਦੇ ਬਨਣ ਨਾਲ ਸਕੂਲ ਮੁਖੀਆਂ/ਦਫਤਰਾਂ ਨੂੰ ਵਾਰ ਵਾਰ ਪੈਨਸ਼ਨ ਸਬੰਧੀ ਸੂਚਨਾ ਦੀਆਂ ਹਾਰਡ ਕਾਪੀਆਂ ਮੁੱਖ ਦਫਤਰ ਨੂੰ ਨਹੀਂ ਭੇਜਣੀਆਂ ਪੈਣਗੀਆਂ। ਬੁਲਾਰੇ ਅਨੁਸਾਰ ਡੀ.ਡੀ.ਓਜ਼, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤੀ ਕੀਤੀ ਗਈ ਹੈ ਕਿ ਉਹ ਇਸ ਸਿਸਟਮ ਨੂੰ ਆਪਣੇ ਆਪਣੇ ਸਕੂਲ ਜਾਂ ਦਫਤਰ ਦੇ ਈ.ਪੰਜਾਬ ਪੋਰਟਲ 'ਤੇ ਲਾਗ ਇੰਨ ਆਈ.ਡੀ. ਵਿੱਚ ਜਾ ਕੇ ਪੈਨਸ਼ਨ ਕੇਸਾਂ/ਪੈਨਸ਼ਨਰਾਂ ਦਾ ਡਾਟਾ ਈ.ਪੰਜਾਬ ਪੋਰਟਲ 'ਤੇ ਸਮੇਂ ਸਿਰ ਅਪਲੋਡ ਕਰਨ ਨੂੰ ਯਕੀਨੀ ਬਨਾਉਣ। ਸਮੇਂ ਸਿਰ ਡਾਟਾ ਅਪਲੋਡ ਕਰਨ ਦੀ ਜ਼ਿਮੇਂਵਾਰੀ ਸਬੰਧਿਤ ਸਿੱਖਿਆ ਅਫਸਰ/ਡੀ.ਡੀ.ਓ ਦੀ ਹੋਵੇਗੀ। ਬੁਲਾਰੇ ਅਨੁਸਾਰ ਪੈਨਸ਼ਨ ਕੇਸਾਂ/ਪੈਨਸ਼ਨਰਾਂ ਦੇ ਡਾਟਾ ਦੇ ਸਬੰਧ ਵਿੱਚ ਕੋਈ ਵੀ ਅਧਿਕਾਰੀ/ਕਰਮਚਾਰੀ ਸੂਚਨਾ ਲੈ ਕੇ ਮੁੱਖ ਦਫਤਰ ਵਿਖੇ ਪੇਸ਼ ਨਹੀਂ ਹੇਵੇਗਾ।
 

Have something to say? Post your comment

Subscribe