ਨਵੀਂ ਦਿੱਲੀ : ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਮੁਖੀ ਜੀ ਸਤੀਸ਼ ਰੈੱਡੀ ਨੇ ਬੁੱਧਵਾਰ ਨੂੰ ਦੱਸਿਆ ਕਿ ਮਿਜ਼ਾਈਲ ਪ੍ਰਣਾਲੀ ਦੇ ਖੇਤਰ ਵਿਚ ਭਾਰਤ ਨੇ ਪੂਰਨ ਆਤਮਨਿਰਭਰਤਾ ਹਾਸਲ ਕਰ ਲਈ ਹੈ ਅਤੇ ਹੁਣ ਫ਼ੌਜ ਦੀ ਜਿਸ ਤਰ੍ਹਾਂ ਦੀ ਜ਼ਰੂਰਤ ਹੋਵੇਗੀ, ਉਸੇ ਤਰ੍ਹਾਂ ਦੀ ਮਿਜ਼ਾਈਲ ਦੇਸ਼ ਵਿਚ ਹੀ ਬਣਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ....'ਤੇ ਜਦੋ ਇਕ ਕੈਦੀ ਬਣਿਆ ਪ੍ਰਧਾਨ ਮੰਤਰੀ
DRDO ਨੇ ਪਿਛਲੇ ਕਰੀਬ ਪੰਜ ਹਫ਼ਤਿਆਂ ਵਿਚ 10 ਮਿਜ਼ਾਈਲਾਂ ਦਾ ਸਫਲ ਪ੍ਰਰੀਖਣ ਕੀਤਾ ਹੈ। ਇਨ੍ਹਾਂ ਵਿਚ ਸ਼ੌਰਿਆ ਹਾਈਪਰਸੋਨਿਕ ਮਿਜ਼ਾਈਲ, ਜ਼ਿਆਦਾ ਦੂਰੀ ਦੀ ਬ੍ਹਮੋਸ ਮਿਜ਼ਾਈਲ, ਪਰਮਾਣੂ ਸਮਰੱਥਾ ਵਾਲੀ ਪਿ੍ਰਥਵੀ ਬੈਲਿਸਟਿਕ ਮਿਜ਼ਾਈਲ, ਹਾਈਪਰਸੋਨਿਕ ਮਿਜ਼ਾਈਲ ਤਕਨੀਕ ਵਿਕਾਸ ਵਾਹਨ, ਰੂਦ੍ਮ-ਨੂੰ ਐਂਟੀ-ਰੈਡੀਏਸ਼ਨ ਮਿਜ਼ਾਈਲ ਅਤੇ ਸੁਪਰਸੋਨਿਕ ਮਿਜ਼ਾਈਲ ਅਸਿਸਟੇਡ ਰਿਲੀਜ਼ ਤਾਰਪੀਡੋ ਵੈਪਨ ਸਿਸਟਮ ਸ਼ਾਮਲ ਹੈ। ਚੀਨ ਨਾਲ ਤਣਾਅ ਦੇ ਮੱਦੇਨਜ਼ਰ ਮਿਜ਼ਾਈਲਾਂ ਦੇ ਸਫਲ ਪ੍ਰਰੀਖਣ ਤੋਂ ਹਾਸਲ ਤਾਕਤ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਰੈੱਡੀ ਨੇ ਇਕ ਇੰਟਰਵਿਊ ਵਿਚ ਕਿਹਾ, 'DRDO ਕਈ ਹਥਿਆਰ ਪ੍ਰਣਾਲੀਆਂ 'ਤੇ ਕੰਮ ਕਰ ਰਿਹਾ ਹੈ। ਕੋਰੋਨਾ ਮਹਾਮਾਰੀ ਦੌਰਾਨ ਵੀ ਵਿਗਿਆਨੀ ਲਗਾਤਾਰ ਇਨ੍ਹਾਂ 'ਤੇ ਕੰਮ ਕਰਦੇ ਰਹੇ। ਸਾਰੀਆਂ ਪ੍ਰਣਾਲੀਆਂ ਵਿਕਸਤ ਹੋ ਗਈਆਂ ਹਨ, ਅਸੀਂ ਉਨ੍ਹਾਂ ਦੇ ਵਿਕਾਸ ਦੇ ਹੋਰ ਪ੍ਰਰੀਖਣ ਵੀ ਕਰਾਂਗੇ।'
ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਪਰਾਲੀ ਸਾੜਨ ਵਾਲੇ ਦੋ ਕਿਸਾਨਾਂ ਨੂੰ..
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਆਤਮਨਿਰਭਰ ਭਾਰਤ ਅਭਿਆਨ ਵਿਚ ਡੀਆਰਡੀਓ ਦੇ ਯੋਗਦਾਨ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਰੈੱਡੀ ਨੇ ਕਿਹਾ, 'ਸਵਦੇਸ਼ੀ ਪ੍ਰਣਾਲੀਆਂ ਬਣਾਉਣ ਲਈ ਸੰਗਠਨ ਨੇ ਕਈ ਖੇਤਰਾਂ ਵਿਚ ਕੰਮ ਸ਼ੁਰੂ ਕੀਤਾ ਹੈ। ਹੁਣ ਮੈਂ ਕਾਫ਼ੀ ਆਤਮਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਅਸੀਂ ਮਜ਼ਬੂਤ ਹਾਂ ਅਤੇ ਮਿਜ਼ਾਈਲ, ਰਡਾਰ, ਇਲੈਕਟ੍ਰਾਨਿਕ ਜੰਗੀ ਪ੍ਰਣਾਲੀਆਂ, ਤੋਪਾਂ ਅਤੇ ਸੰਚਾਰ ਪ੍ਰਣਾਲੀਆਂ ਆਦਿ ਦੇ ਖੇਤਰ ਵਿਚ ਅਸੀਂ ਪੂਰੀ ਤਰ੍ਹਾਂ ਆਤਮਨਿਰਭਰ ਹੋ ਚੁੱਕੇ ਹਾਂ।' ਉਨ੍ਹਾਂ ਕਿਹਾ ਕਿ ਹੁਣ ਸੰਗਠਨ ਜ਼ਿਆਦਾ ਆਧੁਨਿਕ ਅਤੇ ਮੁਸ਼ਕਲ ਤਕਨੀਕਾਂ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ। DRDO ਦੇਸ਼ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਸੁਪਨਿਆਂ ਮੁਤਾਬਕ ਅਤਿ-ਆਧੁਨਿਕ ਤਕਨੀਕ ਨਾਲ ਲੈਸ ਬਣਾਉਣਾ ਚਾਹੁੰਦਾ ਹੈ। ਡੀਆਰਡੀਓ ਦੇ ਵਿਗਿਆਨੀ ਲਗਾਤਾਰ ਵੱਖ-ਵੱਖ ਪ੍ਰਣਾਲੀਆਂ 'ਤੇ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਹਾਲੇ ਦਰਾਮਦ ਕੀਤੀ ਜਾ ਰਹੀ ਹੈ। ਉਹ ਸਵਦੇਸ਼ੀ ਪ੍ਰਣਾਲੀਆਂ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ DRDO ਨੇ ਅਜਿਹੀਆਂ 108 ਚੀਜ਼ਾਂ ਦਿੱਤੀਆਂ ਹਨ ਜਿਨ੍ਹਾਂ ਦਾ ਡਿਜ਼ਾਈਨ ਅਤੇ ਵਿਕਾਸ ਪੂਰੀ ਤਰ੍ਹਾਂ ਉਦਯੋਗ ਜਗਤ ਨੇ ਕੀਤਾ ਹੈ। ਅਸੀਂ ਉਦਯੋਗਾਂ ਦੀ ਮਦਦ ਲਈ ਤਕਨੀਕੀ ਫੰਡ ਸਥਾਪਤ ਕੀਤਾ ਹੈ ਅਤੇ ਆਪਣੇ ਪ੍ਰਰੀਖਣ ਸਥਾਨਾਂ ਨੂੰ ਵੀ ਉਨ੍ਹਾਂ ਲਈ ਖੋਲ੍ਹ ਦਿੱਤਾ ਹੈ।