54 ਸਾਲ ਪਹਿਲਾਂ NASA ਭੇਜੇ ਗਏ ਰਾਕੇਟ ਦਾ ਹੋ ਸਕਦੈ ਹਿੱਸਾ
ਨਵੀਂ ਦਿੱਲੀ : ਵਿਗਿਆਨੀਆਂ ਨੂੰ ਧਰਤੀ ਦੇ ਕਰੀਬ ਨਵਾਂ ਐਸਟੇਰਾਇਡ (ਪੁੱਛਲ ਤਾਰਾ) ਮਿਲਿਆ ਹੈ। ਇਹ ਧਰਤੀ ਵੱਲ ਵਧ ਰਿਹਾ ਹੈ। ਅਨੁਮਾਨ ਹੈ ਕਿ ਇਹ ਅਗਲੇ ਮਹੀਨੇ ਕਾਫ਼ੀ ਨੇੜੇ ਆ ਜਾਵੇਗਾ ਤੇ ਇੱਥੋਂ ਇਕ ਛੋਟੇ ਚੰਦਰਮਾ ਵਾਂਗ ਨਜ਼ਰ ਆਵੇਗਾ। ਪੁਲਾੜ 'ਚ ਪਾਏ ਜਾਣ ਵਾਲੇ ਚੱਟਾਨੀ ਐਸਟੇਰਾਇਡ ਤੋਂ ਅਲੱਗ ਇਹ ਇਕ ਰਾਕੇਟ ਦਾ ਹਿੱਸਾ ਹੈ। ਕਿਹਾ ਜਾ ਰਿਹਾ ਹੈ ਕਿ ਇਹ 54 ਸਾਲ ਪਹਿਲਾਂ NASA ਦੇ ਭੇਜੇ ਹੋਏ ਰਾਕੇਟ ਦਾ ਹਿੱਸਾ ਹੈ ਜਿਸ ਨੂੰ ਚੰਦਰਮਾ 'ਤੇ ਲੈਂਡ ਕਰਨ ਲਈ ਭੇਜਿਆ ਗਿਆ ਸੀ, ਪਰ ਲੈਂਡਿੰਗ ਅਸਫ਼ਲ ਰਹੀ ਸੀ। ਜਦੋਂ ਉਸ ਨੂੰ ਵਾਪਸ ਧਰਤੀ 'ਤੇ ਲਿਆਂਦਾ ਜਾ ਰਿਹਾ ਸੀ, ਉਦੋਂ ਉਸ ਦਾ ਕੁਝ ਹਿੱਸਾ ਪੁਲਾੜ 'ਚ ਬਣਿਆ ਰਹਿ ਗਿਆ।
ਇਹ ਵੀ ਪੜ੍ਹੋ : ਦੋ ਅਮਰੀਕੀ ਅਰਥਸ਼ਾਸਤਰੀਆਂ ਨੂੰ ਨੋਬਲ ਪੁਰਸਕਾਰ
ਇਸ ਐਸਟੇਰਾਇਡ ਦਾ ਪਤਾ ਲਾਉਣ ਵਾਲੇ ਵਿਗਿਆਨੀ ਪਾਲ ਚੋਡਸ ਕਹਿੰਦੇ ਹਨ- 'ਮੈਂ ਇਸ ਨੂੰ ਦੇਖ ਕੇ ਹੈਰਾਨ ਹਾਂ। ਪੁਲਾੜ 'ਚ ਅਜਿਹੀਆਂ ਚੀਜ਼ਾਂ ਲੱਭਣਾ ਮੇਰਾ ਸ਼ੌਕ ਹੈ। ਇਹ ਕੰਮ ਮੈਂ ਦਹਾਕਿਆਂ ਤੋਂ ਕਰ ਰਿਹਾ ਹਾਂ।' ਇਸ ਐਸਟੇਰਾਇਡ ਨੂੰ 2020 SO ਦਾ ਨਾਂ ਦਿੱਤਾ ਗਿਆ ਹੈ। ਅਸਲ ਵਿਚ ਇਹ ਨਾਸਾ ਦੇ ਛੱਟੇ ਸੈਂਟੂਰ ਰਾਕੇਟ ਦਾ ਉੱਪਰੀ ਹਿੱਸਾ ਹੈ ਜਿਹੜਾ 1966 'ਚ ਛੱਡਿਆ ਗਿਆ ਸੀ। ਨਾਸਾ ਦਾ ਇਹ ਮਿਸ਼ਨ ਅਸਫ਼ਲ ਰਿਹਾ ਸੀ। ਇਹ ਚੰਦਰਮਾ ਦੀ ਸਤ੍ਹਾ ਨਾਲ ਟਕਰਾ ਕੇ ਤਬਾਹ ਹੋ ਗਿਆ ਸੀ। ਇਸ ਸਾਲ ਭਾਰਤ ਦੀ ਚੰਦਰਮਾ 'ਤੇ ਭੇਜੀ ਗਈ ਲੈਂਡਰ ਮੁਹਿੰਮ ਅਸਫ਼ਲ ਰਹੀ ਸੀ।
ਇਹ ਵੀ ਪੜ੍ਹੋ : ਜਾਨਸਨ ਐਂਡ ਜਾਨਸਨ ਕੰਪਨੀ ਨੇ ਰੋਕਿਆ ਕੋਰੋਨਾ ਵੈਕਸੀਨ ਦਾ ਟਰਾਇਲ
ਬੀਤੇ ਸਤੰਬਰ ਮਹੀਨੇ ਦੁਨੀਆ ਜਦੋਂ ਕੋਰੋਨਾ ਇਨਫੈਕਸ਼ਨ ਨਾਲ ਜੂਝ ਰਹੀ ਸੀ, ਉਸੇ ਦੌਰਾਨ ਚੋਡਸ ਨੇ ਅਮਰੀਕਾ ਦੇ ਹਵਾਈ ਟਾਪੂ ਤੋਂ ਟੈਲੀਸਕੋਪ ਜ਼ਰੀਏ ਇਸ ਐਸਟੇਰਾਇਡ ਵਰਗੇ ਰਾਕੇਟ ਦਾ ਟੁੱਕੜਾ ਲੱਭ ਲਿਆ। ਸੋਲਰ ਸਿਸਟਮ 'ਚ ਮੌਜੂਦ ਇਹ ਚਮਕੀਲਾ ਐਸਟੇਰਾਇਡ ਉਸੇ ਤਰ੍ਹਾਂ ਨਾਲ ਸੂਰਜ ਦੇ ਚੱਕਰ ਲਗਾ ਰਿਹਾ ਹੈ ਜਿਸ ਤਰ੍ਹਾਂ ਧਰਤੀ ਲਗਾ ਰਹੀ ਹੈ। ਇਕ ਐਸਟੇਰਾਇਡ ਦੇ ਰੂਪ 'ਚ ਇਸ ਦਾ ਵਿਵਹਾਰ ਹੈਰਾਨ ਕਰਨ ਵਾਲਾ ਹੈ। ਇਹ ਕਰੀਬ 26 ਫੁੱਟ ਲੰਬਾ ਹੈ। ਇਹ 32 ਫੁੱਟ ਲੰਬੇ ਸੈਂਟੂਰ ਦਾ ਹਿੱਸਾ ਹੈ ਜਿਸ ਦੀ ਚੌੜ੍ਹਾਈ ਦਸ ਫੁੱਟ ਸੀ। ਇਹ 2, 400 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧਰਤੀ ਵੱਲ ਆ ਰਿਹਾ ਹੈ ਜਿਹੜਾ ਕਿਸੇ ਆਮ ਐਸਟੇਰਾਇਡ ਦੇ ਧਰਤੀ ਵੱਲ ਆਉਣ ਦੀ ਰਫ਼ਤਾਰ ਨਾਲੋਂ ਕਾਫ਼ੀ ਘੱਟ ਹੈ। ਚੋਡਸ ਨਾਸਾ ਦੇ ਸੈਂਟਰ ਫਾਰ ਨਿਅਰ ਅਰਥ ਆਬਜੈਕਟ ਸਟੱਡੀਜ਼ 'ਚ ਡਾਇਰੈਕਟਰ ਹਨ।