ਅਮਰੀਕਾ : ਅਰਥ ਸ਼ਾਸਤਰ ਦਾ 2020 ਦਾ ਨੋਬਲ ਪੁਰਸਕਾਰ (ਸੇਵਰਿਜ ਰਿਵਰਬੈਂਕ ਪੁਰਸਕਾਰ) ਦੋ ਅਮਰੀਕੀ ਵਿਗਿਆਨੀਆਂ ਪਾਲ ਆਰ ਮਿਲਗ੍ਰੋਮ ਅਤੇ ਰਾਬਰਟ ਬੀ ਵਿਲਸਨ ਨੂੰ ਦਿੱਤੇ ਜਾਣਗੇ। ਇਹ ਪੁਰਸਕਾਰ ਸਟੈਨਫੋਰਡ ਯੂਨੀਵਰਸਿਟੀ ਦੇ ਦੋਵੇਂ ਅਰਥ ਸ਼ਾਸਤਰੀਆਂ ਨੂੰ ਉਨ੍ਹਾਂ ਦੀ ਨਿਲਾਮੀ ਦੇ ਸਿਧਾਂਤ ਅਤੇ ਨਿਲਾਮੀ ਦੀ ਨਵੀਂ ਪ੍ਰਕਿਰਿਆ ਦੇ ਵਿਕਾਸ ਲਈ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਸਾਲ 2019 ਵਿਚ ਇਹ ਪੁਰਸਕਾਰ ਐਮਆਈਟੀ ਦੇ ਦੋ ਖੋਜਾਰਥੀਆਂ ਅਤੇ ਹਾਰਵਰਡ ਯੂਨੀਵਰਸਿਟੀ ਦੇ ਇਕ ਖੋਜਾਰਥੀ ਨੂੰ ਦਿੱਤਾ ਗਿਆ ਸੀ। ਇਹ ਪੁਰਸਕਾਰ ਹਾਸਲ ਕਰਨ ਵਾਲੇ ਨੂੰ ਇਕ ਕਰੋੜ ਕ੍ਰੋਨਾ ਭਾਵ ਲਗਪਗ 11 ਲੱਖ ਅਮਰੀਕੀ ਡਾਲਰ ਦਿੱਤੇ ਜਾਂਦੇ ਹਨ। ਇਸ ਪੁਰਸਕਾਰ ਨੂੰ ਸੇਵਰਿਜ ਰਿਵਰਬੈਂਕ ਪੁਰਸਕਾਰ ਇਨ ਇਕੋਨਾਮਿਕ ਸਾਇੰਸਜ਼ ਇਨ ਮੈਮੋਰੀ ਆਫ ਅਲਫ੍ਰੈਡ ਨੋਬਲ ਨਾਂ ਨਾਲ ਜਾਣਿਆ ਜਾਂਦਾ ਹੈ। ਦ ਰਾਇਲ ਸਵੀਡਿਸ ਅਕੈਡਮੀ ਆਫ ਸਾਇੰਸਜ਼ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਉਨ੍ਹਾਂ ਨੇ ਉਨ੍ਹਾਂ ਚੀਜ਼ਾਂ ਅਤੇ ਸੇਵਾਵਾਂ ਲਈ ਨਵੇਂ ਨਿਲਾਮੀ ਸਰੂਪਾਂ ਨੂੰ ਡਿਜ਼ਾਈਨ ਕਰਨ ਵਿਚ ਆਪਣੀ ਅੰਤਰਦ੍ਰਿਸ਼ਟੀ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਨੂੰ ਰਵਾਇਤੀ ਤਰੀਕੇ ਨਾਲ ਵੇਚਣਾ ਮੁਸ਼ਕਲ ਹੈ, ਜਿਵੇਂ ਕਿ ਰੇਡਿਓ ਫ੍ਰਿਕਵੈਂਸੀ।’
ਇਹ ਵੀ ਪੜ੍ਹੋ : ਮੰਡੀ ਝੋਨਾ ਸੁੱਟ ਕੇ ਆਉਂਦੇ ਨੌਜਵਾਨ ਦੀ ਹੋਈ ਮੌਤ
1969 ਵਿਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਅਰਥ ਸ਼ਾਸਤਰ ਵਿਚ ਨੋਬਲ ਪੁਰਸਕਾਰ 62 ਵਾਰ ਦਿੱਤਾ ਜਾ ਚੁੱਕਾ ਹੈ। ਇਸ ਵਿਚੋਂ ਸਿਰਫ ਇਕ ਵਿਅਕਤੀ ਨੂੰ 25 ਵਾਰ ਮਿਲਿਆ। ਹੁਣ ਤੱਕ 2 ਔਰਤਾਂ ਇਹ ਪੁਰਸਕਾਰ ਜਿੱਤ ਚੁੱਕੀਆਂ ਹਨ। ਪਿਛਲੇ ਸਾਲ ਇਹ ਪੁਰਸਕਾਰ ਭਾਰਤੀ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਐਸਤਰ ਦੁਫਲੋ ਨੂੰ ਦਿੱਤਾ ਗਿਆ ਸੀ। ਹੁਣ ਤੱਕ ਸਿਰਫ ਪੰਜ ਜੋੜਿਆਂ ਨੇ ਇਕੋ ਸਮੇਂ ਕਿਸੇ ਵੀ ਵਰਗ ਵਿਚ ਨੋਬਲ ਪੁਰਸਕਾਰ ਜਿੱਤੇ ਹਨ।
ਇਹ ਵੀ ਪੜ੍ਹੋ : ਇਸ ਡਾਕਟਰ ਨੂੰ ਕਿਉਂ ਕਿਹਾ ਜਾਂਦਾ ਸੀ "ਮੌਤ ਦਾ ਦੇਵਤਾ", ਪੜੋ ਵੇਰਵਾ
ਦੁਨੀਆ ਦੇ ਸਭ ਤੋਂ ਮਸ਼ਹੂਰ ਨੋਬਲ ਪੁਰਸਕਾਰਾਂ ਦਾ ਐਲਾਨ ਹਰ ਸਾਲ ਛੇ ਖੇਤਰਾਂ ਵਿੱਚ ਕੀਤਾ ਜਾਂਦਾ ਹੈ। ਸਾਰੀਆਂ ਸ਼੍ਰੇਣੀਆਂ ਵਿੱਚ ਨਾਮ ਐਲਾਨੇ ਗਏ ਹਨ। ਇਸ ਤੋਂ ਪਹਿਲਾਂ, ਦਵਾਈ, ਰਸਾਇਣ, ਭੌਤਿਕ ਵਿਗਿਆਨ, ਸਾਹਿਤ ਅਤੇ ਸ਼ਾਂਤੀ ਦੇ ਖੇਤਰਾਂ ਵਿੱਚ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਸੀ। 1901 ਵਿਚ, ਇਹ ਪੁਰਸਕਾਰ ਦੇਣ ਦੀ ਪਰੰਪਰਾ ਸਵੀਡਨ ਦੇ ਵਿਗਿਆਨੀ ਐਲਫਰੇਡ ਬਾਨਾਰਡ ਨੋਬਲ ਦੀ ਯਾਦ ਵਿਚ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ।