Friday, November 22, 2024
 

ਚੰਡੀਗੜ੍ਹ / ਮੋਹਾਲੀ

covid-19 : ਪੰਜਾਬ ਦੇ ਤਾਜ਼ਾ ਹਾਲਾਤ

October 12, 2020 09:05 PM
ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ 27 ਮਰੀਜ਼ ਕੋਰੋਨਾ ਕਾਰਨ ਦਮ ਤੋੜ ਗਏ ਹਨ ਜਦਕਿ 581 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਅੱਜ ਮਰਨ ਵਾਲਿਆਂ 'ਚ ਲੁਧਿਆਣਾ 5, ਅੰਮ੍ਰਿਤਸਰ 4, ਲੁਧਿਆਣਾ 3, ਫਿਰੋਜ਼ਪੁਰ 2, ਹੁਸਿਆਰਪੁਰ 2, ਜਲੰਧਰ 2, ਪਟਿਆਲਾ 2, ਫਰੀਦਕੋਟ 1, ਫਤਿਹਗੜ• ਸਾਹਿਬ 1, ਫਾਜ਼ਿਲਕਾ 1, ਕਪੂਰਥਲਾ 1, ਮੁਕਤਸਰ 1, ਨਵਾਂਸ਼ਹਿਰ 1 'ਤੇ ਪਠਾਨਕੋਟ ਤੋਂ 1 ਸ਼ਾਮਿਲ ਹਨ। ਇਸਦੇ ਇਲਾਵਾ 1552 ਮਰੀਜ਼ ਠੀਕ ਵੀ ਹੋਏ ਹਨ। ਸਭਤੋਂ ਵੱਧ ਕੋਰੋਨਾ ਨੂੰ ਮਾਤ ਦੇਣ ਵਾਲੇ ਫਰੀਦਕੋਟ ਤੋਂ ਦਰਜ ਹੋਏ ਹਨ। ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦਾ ਅੰਕੜਾ 1ਲੱਖ 12 ਹਜ਼ਾਰ 417 ਤੱਕ ਪਹੁੰਚ ਗਿਆ ਹੈ।
 ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 21 ਲੱਖ 67 ਹਜ਼ਾਰ 731 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜਿਹਨਾਂ ਵਿੱਚੋਂ 1 ਲੱਖ 24 ਹਜ਼ਾਰ 535 ਕੇਸ ਪਾਜ਼ੇਟਿਵ ਪਾਏ ਗਏ ਹਨ। 1 ਲੱਖ 12 ਹਜ਼ਾਰ 417 ਮਰੀਜ਼ ਕੋਰੋਨਾ ਖਿਲਾਫ ਜੰਗ ਜਿੱਤ ਕੇ ਘਰਾਂ ਨੂੰ ਚਲੇ ਗਏ ਹਨ। 8258 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 202 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 32 ਵੈਂਟੀਲੇਟਰ 'ਤੇ ਹਨ। ਪੂਰੇ ਪੰਜਾਬ 'ਚੋਂ ਹੁਣ ਤੱਕ 3860 ਮਰੀਜ਼ ਦਮ ਤੋੜ ਗਏ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ 'ਚੋਂ ਆਕਸੀਜਨ ਸਪੋਰਟ 'ਤੇ 22 ਮਰੀਜ਼ ਪਾਏ ਗਏ ਹਨ। ਆਈਸੀਯੂ ਮਰੀਜ਼ਾਂ ਦੀ ਗਿਣਤੀ ਨਿੱਲ ਆਈ ਹੈ। ਪਟਿਆਲਾ 3, ਫਰੀਦਕੋਟ 3, ਲੁਧਿਆਣਾ 1 'ਤੇ ਫਾਜ਼ਿਲਕਾ ਤੋਂ 1 ਵੈਂਟੀਲੇਟਰ 'ਤੇ ਪਾਏ ਗਏ ਹਨ। ਪੂਰੇ ਪੰਜਾਬ ਵਿੱਚੋਂ 22 ਹਜ਼ਾਰ 326 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।
 

Have something to say? Post your comment

Subscribe