Friday, November 22, 2024
 

ਰਾਸ਼ਟਰੀ

ਹੁਣ ਸੰਸਦ ਵਿੱਚ ਪਹੁੰਚੇਗਾ TRP ਦਾ ਮੁੱਦਾ

October 10, 2020 02:30 AM

ਨਵੀਂ ਦਿੱਲੀ : ਕੁੱਝ ਚੈਨਲਾਂ ਵੱਲੋਂ 'ਟੈਲੀਵਿਜ਼ਨ ਰੇਟਿੰਗ ਪੁਆਇੰਟਸ' (TRP) 'ਚ ਛੇੜਛਾੜ ਕਰਨ ਸਬੰਧੀ ਖ਼ਬਰਾਂ ਵਿਚਾਲੇ ਕਾਂਗਰਸ ਸੰਸਦ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਵਾਲੀ ਸੂਚਨਾ ਅਤੇ ਤਕਨੀਕੀ ਨਾਲ ਜੁੜੀ, ਸੰਸਦ ਦੀ ਸਥਾਈ ਕਮੇਟੀ ਨੇ ਇਸ ਮੁੱਦੇ 'ਤੇ ਗੌਰ ਕਰਨ ਦਾ ਫੈਸਲਾ ਕੀਤਾ ਹੈ। ਸ਼ਸ਼ੀ ਥਰੂਰ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਤਲਬ ਵੀ ਕਰ ਲਿਆ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਾਂਗਰਸ ਸੰਸਦ ਮੈਂਬਰ ਅਤੇ ਇਸ ਕਮੇਟੀ ਦੇ ਮੈਂਬਰ ਕਾਰਤੀ ਚਿਦੰਬਰਮ ਨੇ ਥਰੂਰ ਨੂੰ ਅਪੀਲ ਕੀਤੀ ਸੀ ਕਿ ਇਸ ਮਾਮਲੇ 'ਤੇ ਵਿਚਾਰ ਹੋਵੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਅਧਿਕਾਰੀਆਂ ਨੂੰ ਸਪੱਸ਼ਟੀਕਰਨ ਦੇਣ ਅਤੇ ਉਨ੍ਹਾਂ ਵਲੋਂ ਚੁੱਕੇ ਸੁਧਾਰਾਤਮਕ ਕਦਮਾਂ ਬਾਰੇ ਜਾਣਨ ਲਈ ਕਮੇਟੀ ਸਾਹਮਣੇ ਬੁਲਾਇਆ ਜਾਵੇ।
ਸੂਤਰਾਂ ਨੇ ਦੱਸਿਆ ਕਿ TRP 'ਚ ਛੇੜਛਾੜ ਸਬੰਧੀ ਖ਼ਬਰਾਂ ਨੂੰ ਲੈ ਕੇ ਕਮੇਟੀ ਗੰਭੀਰ ਹੈ ਅਤੇ ਉਹ ਇਸ 'ਤੇ ਵਿਸਥਾਰ ਨਾਲ ਚਰਚਾ ਕਰੇਗੀ। ਕਾਰਤੀ ਚਿਦੰਬਰਮ ਨੇ ਥਰੂਰ ਨੂੰ ਲਿਖੇ ਪੱਤਰ 'ਚ ਕਿਹਾ ਕਿ ਇਸ ਵਿਵਸਥਾ ਦੇ ਆਧਾਰ 'ਤੇ ਸਰਕਾਰ ਦੇ ਇਸ਼ਤਿਹਾਰਾਂ ਦਾ ਖ਼ਰਚ ਨਿਰਧਾਰਤ ਹੁੰਦਾ ਹੈ ਅਤੇ ਅਜਿਹੇ 'ਚ ਗਲਤ ਅੰਕੜਿਆਂ ਦੇ ਆਧਾਰ 'ਤੇ ਜਨਤਾ ਦਾ ਪੈਸਾ ਖ਼ਰਚ ਨਹੀਂ ਹੋਣਾ ਚਾਹੀਦਾ ਹੈ।
TRP ਜ਼ਰੀਏ ਇਹ ਤੈਅ ਹੁੰਦਾ ਹੈ ਕਿ ਕਿਹੜਾ ਚੈਨਲ ਅਤੇ ਪ੍ਰੋਗਰਾਮ ਸਭ ਤੋਂ ਜ਼ਿਆਦਾ ਦੇਖਿਆ ਜਾ ਰਿਹਾ ਹੈ। ਕਾਰਤੀ ਨੇ ਇਹ ਇਸ ਮਾਮਲੇ 'ਤੇ ਕਮੇਟੀ ਵੱਲੋਂ ਧਿਆਨ ਦਿੱਤੇ ਜਾਣ ਦੀ ਮੰਗ ਉਸ ਸਮੇਂ ਚੁੱਕੀ ਹੈ ਜਦੋਂ ਵੀਰਵਾਰ ਨੂੰ ਮੁੰਬਈ ਪੁਲਸ ਨੇ ਦਾਅਵਾ ਕੀਤਾ ਕਿ ਉਸ ਨੇ ਟੀ.ਆਰ.ਪੀ. 'ਚ ਛੇੜਛਾੜ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

 

Have something to say? Post your comment

 
 
 
 
 
Subscribe