ਪਲਵਲ : ਹਰਿਆਣਾ ਪੁਲਿਸ ਨੇ ਕਤਲ ਅਤੇ ਲੁੱਟ ਦੀ ਸੰਗੀਨ ਵਾਰਦਾਤਾਂ ਵਿਚ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਵਾਂਟੇਡ ਐਲਾਨ ਕੀਤੇ ਅਪਰਾਧੀ ਨੂੰ ਜ਼ਿਲ੍ਹਾ ਪਲਵਲ ਤੋਂ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਉਸ ਦੇ ਕਬਜੇ ਤੋਂ ਇਕ ਦੇਸੀ ਕੱਟਾ ਤੇ ਤਿੰਨ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਵਿਭਾਗ ਦੇ ਇਕ ਬੁਲਾਰੇ ਅਨੁਸਾਰ , ਪਲਵਲ ਵਿਚ ਨੈਸ਼ਨਲ ਹਾਈਵੇ ਦੇ ਕੋਲ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਅਧਾਰ 'ਤੇ ਸੀਆਈਏ ਦੀ ਟੀਮ ਨੇ ਤੁਰਤ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਦੇ 50, 000 ਰੁਪਏ ਦੇ ਇਨਾਮੀ ਅਪਰਾਧੀ ਅਜੀਤ, ਨਿਵਾਸੀ ਮੋਰਨਾ (ਮੁਜਫਰਪੁਰ) ਨੂੰ ਕਾਬੂ ਕੀਤਾ।
ਬੁਲਾਰੇ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਾਇਆ ਗਿਆ ਕਿ ਮੁਜਫਰਨਗਰ ਅਤੇ ਮੇਰਠ ਪੁਲਿਸ ਵੱਲੋਂ ਕਤਲ ਤੇ ਲੁੱਟ ਦੀਆਂ ਵਾਰਦਾਤਾਂ ਵਿਚ ਸ਼ਾਮਲ ਅਪਰਾਧੀ ਦੀ ਗ੍ਰਿਫ਼ਤਾਰੀ 'ਤੇ 25000-25000 ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜੈਨੇਟਿਕ ਤਬਦੀਲੀ ਦੀ ਵਿਧੀ ਲੱਭਣ 'ਤੇ ਦੋ ਮਹਿਲਾ ਵਿਗਿਆਨੀਆਂ ਨੂੰ ਕੈਮਿਸਟਰੀ ਦੇ ਖੇਤਰ 'ਚ ਨੋਬਲ
ਉਨ੍ਹਾਂ ਨੇ ਦਸਿਆ ਕਿ ਅਜੀਤ, ਜੋ ਉੱਤਰ ਪ੍ਰਦੇਸ਼ ਵਿਚ ਲਗਭਗ ਡੇਢ ਦਰਜਨ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹੈ, ਮੁਜਫਰਨਗਰ ਜ਼ਿਲ੍ਹੇ ਦੇ ਭੋਪਾ ਪੁਲਿਸ ਸਟੇਸ਼ਨ ਦਾ ਹਿਸਟਰੀਸ਼ੀਟਰ ਵੀ ਹੈ। ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਉਸ ਦੇ ਅਪਰਾਧਿਕ (ਰਿਕਾਰਡ) ਦੀ ਛਾਨਬੀਨ ਕੀਤੀ ਜਾ ਰਹੀ ਹੈ।