ਨਵੀਂ ਦਿੱਲੀ : ਰਸਾਇਣ ਵਿਗਿਆਨ ਦਾ 2020 ਦਾ ਨੋਬਲ ਪੁਰਸਕਾਰ ਦੋ ਮਹਿਲਾ ਵਿਗਿਆਨੀਆਂ ਇਮੈਨੂਅਲ ਚਾਰਪੀਅਰ ਅਤੇ ਜੈਨੀਫਰ ਏ. ਡੂਡਨਾ ਨੂੰ ਜੈਨੇਟਿਕ (ਜੀਨੋਮ) ਚ ਬਦਲਾਅ ਕਰਨ ਦੀ ਵਿਧੀ ਲੱਭਣ ਲਈ ਦਿੱਤਾ ਗਿਆ ਹੈ।
ਮੈਡੀਕਲ ਅਤੇ ਫਿਜ਼ਿਕਸ ਤੋਂ ਬਾਅਦ ਇਸ ਸਾਲ ਦਾ ਕੈਮਿਸਟਰੀ ਦੇ ਨੋਬਲ ਪੁਰਸਕਾਰ ਜੇਤੂਆਂ ਦਾ ਐਲਾਨ ਹੋ ਗਿਆ ਹੈ। ਨੋਬਲ ਪੁਰਸਕਾਰ ਕਮੇਟੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਸ ਸਾਲ ਕੈਮਿਸਟਰੀ ਦਾ ਨੋਬਲ ਜੀਨੋਮ ਐਡਿਟਿੰਗ ਦਾ ਤਰੀਕਾ ਵਿਕਸਿਤ ਕਰਨ ਲਈ ਇਮੈਨੁਏਲ ਕਾਪੇਂਟਿਅਰ ਅਤੇ ਜੇਨੀਫਰ ਏ ਡੂਡਲਾ ਨੂੰ ਦਿੱਤਾ ਜਾਵੇਗਾ।
ਜੈਨੀਫਰ ਏ ਡੂਡਨਾ ਦਾ ਜਨਮ ਸਾਲ 1964 ਵਿਚ ਵਾਸ਼ਿੰਗਟਨ ਵਿਚ ਹੋਇਆ ਸੀ। ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਕਰਲੀ ਵਿਚ ਪ੍ਰੋਫੈਸਰ ਹੈ। ਉਥੇ ਇਮੈਨੁਏਲ ਕਾਰਪੈਂਟਿਅਰ ਦਾ ਜਨਮ ਸਾਲ 1968 ਵਿਚ ਫਰਾਂਸ ਦੇ ਜੁਵਿਸੀ ਸਰ ਓਰਗ ਵਿਚ ਹੋਇਆ ਸੀ। ਉਹ ਜਰਮਨੀ ਦੇ ਬਰਲਿਨ ਵਿਚ ਮੈਕਸ ਪਲਾਂਕ ਯੂਨਿਟ ਫਾਰ ਦ ਸਾਇੰਸ ਆਫ ਪੈਥੇਜੇਨਸ ਦੇ ਨਿਰਦੇਸ਼ਕ ਹਨ।
ਪਿਛਲੇ ਸਾਲ ਲਿਥੀਅਮ ਆਇਨ ਬੈਟਰੀ ਬਣਾਉਣ ਵਾਲੇ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਸਟਾਕਹੋਮ ਵਿਚ ‘ਸਵੀਡਿਸ਼ ਅਕੈਡਮੀ ਆਫ ਸਾਇੰਸਜ਼’ ਦਾ ਪੈਨਲ ਜੇਤੂ ਦਾ ਐਲਾਨ ਕਰੇਗਾ। ਜੇ ਰਸਾਇਣ, ਸਾਹਿਤ, ਸ਼ਾਂਤੀ ਅਤੇ ਅਰਥ ਸਾਸ਼ਤਰ ਦੇ ਖੇਤਰ ਵਿਚ ਨੋਬਲ ਪੁਰਸਕਾਰਾਂ ਦਾ ਐਲਾਨ ਹੋਣਾ ਬਾਕੀ ਹੈ।