Friday, November 22, 2024
 

ਰਾਸ਼ਟਰੀ

ਔਰਤਾਂ ਨੂੰ ਮਿਲੇਗੀ ਪੁਰਸ਼ਾਂ ਦੇ ਬਰਾਬਰ ਤਨਖਾਹ : ਮੋਦੀ

October 03, 2020 09:02 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿੱਚ ਅਟਲ ਸੁਰੰਗ ਦਾ ਉਦਘਾਟਨ ਕਰਦਿਆਂ ਲੋਕਾਂ ਨੂੰ ਸੰਬੋਧਨ ਕਰਦਿਆਂ ਨਵੇਂ ਕਿਰਤ ਕਾਨੂੰਨਾਂ (New Labour Act)  ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਤੋਂ ਬਾਅਦ ਔਰਤਾਂ ਨੂੰ ਮਰਦਾਂ ਵਾਂਗ ਬਰਾਬਰ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਅੱਗੇ ਵਧਣ ਦਾ ਮੌਕਾ ਵੀ ਮਿਲੇਗਾ। ਆਓ ਜਾਣਦੇ ਹਾਂ ਕਿ ਮੋਦੀ ਸਰਕਾਰ ਨੇ 44 ਕਿਰਤ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਚਾਰ ਲੇਬਰ ਕੋਡ ਬਣਾਏ ਹਨ। ਇਸ ਤੋਂ ਇਲਾਵਾ 12 ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 44 ਕਾਨੂੰਨਾਂ ਵਿਚੋਂ 3 ਕਾਨੂੰਨਾਂ ਨੂੰ ਨਵੇਂ ਲੇਬਰ ਕੋਡ ਵਿਚ ਸ਼ਾਮਲ ਕੀਤਾ ਗਿਆ ਹੈ।

ਪੀਐਮ ਮੋਦੀ ਨੇ ਕਿਹਾ ਕਿ ਜੇ ਸਾਨੂੰ ਆਤਮ ਨਿਰਭਰ ਭਾਰਤ ਦਾ ਟੀਚਾ ਹਾਸਲ ਕਰਨਾ ਹੈ ਤਾਂ ਪਿਛਲੀ ਸਦੀ ਦੇ ਨਿਯਮ ਨਵੀਂ ਸਦੀ ਵਿੱਚ ਕੰਮ ਨਹੀਂ ਕਰਨਗੇ। ਇਸ ਲਈ ਸਾਡੀ ਸਰਕਾਰ ਕਿਰਤ ਸੁਧਾਰਾਂ ਦੀ ਪ੍ਰਕਿਰਿਆ ਨੂੰ ਅੱਗੇ ਵੀ ਜਾਰੀ ਰੱਖੇਗੀ। ਵਿਰੋਧੀ ਧਿਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਾਡੇ ਸੁਧਾਰ ਸਿਰਫ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ ਜੋ ਰਾਜਸੀ ਲਾਭ ਲਈ ਕੰਮ ਕਰਦੇ ਹਨ। ਅਜਿਹੇ ਲੋਕਾਂ ਨੂੰ ਸਮਝਣਾ ਹੋਵੇਗਾ ਕਿ ਤੁਸੀਂ ਪਿਛਲੀ ਸਦੀ ਦੀ ਸੋਚ ਨਾਲ ਅਗਲੀ ਸਦੀ ਵਿਚ ਦਾਖਲ ਨਹੀਂ ਹੋ ਸਕਦੇ।

 

Have something to say? Post your comment

 
 
 
 
 
Subscribe